ਬੀਤੇ ਦਿਨੀਂ ਮੰਗਲਵਾਰ ਨੂੰ ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲੇ ਅੰਦਰ ਪੈਂਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਸਵੇਰ ਦੇ ਸਮੇਂ ਜ਼ਮੀਨ ਨੂੰ ਵਾਹੁਣ ਗਏ ਕਿਸਾਨ ਦਾ ਹੱਲ ਜ਼ਮੀਨ ਵਿੱਚ ਇੱਕ ਮਟਕੇ ਨਾਲ ਟਕਰਾਇਆ । ਜਦੋਂ ਕਿਸਾਨ ਨੇ ਜ਼ਮੀਨ ਵਿੱਚੋਂ ਉਹ ਮਟਕਾ ਕੱਢ ਕੇ ਦੇਖਿਆ ਤਾਂ ਉਸ ਵਿੱਚ ਕਈ ਗਹਿਣੇ ਅਤੇ ਛੋਟੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ। ਦੇਖਦੇ ਹੀ ਦੇਖਦੇ ਇਹ ਪੂਰੀ ਖਬਰ ਪਿੰਡ ਵਿਚ ਅੱਗ ਵਾਂਗ ਫੈਲ ਗਈ ਅਤੇ ਮੌਕੇ ਤੇ ਹੀ ਪੁਲਸ ਵੀ ਉਥੇ ਪਹੁੰਚ ਗਈ । ਹਾਲਾਤ ਉਦੋਂ ਤਣਾਅਪੂਰਨ ਹੋ ਗਏ ਜਦੋਂ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਗਹਿਣਿਆਂ ਨਾਲ ਭਰੇ ਹੋਏ ਇਸ ਮਟਕੇ ਨੂੰ ਸਰਕਾਰੀ ਸੰਪਤੀ ਕਹਿੰਦੇ ਹੋਏ ਕਬਜ਼ੇ ਵਿੱਚ ਲੈਣਾ ਚਾਹਿਆ। ਜਦੋਂ ਪੁਲਿਸ ਨੇ ਅਜਿਹਾ ਕਰਨਾ ਚਾਹਿਆ ਤਾਂ ਸਾਰੇ ਪਿੰਡ ਵਾਲੇ ਅੜ ਗਏ ਅਤੇ ਪੁਲਿਸ ਦਾ ਵਿਰੋਧ ਕਰਨ ਲੱਗ ਪਏ ।
ਹਾਲਾਤ ਉਲਟ ਹੁੰਦੇ ਦੇਖ ਪੁਲਿਸ ਵੱਲੋਂ ਮੌਕੇ ਤੇ ਗਹਿਣਿਆਂ ਦੀ ਜਾਂਚ ਲਈ ਇੱਕ ਜੌਹਰੀ ਨੂੰ ਬੁਲਾਇਆ ਗਿਆ । ਜੌਹਰੀ ਦੇ ਗਹਿਣਿਆਂ ਦੀ ਜਾਂਚ ਕਰਨ ਤੋਂ ਬਾਅਦ ਸਾਰੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕਿ ਜੌਹਰੀ ਨੇ ਦੱਸਿਆ ਕਿ ਮਟਕੇ ਵਿੱਚ ਪਾਏ ਗਏ ਸਾਰੇ ਹੀ ਗਹਿਣੇ ਆਰਟੀਫੀਸ਼ਲ ਹਨ । ਸੂਰਜਪੁਰ ਜ਼ਿਲੇ ਦੇ ਧਰਮਪੁਰ ਪਿੰਡ ਦੇ ਰਹਿਣ ਵਾਲੇ 32 ਸਾਲਾਂ ਜੋਗੇਸ਼ਵਰ ਰਾਜਵਾੜੇ ਨਾਮਕ ਕਿਸਾਨ ਮੰਗਲਵਾਰ ਦੀ ਸਵੇਰ ਨੂੰ ਫਸਲ ਬੀਜਣ ਲਈ ਆਪਣੀ ਜ਼ਮੀਨ ਵਾਹੁਣ ਲਈ ਆਮ ਦੀ ਤਰ੍ਹਾਂ ਹੀ ਖੇਤ ਗਿਆ ਸੀ ।
ਜਦੋਂ ਉਸ ਨੂੰ ਖੇਤ ਵਿੱਚੋਂ ਇਹ ਮਟਕਾ ਮਿਲਿਆ ਤਾਂ ਉਸ ਨੇ ਇਸ ਮਟਕੇ ਬਾਰੇ ਆਪਣੇ ਕੁਝ ਸਕੇ ਸਬੰਧੀਆਂ ਨੂੰ ਦੱਸਿਆ ਪਰੰਤੂ ਮਿੰਟਾਂ ਵਿੱਚ ਹੀ ਇਹ ਖਬਰ ਪੂਰੇ ਪਿੰਡ ਵਿਚ ਅੱਗ ਵਾਂਗ ਫੈਲ ਗਈ । ਪੁਲਿਸ ਦੇ ਪਹੁੰਚਣ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਇਸ ਮਟਕੇ ਨੂੰ ਸਰਕਾਰੀ ਸੰਪਤੀ ਦੇ ਤੌਰ ਤੇ ਕਬਜ਼ੇ ਵਿੱਚ ਲੈਣਾ ਚਾਹਿਆ ਤਾਂ ਪਿੰਡ ਵਾਲਿਆਂ ਨੇ ਵਿਰੋਧ ਕੀਤਾ …..। ਜਦੋਂ ਪੁਲਿਸ ਦੇ ਕਈ ਵਾਰ ਸਮਝਾਉਣ ਤੋਂ ਬਾਅਦ ਵੀ ਪਿੰਡ ਵਾਲੇ ਨਾ ਮੰਨੇ ਤਾਂ ਉਸ ਤੋਂ ਬਾਅਦ ਦੁਪਹਿਰ ਦੇ ਸਮੇਂ ਤਹਿਸੀਲਦਾਰ ਨੂੰ ਬੁਲਾਇਆ ਗਿਆ । ਸਾਰੀ ਜਾਂਚ ਪੜਤਾਲ ਤੋਂ ਬਾਅਦ ਜਦੋਂ ਗਹਿਣਿਆਂ ਦੇ ਨਕਲੀ ਹੋਣ ਦਾ ਪਤਾ ਲੱਗਾ ਤਾਂ ਪੁਲਿਸ ਵੱਲੋਂ ਮਿਲੀ ਇਸ ਮਟਕੀ ਅਤੇ ਗਹਿਣਿਆਂ ਦਾ ਪੰਚਨਾਮਾ ਬਣਾ ਕੇ ਸਾਰੇ ਆਰਟੀਫੀਸ਼ਲ ਗਹਿਣੇ ਤੇ ਮਟਕਾ ਕਿਸਾਨ ਨੂੰ ਵਾਪਸ ਸੌਂਪ ਦਿੱਤਾ ਗਿਆ ।
ਲੋਕਾਂ ਨੇ ਇਸ ਨੂੰ ਦਿੱਤਾ ਅੰਧ ਵਿਸ਼ਵਾਸ ਰੂਪ
ਪਿੰਡ ਦੇ ਕੁਝ ਲੋਕਾਂ ਨੇ ਗਹਿਣਿਆਂ ਦੇ ਮਿਲੇ ਇਸ ਮਟਕੇ ਨੂੰ ਅੰਧ ਵਿਸ਼ਵਾਸ ਦਾ ਰੂਪ ਵੀ ਦੇ ਦਿੱਤਾ । ਗਹਿਣਿਆਂ ਦੇ ਨਾਲ ਨਾਲ ਮਟਕੇ ਵਿੱਚੋਂ ਕਾਲੀ ਮਾਤਾ ਅਤੇ ਦੁਰਗਾ ਮਾਤਾ ਦੀ ਇੱਕ ਮੂਰਤੀ ਤੇ ਤ੍ਰਿਸ਼ੂਲ ਵੀ ਮਿਲਿਆ ਸੀ । ਕੁਝ ਅੰਧ ਵਿਸ਼ਵਾਸ ਵਿੱਚ ਫਸੇ ਲੋਕਾਂ ਨੇ ਮਟਕੇ ਵਿੱਚੋਂ ਮਿਲੀਆਂ ਮੂਰਤੀਆਂ ਦੇ ਕਰਕੇ ਪੂਜਾ ਪਾਠ ਦੀ ਤਿਆਰੀ ਕਰ ਲਈ ।
ਕੁਝ ਲੋਕਾਂ ਵੱਲੋਂ ਤਾਂ ਇਸ ਨੂੰ ਮਾਤਾ ਦਾ ਚਮਤਕਾਰ ਵੀ ਦੱਸਿਆ ਜਾ ਰਿਹਾ ਸੀ । ਪਰੰਤੂ ਤਹਿਸੀਲਦਾਰ ਅਤੇ ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਖੇਤ ਵਿੱਚੋਂ ਬਰਾਮਦ ਹੋਇਆ ਇਹ ਮਟਕਾ ਕਿਸੇ ਸਾਜ਼ਿਸ਼ ਦੇ ਤਹਿਤ ਭਾਵ ਸਰਕਾਰੀ ਜ਼ਮੀਨ ਉਪਰ ਕਬਜ਼ੇ ਦੀ ਸਾਜ਼ਿਸ਼ ਰਚਨ ਦੇ ਤੌਰ ਤੇ ਕੀਤਾ ਗਿਆ ਲੱਗਦਾ ਹੈ । ਫਿਲਹਾਲ ਪੁਲਿਸ ਵੱਲੋਂ ਬਾਕੀ ਮਾਮਲੇ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ