ਕਿਸੇ ਨੇ ਇਹ ਗੱਲ ਸੱਚ ਹੀ ਕਹੀ ਹੈ ਕਿ ਰੱਬ ਜਦ ਵੀ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਜੀ ਹਾਂ ਅਜਿਹਾ ਹੀ ਕੁੱਝ ਹੋਇਆ ਹੈ ਅੰਮ੍ਰਿਤਸਰ ਦੇ ਕੋਲ ਪੈਂਦਾ ਪਿੰਡ ਬਕਾਲਾ ਜਿੱਥੋਂ ਦੇ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਜੋ ਕਿ ਕੇਵਲ 2 ਕੁ ਕਿੱਲਿਆਂ ਦੇ ਵਿਚ ਖੇਤੀ ਕਰਕੇ ਆਪਣੇ ਘਰ ਦਾ ਗੁਜਾਰਾ ਕਰਦਾ ਸੀ ਤੇ ਉਸਨੂੰ ਪਤਾ ਵੀ ਨਹੀਂ ਲੱਗਿਆ ਤੇ ਰਾਤੋਂ ਰਾਤ ਉਸਦੀ ਕਿਸਮਤ ਚਮਕ ਗਈ |
ਕਿਸਾਨ ਗੁਰਪ੍ਰੀਤ ਸਿੰਘ ਨੇ ਪੰਜਾਬ ਸਟੇਟ ਦੀ ਮਹੀਨੇਵਾਰ ਲਾਟਰੀ ਸਿਰਫ 100 ਰੁਪਏ ਵਿਚ ਖਰੀਦੀ ਸੀ ਤੇ ਕੁੱਝ ਦਿਨਾਂ ਪਿੱਛੋ ਉਸਦਾ ਪਹਿਲਾ ਨਾਮ 20 ਲੱਖ ਰੁਪਏ ਨਿਕਲ ਗਿਆ, ਤੇ ਜਿਸ ਕਰਕੇ ਪੂਰੇ ਪਰਿਵਾਰ ਵਿਚ ਇੱਕ ਖੁਸ਼ੀ ਦੀ ਲਹਿਰ ਹੈ |ਇਸ ਤੋਂ ਇਲਾਵਾ ਜਦ ਕਿਸਾਨ ਗੁਰਪ੍ਰੀਤ ਸਿੰਘ ਦੇ ਨਾਮ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਰੋਜ਼ਾਨਾਂ ਪੰਛੀਆਂ ਨੂੰ ਦਾਣਿਆਂ ਦਾ ਇੱਕ ਥਾਲ ਭਰ ਕੇ ਖਵਾਉਂਦਾ ਹੈ ਤੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਮੱਦਦ ਕਰਦਾ ਹੈ ਜਿਸਦਾ ਉਸਨੂੰ ਇਹ ਫਲ ਮਿਲਿਆ ਹੈ
ਕਿਸਾਨ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਉਸਨੇ ਬਿਆਸ ਤੋਂ ਇਹ ਲਾਟਰੀ ਲਿਕਟ 100 ਰੁਪਏ ਦਾ ਖਰੀਦਿਆ ਸੀ ਤੇ 28 ਤਰੀਕ ਨੂੰ ਇਸਦਾ ਡਰਾਅ ਸੀ ਤੇ ਕੁੱਝ ਰੁਝੇਵਿਆਂ ਕਰਕੇ ਉਸਨੇ ਇਹ ਲਾਟਰੀ ਟਿਕਟ 3 ਤਰੀਕ ਨੂੰ ਚੈੱਕ ਕੀਤਾ ਤਾਂ ਜਦ ਉਸਨੇ ਦੇਖਿਆ ਤਾਂ ਉਸਦਾ 20 ਲੱਖ ਰੁਪਏ ਦਾ ਇਨਾਮ ਨਿਕਲਿਆ, ਤੇ ਉਸਨੇ ਇਹ ਦੇਖ ਕੇ ਬਹੁਤ ਖੁਸ਼ੀ ਹੋਈ |
ਕਿਸਾਨ ਨੇ ਦੱਸਿਆ ਕਿ ਉਸਨੇ ਅਜੀਤ ਅਖਬਾਰ ਦੇ ਵਿਚੋਂ ਇਹ ਖ਼ਬਰ ਨੂੰ ਪੜਿਆ ਤੇ ਉੱਥੋਂ ਉਸਨੂੰ ਪਤਾ ਲੱਗਾ ਕਿ ਉਹ 20 ਲੱਖ ਰੁਪਏ ਦਾ ਮਾਲਿਕ ਬਣ ਗਿਆ ਹੈ |ਕਿਸਾਨ ਦਾ ਕਹਿਣਾ ਹੈ ਕਿ ਉਹ ਇਸ ਪੈਸੇ ਦੇ ਨਾਲ ਆਪਣੀਆਂ ਘਰ ਦੀਆਂ ਲੋੜਾਂ ਨੂੰ ਪੂਰੀਆਂ ਕਰੇਗਾ ਤੇ ਆਪਣੀਆਂ ਬੇਟੀਆਂ ਨੂੰ ਪੜਾਵੇਗਾ ਤਾਂ ਜੋ ਉਹ ਇੱਕ ਵਧੀਆ ਮੁਕਾਮ ਹਾਸਿਲ ਕਰਕੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਤਾਜਾ ਜਾਣਕਾਰੀ ਰਾਤੋਂ-ਰਾਤ ਇਸ ਗਰੀਬ ਕਿਸਾਨ ਦੀ ਕਿਸਮਤ ਨੇ ਮਾਰੀ ਪਲਟੀ, ਸਿਰਫ਼ 100 ਰੁ: ਦੀ ਲਾਟਰੀ ਨਾਲ ਬਣਿਆਂ ਲੱਖਪਤੀ (ਵੀਡੀਓ)
ਤਾਜਾ ਜਾਣਕਾਰੀ