BREAKING NEWS
Search

ਖੁਸ਼ਖਬਰੀ – 1 ਸਤੰਬਰ ਨੂੰ ਹੋਵੇਗਾ ਅਨਲੋਕ 4.0 ਸਕੂਲਾਂ ਦੇ ਖੁਲਣ ਬਾਰੇ ਆਈ ਇਹ ਵੱਡੀ ਖਬਰ

ਸਕੂਲਾਂ ਦੇ ਖੁਲਣ ਬਾਰੇ ਆਈ ਇਹ ਵੱਡੀ ਖਬਰ

ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਪੂਰੇ ਸੰਸਾਰ ਵਿਚ ਤਰਾਂ ਤਰਾਂ ਦੀਆਂ ਪਾਬੰਦੀਆਂ ਇਸ ਵਾਇਰਸ ਨੂੰ ਰੋਕਣ ਦੇ ਲਈ ਲਗਾਈਆਂ ਗਈਆਂ ਹਨ। ਪਰ ਹੁਣ ਹੋਲੀ ਹੋਲੀ ਇਹਨਾਂ ਪਾਬੰਦੀਆਂ ਵਿਚ ਢਿਲਾਂ ਦਿੱਤੀਆਂ ਜਾ ਰਹੀਆਂ ਹਨ। ਦੇਸ਼ ਭਰ ਵਿੱਚ ਮਾਰਚ ਤੋਂ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਦੇਸ਼ ਦੋ ਮਹੀਨਿਆਂ ਲਈ ਬੰਦ ਰਹਿਣ ਤੋਂ ਬਾਅਦ ਹਰ ਮਹੀਨੇ ਪੜਾਅਵਾਰ ਢੰਗ ਨਾਲ ਅਨਲੌਕ ਕਰਨਾ ਸ਼ੁਰੂ ਕੀਤਾ ਗਿਆ। ਅਨਲੌਕ 1, 2 ਤੋਂ ਬਾਅਦ ਹੁਣ ਅਨਲੌਕ 3 ਚੱਲ ਰਿਹਾ ਹੈ, ਜੋ 31 ਅਗਸਤ ਨੂੰ ਖ਼ਤਮ ਹੋਵੇਗਾ। ਹੁਣ ਅਨਲੌਕ 4.0 ਦੀ ਸ਼ੁਰੂਆਤ 1 ਸਤੰਬਰ ਤੋਂ ਹੋਏਗੀ। ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਪੜਾਅਵਾਰ ਢੰਗ ਨਾਲ ਦਿੱਤੀ ਗਈ ਛੋਟ ਦੇ ਦਾਇਰੇ ਨੂੰ ਵਧਾ ਸਕਦੀ ਹੈ।

ਅਨਲੌਕ 4 ਵਿੱਚ ਸਕੂਲ-ਕਾਲਜ, ਸਿਨੇਮਾ ਹਾਲ, ਮੈਟਰੋ ਸਮੇਤ ਬਹੁਤ ਸਾਰੀਆਂ ਚੀਜ਼ਾਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਸਾਰੇ ਵਿੱਦਿਅਕ ਅਦਾਰੇ, ਸਕੂਲ, ਕਾਲਜ, ਸਿਨੇਮਾ ਹਾਲ ਪੂਰੇ ਦੇਸ਼ ਵਿੱਚ ਬੰਦ ਹਨ। ਅਜਿਹੀਆਂ ਅਟਕਲਾਂ ਹਨ ਕਿ ਇਨ੍ਹਾਂ ਖੇਤਰਾਂ ਨੂੰ ਅਨਲੌਕ 4 ਵਿੱਚ ਛੋਟ ਦਿੱਤੀ ਜਾ ਸਕਦੀ ਹੈ।

ਦੱਸ ਦੇਈਏ ਕਿ ਸਕੂਲ-ਕਾਲਜ ਤੇ ਸਾਰੇ ਵਿਦਿਅਕ ਅਦਾਰੇ ਮਾਰਚ ਤੋਂ ਬੰਦ ਹਨ। ਹਾਲਾਂਕਿ, ਅਨਲੌਕ-3 ਵਿਚ ਸਰਕਾਰ ਨੇ ਯੋਗਾ ਇੰਸਟੀਚਿਊਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ। ਹਾਲਾਂਕਿ ਸਕੂਲ ਤੇ ਵਿਦਿਅਕ ਸੰਸਥਾਵਾਂ ਨੂੰ 31 ਅਗਸਤ ਤੱਕ ਬੰਦ ਰਹਿਣ ਦੀ ਹਦਾਇਤ ਕੀਤੀ ਗਈ ਸੀ।

ਕੀ ਸਕੂਲ ਤੇ ਕਾਲਜ ਖੁੱਲ੍ਹਣਗੇ?
ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲਾ ਇਸ ਮਹੀਨੇ ਦੇ ਅਖੀਰ ਵਿੱਚ ਅਨਲੌਕ-4 ਲਈ ਦਿਸ਼ਾ-ਨਿਰਦੇਸ਼ ਦੇ ਸਕਦਾ ਹੈ। ਇਸ ਵਿੱਚ ਸਕੂਲ-ਕਾਲਜ ਨੂੰ ਪੜਾਅਵਾਰ ਖੋਲ੍ਹਣ ਦਾ ਫੈਸਲਾ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰਾਲੇ ਨੇ ਪਹਿਲਾਂ ਹੀ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ, ਕਿਉਂਕਿ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।

ਸਿਨੇਮਾ ਹਾਲ ਤੇ ਮੈਟਰੋ?
ਰਿਪੋਰਟ ਮੁਤਾਬਕ, ਅਨਲੌਕ 4 ਵਿੱਚ ਸਰਕਾਰ ਸਿਨੇਮਾ ਹਾਲਾਂ ਤੇ ਥੀਏਟਰਾਂ ਨੂੰ ਖੋਲ੍ਹਣ ਦੀ ਆਗਿਆ ਦੇ ਸਕਦੀ ਹੈ। ਉਧਰ, ਸਤੰਬਰ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਮੈਟਰੋ ਸੇਵਾ ਨੂੰ ਵੀ ਇੱਕ ਟ੍ਰਾਇਲ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਸ ਮਿਆਦ ਦੌਰਾਨ ਸਮਾਜਕ ਦੂਰੀਆਂ ਵਰਗੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।

ਅੰਤਰਰਾਸ਼ਟਰੀ ਉਡਾਣਾਂ?
ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਫਿਲਹਾਲ ਵੰਦੇ ਭਾਰਤ ਮਿਸ਼ਨ ਤਹਿਤ ਹੀ ਉਡਾਣਾਂ ਜਾਰੀ ਰਹਿਣਗੀਆਂ। ਅਜਿਹੀ ਸਥਿਤੀ ਵਿੱਚ ਅਨਲੌਕ 4 ਵਿੱਚ ਅੰਤਰਰਾਸ਼ਟਰੀ ਉਡਾਣ ਸ਼ੁਰੂ ਨਹੀਂ ਕੀਟਾਂ ਜਾ ਸਕਦੀਆਂ ਹਨ । ਇਸ ਦੇ ਨਾਲ ਹੀ ਦੀਵਾਲੀ ਤਕ ਹਵਾਈ ਆਵਾਜਾਈ ਪੂਰੀ ਤਰ੍ਹਾਂ ਸਧਾਰਨ ਹੋਣ ਦੀ ਸੰਭਾਵਨਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਉਦੋਂ ਤੱਕ ਕੇਂਦਰ ਸਰਕਾਰ ਮੁੰਬਈ, ਕੋਲਕਾਤਾ ਜਿਹੇ ਸਥਾਨਾਂ ਤੋਂ ਵਧੇਰੇ ਉਡਾਣਾਂ ਦੀ ਇਜਾਜ਼ਤ ਦੇ ਦਏਗੀ, ਜਿਸ ਨਾਲ ਯਾਤਰੀਆਂ ਦੀ ਗਿਣਤੀ ਵੀ ਵਧੇਗੀ।



error: Content is protected !!