ਆਈ ਇਹ ਵੱਡੀ ਮਾੜੀ ਖਬਰ ਸਰਕਾਰ ਪਈ ਸੋਚਾਂ ਦੇ ਵਿਚ

ਪੰਜਾਬ ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਪੰਜਾਬ ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਹੁਣ ਤਾਂ ਕਈ ਜਿਲਿਆਂ ਚ ਹੀ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ ਮਿਲਨੇ ਸ਼ੁਰੂ ਹੋ ਗਏ ਹਨ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਮਾਮਲਿਆਂ ਵੱਡੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਪੀਜੀਆਈ ਚੰਡੀਗੜ੍ਹ ਨੇ ਚਿਤਾਵਨੀ ਦਿੱਤੀ ਹੈ ਕਿ ਵੱਡੀ ਗਿਣਤੀ ’ਚ ਨੌਜਵਾਨ ਇਸ ਵਾਇਰਸ ਦਾ ਸ਼ਿ-ਕਾ- ਰ ਹੋ ਰਹੇ ਹਨ।ਨੌਜਵਾਨਾਂ ਵਿਚ ਕੋਰੋਨਾ ਦੀ ਇਨਫੈਕਸ਼ਨ ਵਧਣ ਦਾ ਮੁੱਖ ਕਾਰਨ ਪੀਜੀਆਈ ਨੇ ਦੱਸਿਆ ਹੈ ਕਿ ਫਿਜ਼ੀਕਲ ਡਿਸਟੈਂਸਿੰਗ ਦੀ ਪਾਲਣਾ, ਮਾਸਕ ਪਹਿਨਣਾ ਅਤੇ ਆਪਣੀ ਬਾਡੀ ਦੀ ਇਮਿਊਨ ਪਾਵਰ ਵੱਲ ਧਿਆਨ ਨਾ ਦੇਣਾ।

ਅਨਲਾਕ ਕਾਰਨ ਸ਼ਹਿਰ ਵਿਚ ਹੁਣ ਆਫਿਸ, ਬਾਜ਼ਾਰ ਅਤੇ ਕਾਰੋਬਾਰ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਹੁਣ ਕਮਿਊਨਿਟੀ ਸਪ੍ਰੈਡਿੰਗ ਕਾਰਨ ਤੇਜ਼ੀ ਨਾਲ ਨੌਜਵਾਨਾਂ ਵਿਚ ਇਹ ਇਨਫੈਕਸ਼ਨ ਫੈਲ ਰਹੀ ਹੈ। ਇਸ ਖਬਰ ਦੇ ਆਉਣ ਨਾਲ ਪੰਜਾਬ ਸਰਕਾਰ ਸੋਚਾਂ ਵਿਚ ਪੈ ਗਈ ਹੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਿਸ ਤਰਾਂ ਨਾਲ ਰੋਕਿਆ ਜਾਵੇ ਤਾਂ ਜੋ ਇਸ ਵਾਇਰਸ ਨੂੰ ਰੋਕਿਆ ਜਾ ਸਕੇ

ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਕਿਹਾ ਕਿ ਨਾ ਸਿਰਫ ਨੌਜਵਾਨਾਂ ਨੂ, ਸਗੋਂ ਸਾਰੇ ਲੋਕਾਂ ਨੂੰ ਫਿਜ਼ੀਕਲ ਡਿਸਟੈਂਸਿੰਗ ਦੀ ਪਾਲਣਾ, ਮੂੰਹ ’ਤੇ ਮਾਸਕ ਪਹਿਨਣਾ ਅਤੇ ਪੌਸ਼ਟਿਕ ਖਾਣ-ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਨਿਯਮਾਂ ਨਾਲ ਹੀ ਲੋਕ ਵਾਇਰਸ ਦੀ ਲਪੋਟ ਵਿਚ ਆਉਣ ਤੋਂ ਬੱਚ ਸਕਦੇ ਹਨ।

ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਹੁਣ ਤੱਕ ਕੋਰੋਨਾ ਦੇ 2776 ਮਾਮਲੇ ਸਾਹਮਣੇ ਆ ਚੁੱਕੇ ਹਨ। ਡਾਕਟਰਾਂ ਦੀ ਮੰਨੀਏ ਤਾਂ ਇਨ੍ਹਾਂ ਵਿਚੋਂ 60 ਫੀਸਦੀ ਮਰੀਜ਼ ਨੌਜਵਾਨ ਹਨ। ਇਸ ਤੋਂ ਇਲਾਵਾ 40 ਫੀਸਦੀ ਲੋਕਾਂ ਵਿਚੋਂ 15 ਫੀਸਦੀ ਬੱਚੇ ਅਤੇ 15 ਫੀਸਦੀ ਬੱਚੇ ਅਤੇ 50 ਤੋਂ ਵੱਧ ਉਮਰ ਦੇ 25 ਫੀਸਦੀ ਲੋਕ ਇਸ ਇਨਫੈਕਸ਼ਨ ਦੀ ਲਪੇਟ ਵਿਚ ਆਏ ਹਨ।

ਪੀਜੀਆਈ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਦੱਸਿਆ ਕਿ ਨੌਜਵਾਨਾਂ ਵਿਚ ਬਿਨਾਂ ਲੱਛਣ ਦੇ ਕੋਰੋਨਾ ਇਨਫੈਕਸ਼ਨ ਸਾਹਮਣੇ ਆ ਰਹੀ ਹੈ। ਅਜਿਹੇ ਵਿਚ ਨੌਜਵਾਨਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰਖਣ ਦੀ ਲੋੜ ਹੈ। ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਵਿ ਪਿਛਲੇ 22 ਦਿਨਾਂ ਵਿਚ 564 ਨੌਜਵਾਨ ਚੰਡੀਗੜ੍ਹ ਸ਼ਹਿਰ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।


ਤਾਜਾ ਜਾਣਕਾਰੀ
ਪੰਜਾਬ ਲਈ ਆਈ ਇਹ ਵੱਡੀ ਮਾੜੀ ਖਬਰ ਸਰਕਾਰ ਪਈ ਸੋਚਾਂ ਦੇ ਵਿਚ
ByadminAugust 24, 2020Comments Off on ਪੰਜਾਬ ਲਈ ਆਈ ਇਹ ਵੱਡੀ ਮਾੜੀ ਖਬਰ ਸਰਕਾਰ ਪਈ ਸੋਚਾਂ ਦੇ ਵਿਚ
Previous Postਪੰਜਾਬ ਚ 6 ਵੀਂ ਦੇ ਵਿਦਿਆਰਥੀ ਨੇ ਇਸ ਤਰਾਂ ਉਜਾੜਿਆ ਹੱਸਦਾ ਖੇਡਦਾ ਪ੍ਰੀਵਾਰ , ਛਾਇਆ ਸੋਗ
Next Postਸਾਵਧਾਨ – ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਅਹਿਮ ਖਬਰ