BREAKING NEWS
Search

ਰਾਮ ਰਹੀਮ ਨੂੰ ਜੇਲ ਭੇਜਣ ਵਾਲੇ ਜੱਜ ਜਗਦੀਪ ਸਿੰਘ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸਮਾਂ ਬਹੁਤ ਬਲਵਾਨ ਹੁੰਦਾ ਹੈ ਜੋ ਆਪਣੀ ਚਾਲੇ ਚੱਲਦਾ ਜਾਂਦਾ ਹੈ ਅਤੇ ਕਿਸੇ ਦਾ ਵੀ ਇੰਤਜ਼ਾਰ ਨਹੀਂ ਕਰਦਾ। ਇਸ ਚਲਦੇ ਹੋਏ ਸਮੇਂ ਦੌਰਾਨ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਇਨ੍ਹਾਂ ਆਈਆਂ ਹੋਈਆਂ ਤਬਦੀਲੀਆਂ ਦਾ ਅਸਰ ਵੱਖੋ-ਵੱਖ ਥਾਵਾਂ ਉੱਪਰ ਅਲੱਗ-ਅਲੱਗ ਨਜ਼ਰ ਆਉਂਦਾ ਹੈ। ਸਮੇਂ ਮੁਤਾਬਕ ਆਈਆਂ ਹੋਈਆਂ ਤਬਦੀਲੀਆਂ ਸੁਭਾਵਿਕ ਹੁੰਦੀਆਂ ਹਨ ਕਦੇ ਕਦਾਈਂ ਇਹ ਸਮੇਂ ਦੀ ਲੋੜ ਨੂੰ ਮਹਿਸੂਸ ਕਰ ਕੇ ਕੀਤੀਆਂ ਜਾਂਦੀਆਂ ਹਨ।

ਸਾਡੇ ਸਮਾਜ ਵਿੱਚ ਵੀ ਬਦਲਾਅ ਨੂੰ ਜ਼ਰੂਰੀ ਸਮਝਿਆ ਜਾਂਦਾ ਹੈ ਅਤੇ ਇਸ ਦਾ ਇਸਤੇਮਾਲ ਵੱਖ ਵੱਖ ਵਿਭਾਗਾਂ ਦੇ ਵਿੱਚ ਕੀਤਾ ਜਾਂਦਾ ਹੈ। ਪੰਜਾਬ ਸੂਬੇ ਦੇ ਅੰਦਰ ਵੀ ਸਰਕਾਰਾਂ ਵੱਲੋਂ ਸਮੇਂ ਸਮੇਂ ਉੱਪਰ ਵੱਖ-ਵੱਖ ਅਧਿਕਾਰੀਆਂ ਦੀਆਂ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ। ਜਿੱਥੇ ਇਨ੍ਹਾਂ ਵਿਚੋਂ ਕੁਝ ਤਬਦੀਲੀਆਂ ਹਾਲਾਤਾਂ ਨੂੰ ਦੇਖ ਕੇ ਕੀਤੀਆਂ ਜਾਂਦੀਆਂ ਹਨ ਉਥੇ ਹੀ ਕੁਝ ਤਬਦੀਲੀਆਂ ਭ੍ਰਿਸ਼ਟਾਚਾਰ ਉਪਰ ਠੱਲ੍ਹ ਪਾਉਣ ਦੇ ਲਈ ਵੀ ਕੀਤੀਆਂ ਜਾਂਦੀਆਂ ਹਨ।

ਇਨ੍ਹਾਂ ਤਬਦੀਲੀਆਂ ਦੌਰਾਨ ਕਈ ਉਚ ਰੁਤਬੇ ਵਾਲੇ ਅਫਸਰ ਆਪਣੇ ਵੱਲੋਂ ਕੀਤੇ ਗਏ ਕਾਰਜਾਂ ਦੇ ਸਦਕਾ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਰਹਿੰਦੇ ਹਨ। ਪਰ ਇਹ ਲੋਕ ਜਿੱਥੇ ਵੀ ਜਾਂਦੇ ਹਨ ਆਪਣਾ ਰੁਤਬਾ ਕਾਇਮ ਰੱਖਦੇ ਹਨ। ਪੰਜਾਬ ਦੇ ਅੰਦਰ ਵੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜੱਜਾਂ ਦੇ ਤਬਾਦਲੇ ਬਾਰੇ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਬਹੁਤ ਸਾਰੇ ਜੱਜਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਸ਼ਿਫ਼ਟ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਹੀ ਸੀ ਬੀ ਆਈ ਜਾਂਚ ਜਗਦੀਪ ਸਿੰਘ ਦਾ ਵੀ ਤਬਾਦਲਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਜੱਜ ਜਗਦੀਪ ਸਿੰਘ ਨੇ ਆਪਣੇ ਹੁਣ ਤੱਕ ਦੇ ਜੀਵਨ ਕਾਲ ਦੌਰਾਨ ਕਈ ਨਿਰਣਾਇਕ ਫੈਸਲੇ ਲਏ ਹਨ ਜਿਨ੍ਹਾਂ ਦੇ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਭੇਜਣ ਦਾ ਫੈਸਲਾ ਵੀ ਸੀ। ਅੱਜ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਲੜੀ ਨੰਬਰ 38 ਦੇ ਅਧੀਨ ਜਗਦੀਪ ਸਿੰਘ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਪ੍ਰੀਜਾਈਡਿੰਗ ਅਫ਼ਸਰ ਸੀ ਬੀ ਆਈ ਕੋਰਟ ਦੀ ਬਦਲੀ ਸਵਾਤੀ ਸਹਿਗਲ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਜਗਾਧਰੀ ਦੀ ਜਗ੍ਹਾ ‘ਤੇ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਨਾਲ ਕਈ ਹੋਰ ਜੱਜਾਂ ਦੇ ਤਬਾਦਲੇ ਵੀ ਕੀਤੇ ਗਏ ਹਨ।



error: Content is protected !!