SC/BC ਵਰਗ ਨੂੰ ਸਰਕਾਰ ਵੱਲੋਂ ਕਈ ਤਰਾਂ ਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਹੁਣ ਸਰਕਾਰ ਇਹ ਸਹੂਲਤ ਜਨਰਲ ਵਰਗ ਲਈ ਵੀ ਸ਼ੁਰੂ ਕਰਨ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਪਹਿਲਾਂ ਐਸਸੀ ਬੀਸੀ ਲੋਕਾਂ ਨੂੰ ਹੀ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾਂਦੇ ਸੀ।
ਪਰ ਹੁਣ ਇਸ ਸਕੀਮ ਦੇ ਤਹਿਤ ਜੋ ਲੋਕ ਗਰੀਬੀ ਦਾਇਰੇ ਦੇ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਦੇ ਕੋਲ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਜਾਰੀ ਕੀਤੇ ਗਏ ਨੀਲੇ ਕਾਰਡ ਹਨ ,ਚਾਹੇ ਉਹ ਜਨਰਲ ਵਰਗ ਦੇ ਹਨ। ਉਨ੍ਹਾਂ ਨੂੰ ਵੀ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਹੁਣ ਮੁਫ਼ਤ ਦੇ ਵਿੱਚ ਗੈਸ ਕੁਨੈਕਸ਼ਨ ਦਿੱਤੇ ਜਾਣਗੇ ।
ਨਵੇਂ ਸਾਲ ਦੀ ਸ਼ੁਰੂਆਤ ਤੇ ਭਾਰਤ ਸਰਕਾਰ ਵੱਲੋਂ ਇਹ ਤੋਹਫਾ ਦਿੱਤਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੋ ਲੋਕ ਗਰੀਬੀ ਰੇਖਾ ਦੇ ਵਿੱਚ ਆਉਂਦੇ ਹਨ ਅਤੇ ਉਹ ਐਸਸੀ ਬੀਸੀ ਕੈਟਾਗਰੀ ਨਾਲ ਸਬੰਧ ਨਹੀਂ ਰੱਖਦੇ ਉਨ੍ਹਾਂ ਨੂੰ ਵੀ ਮੁਫ਼ਤ ਗੈਸ ਸਿਲੰਡਰ ਕੁਨੈਕਸ਼ਨ ਦੀ ਇਸ ਯੋਜਨਾ ਦਾ ਲਾਭ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਗਰੀਬ ਲੋਕਾਂ ਦਾ ਧਿਆਨ ਰੱਖਦੇ ਹੋਏ ਭਾਰਤ ਸਰਕਾਰ ਵੱਲੋਂ ਹੁਣ ਪੰਜ ਕਿਲੋ ਦਾ ਗੈਸ ਸਿਲੰਡਰ ਜਾਰੀ ਕੀਤਾ ਗਿਆ ਹੈ ਜੋ ਕਿ ਪੁਰਾਣੇ ਸਿਲੰਡਰ ਦੇ ਬਦਲੇ ਏਜੰਸੀਆਂ ਦੇ ਵਿੱਚੋਂ ਮਿਲੇਗਾ ਅਤੇ ਇਸ ਦੇ ਬਦਲੇ ਕੋਈ ਵੀ ਪੈਸਾ ਨਹੀਂ ਦੇਣਾ ਪਏਗਾ ਸਿਰਫ਼ ਗੈਸ ਦੇ 188 ਰੁਪਏ ਹੀ ਦੇਣੇ ਹੋਣਗੇ।
ਵਾਇਰਲ