ਮਿਲੇ 1746 ਪੌਜੇਟਿਵ ਅਤੇ ਹੋਈਆਂ ਏਨੀਆਂ ਜਿਆਦਾ ਮੌਤਾਂ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾ ਵਾਇਰਸ ਦੇ 1746 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 47836 ਹੋ ਗਈ ਹੈ। ਅੱਜ ਕੋਰੋਨਾ ਵਾਇਰਸ ਨਾਲ 37 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1256 ਹੋ ਗਈ ਹੈ।

ਵੀਰਵਾਰ ਨੂੰ 1746 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਸਭ ਤੋਂ ਵੱਧ 350 ਮਰੀਜ਼ ਲੁਧਿਆਣਾ ਤੋਂ, 186 ਜਲੰਧਰ, 188 ਪਟਿਆਲਾ ਤੋਂ, 178 ਮੁਹਾਲੀ ਤੋਂ ਅਤੇ 210 ਗੁਰਦਾਸਪੁਰ ਤੋਂ ਸਾਹਮਣੇ ਆਏ ਹਨ।ਅੱਜ ਕੁੱਲ੍ਹ 741 ਮਰੀਜ਼ ਸਿਹਤਯਾਬ ਹੋਏ ਹਨ।

ਅੱਜ 37 ਲੋਕਾਂ ਨੇ ਕੋਰੋਨਾ ਵਾਇਰਸ ਕਾਰਨ ਜਾਨ ਗੁਆਈ ਹੈ।ਜਿਸ ‘ਚ ਸਭ ਤੋਂ ਵੱਧ 7 ਮੌਤਾਂ ਅੰਮ੍ਰਿਤਸਰ ਤੋਂ, ਮੁਹਾਲੀ, ਸੰਗਰੂਰ ਤੇ ਲੁਧਿਆਣਾ ਤੋਂ ਪੰਜ-ਪੰਜ, ਪਟਿਆਲਾ ਤੋਂ ਚਾਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਤਰਨਤਾਰਨ ਤੋਂ ਦੋ-ਦੋ ਮੌਤਾਂ, ਫਾਜ਼ਿਲਕਾ, ਬਰਨਾਲਾ, ਕਪੂਰਥਲਾ ਅਤੇ ਨਵਾਂ ਸ਼ਹਿਰ ਤੋਂ ਇੱਕ-ਇੱਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਸੂਬੇ ‘ਚ ਕੁੱਲ 988119 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 47836 ਮਰੀਜ਼ ਕੋਰੋਨਾ ਵਾਇਰਸ ਨਾਲ ਪੌਜੇਟਿਵ ਟੈਸਟ ਕੀਤੇ ਗਏ ਹਨ।ਜਦਕਿ 30972 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 15608 ਲੋਕ ਐਕਟਿਵ ਮਰੀਜ਼ ਹਨ।

Home ਤਾਜਾ ਜਾਣਕਾਰੀ ਪੰਜਾਬ ਚ ਅੱਜ ਕੋਰੋਨਾ ਹਨੇਰੀ ਹੋਗਈ ਤੇਜ – ਇਥੋਂ ਇਥੋਂ ਮਿਲੇ 1746 ਪੌਜੇਟਿਵ ਅਤੇ ਹੋਈਆਂ ਏਨੀਆਂ ਜਿਆਦਾ ਮੌਤਾਂ

ਤਾਜਾ ਜਾਣਕਾਰੀ
ਪੰਜਾਬ ਚ ਅੱਜ ਕੋਰੋਨਾ ਹਨੇਰੀ ਹੋਗਈ ਤੇਜ – ਇਥੋਂ ਇਥੋਂ ਮਿਲੇ 1746 ਪੌਜੇਟਿਵ ਅਤੇ ਹੋਈਆਂ ਏਨੀਆਂ ਜਿਆਦਾ ਮੌਤਾਂ
ByadminAugust 27, 2020Comments Off on ਪੰਜਾਬ ਚ ਅੱਜ ਕੋਰੋਨਾ ਹਨੇਰੀ ਹੋਗਈ ਤੇਜ – ਇਥੋਂ ਇਥੋਂ ਮਿਲੇ 1746 ਪੌਜੇਟਿਵ ਅਤੇ ਹੋਈਆਂ ਏਨੀਆਂ ਜਿਆਦਾ ਮੌਤਾਂ
Previous Postਚੋਟੀ ਦੇ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਅਚਾਨਕ ਮੌਤ ਛਾਇਆ ਸਾਰੇ ਪਾਸੇ ਸੋਗ – ਤਾਜਾ ਵੱਡੀ ਖਬਰ
Next Postਸਾਰੇ ਪੰਜਾਬ ਲਈ 6:30 ਅਤੇ 10 ਵਜੇ ਲਈ ਜਾਰੀ ਹੋਇਆ ਇਹ ਹੁਕਮ – ਤਾਜਾ ਵੱਡੀ ਖਬਰ
