ਆਈ ਤਾਜਾ ਵੱਡੀ ਖਬਰ

ਅਕਸਰ ਹੀ ਅਸੀਂ ਸਿਆਣਿਆਂ ਦੀਆਂ ਕਹਾਵਤਾਂ ਸੁਣਦੇ ਹਾਂ ਕਿ 100 ਦਿਨ ਸਾਧ ਦਾ ਤੇ ਇਕ ਦਿਨ ਚੋਰ ਦਾ। ਉਥੇ ਹੀ ਇਹ ਕਹਾਵਤਾਂ ਅਸੀਂ ਸੱਚ ਹੁੰਦੇ ਵੀ ਵੇਖੀਆਂ ਹਨ। ਲਾਲਚ ਵਿਚ ਆ ਕੇ ਇਨਸਾਨ ਗਲਤੀ ਕਰਦਾ ਹੈ ਤੇ ਉਸ ਦਾ ਖਮਿਆਜਾ ਵੀ ਉਸ ਨੂੰ ਭੁਗਤਣਾ ਪੈਂਦਾ ਹੈ। ਲਾਲਚ ਵਿੱਚ ਫਸਿਆ ਹੋਇਆ ਇਨਸਾਨ ਕਈ ਤਰ੍ਹਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦਾ ਹੈ। ਇਨ੍ਹਾਂ ਗਤੀਵਿਧੀਆਂ ਦੇ ਜ਼ਰੀਏ ਉਹ ਖੁਦ ਨੂੰ ਜਲਦੀ ਅਮੀਰ ਹੋਣ ਦੇ ਸੁਪਨੇ ਵਿੱਚ ਸੰਜੋਅ ਲੈਂਦਾ ਹੈ

ਅਤੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਸ ਵੱਲੋਂ ਚੁੱਕੇ ਗਏ ਕਦਮ ਉਸ ਇਨਸਾਨ ਨੂੰ ਜੇਲ੍ਹ ਦਾ ਰਸਤਾ ਦਿਖਾ ਦਿੰਦੇ। ਜਲਦੀ ਅਮੀਰ ਹੋਣ ਦੇ ਚੱਕਰ ਵਿਚ ਲੋਕਾਂ ਵੱਲੋਂ ਮਹਿੰਗੀਆਂ ਚੀਜ਼ਾਂ ਦੀ ਸ-ਮੱ-ਗ-ਲਿੰ-ਗ ਵੀ ਕੀਤੀ ਜਾਂਦੀ ਹੈ। ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਫੜੇ ਜਾਂਦੇ ਹਨ ਅਤੇ ਇਹ ਇੱਕ ਅਜਿਹੀ ਹੀ ਘਟਨਾ ਪੰਜਾਬ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਰਾਜਾ ਸਾਂਸੀ ਉਪਰ ਵਾਪਰੀ। ਜਿੱਥੇ ਇਕ ਦੁਬਈ ਤੋਂ ਅੰਮ੍ਰਿਤਸਰ ਪੁੱਜੀ ਏਅਰ ਇੰਡੀਆ ਦੀ ਉਡਾਣ ਵਿੱਚੋਂ ਇਕ ਯਾਤਰੀ ਕੋਲੋਂ 308.20 ਗਰਾਮ ਸੋਨਾ ਬਰਾਮਦ ਕੀਤਾ ਗਿਆ ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਉਪਰ ਆਪਣੀ ਸੇਵਾ ਨਿਭਾਅ ਰਹੇ ਕਸਟਮ ਵਿਭਾਗ ਦੇ ਅਧਿਕਾਰੀਆ ਨੇ ਦੱਸਿਆ ਕਿ ਦੁਬਈ ਤੋਂ ਸਵੇਰੇ ਅੰਮ੍ਰਿਤਸਰ ਪਹੁੰਚੀ ਫਲਾਈਟ ਵਿੱਚ ਆਏ ਯਾਤਰੀ ਦੀ ਯਾਤਰੀ ਹਾਲ ਕਸਟਮ ਖੇਤਰ ਵਿੱਚ ਆਉਣ ਤੇ ਕਸਟਮ ਅਧਿਕਾਰੀਆਂ ਵੱਲੋਂ ਉਸ ਦੇ ਸਮਾਨ ਅਤੇ ਉਸ ਦੇ ਕੱਪੜਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ, ਉਸ ਕੋਲੋ ਸੋਨੇ ਨੂੰ ਬਰਾਮਦ ਕੀਤਾ ਗਿਆ ਹੈ। ਰੋਜ਼ਾਨਾ ਰੁਟੀਨ ਦੇ ਆਧਾਰ ‘ਤੇ ਜਦੋਂ ਉਹ ਯਾਤਰੀਆਂ ਦੀ ਤਲਾਸ਼ੀ ਲੈ ਰਹੇ ਸਨ

ਤਾਂ ਉਨ੍ਹਾਂ ਵਲੋਂ ਇੱਕ ਯਾਤਰੀ ਦੇ ਕੋਲੋਂ 308.20 ਗਰਾਮ ਸੋਨਾ ਬਰਾਮਦ ਕੀਤਾ ਗਿਆ। ਜਿਸ ਦੀ ਬਾਜ਼ਾਰ ਦੇ ਵਿੱਚ ਕੀਮਤ 15 ਲੱਖ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਚਲਾਕ ਮੁਸਾਫ਼ਰ ਨੇ ਇਸ ਸੋਨੇ ਨੂੰ ਸਮਾਨ ਵਿਚ ਲੁਕਾ ਕੇ ਰੱਖੇ ਬੈਗ ਰੱਖਣ ਵਾਲੇ ਟਰਾਲੀ ਦੇ ਪਹੀਆਂ ਦੇ ਬੈਰਿੰਗਾਂ ਦੇ ਰੂਪ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਪਰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸ-ਮੱ-ਗ-ਲਿੰ-ਗ ਕਰ ਦੁਬਈ ਤੋਂ ਭਾਰਤ ਲਿਆਂਦੇ ਜਾ ਰਹੇ ਸੋਨੇ ਨੂੰ ਬਰਾਮਦ ਕਰ ਲਿਆ। ਜਿਸ ਤੋਂ ਬਾਅਦ ਯਾਤਰੀ ਰਾਜ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਅਬਾਦੀ ਜਹਾਂਗੀਰ ਪੂਰੀ ਦਿੱਲੀ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਤਾਜਾ ਜਾਣਕਾਰੀ
ਹੁਣੇ ਹੁਣੇ ਅੰਮ੍ਰਿਤਸਰ ਏਅਰਪੋਰਟ ਤੋਂ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ
ByadminMarch 27, 2021Comments Off on ਹੁਣੇ ਹੁਣੇ ਅੰਮ੍ਰਿਤਸਰ ਏਅਰਪੋਰਟ ਤੋਂ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ
Previous Postਹੁਣੇ ਹੁਣੇ ਬੋਲੀਵੁਡ ਦੇ ਮਸ਼ਹੂਰ ਐਕਟਰ ਪਰੇਸ਼ ਰਾਵਲ ਬਾਰੇ ਆਈ ਮਾੜੀ ਖਬਰ
Next Postਹੁਣੇ ਹੁਣੇ ਭਾਜਪਾ ਦੇ ਚੋਟੀ ਦੇ 4 ਲੀਡਰਾਂ ਦੀ ਹੋਈ ਭਿਆਨਕ ਹਾਦਸੇ ਚ ਮੌਤ, ਛਾਈ ਸੋਗ ਦੀ ਲਹਿਰ