ਮਰਨ ਤੋਂ ਬਾਅਦ ੲਿਸ ਮੁੰਡੇ ਨੇ 60 ਲੱਖ ਦੀ BMW ‘ਚ ਦਫਨ ਕੀਤਾ ਅਾਪਣੇ ਪਿਤਾ ਨੂੰ., ਨਾਈਜੀਰੀਆ ਵਿੱਚ ਇੱਕ ਸ਼ਖ਼ਸ ਨੇ ਆਪਣੇ ਪਿਤਾ ਨੂੰ ਤਾਬੂਤ ਦੀ ਬਜਾਏ ਇੱਕ ਬ੍ਰਾਂਡ ਨਿਊ BMW ਵਿੱਚ ਦਫ਼ਨ ਕਰਕੇ ਪੂਰੀ ਦੁਨੀਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ। ਇਸ ਸਖ਼ਸ ਦਾ ਨਾਮ ਅਜੁਬੁਆਇਕ ਹੈ। 2015 ਵਿੱਚ ਵੀ ਇਸੇ ਤਰ੍ਹਾਂ ਦਾ ਅੰਤਿਮ ਸਸਕਾਰ ਸੁਰਖੀਆਂ ਵਿੱਚ ਛਾਇਆ ਹੋਇਆ ਸੀ ਜਦੋਂ ਏਨੁਗੁ ਨਾਮ ਦੇ ਇੱਕ ਸ਼ਖ਼ਸ ਨੇ ਆਪਣੀ ਮਾਂ ਨੂੰ ਬ੍ਰੈਂਡ ਨਿਊ HUMMER ਵਿੱਚ ਦਫ਼ਨਾਇਆ ਸੀ। 2015 ਵਿੱਚ ਹੀ ਚੀਨ ਵਿੱਚ ਇੱਕ ਵਿਅਕਤੀ ਦਾ ਅੰਤਿਮ ਸਸਕਾਰ ਉਸਦੀ ਪਸੰਦੀਦਾ ਕਾਰ ਵਿੱਚ ਕੀਤਾ ਗਿਆ ਸੀ।ਸਥਾਨਕ ਰਿਪੋਰਟਾਂ ਮੁਤਾਬਕ ਉਸਨੇ ਆਪਣੇ ਪਿਤਾ ਨੂੰ ਵਾਅਦਾ ਕੀਤਾ ਸੀ ਕਿ ਉਹ ਇੱਕ ਦਿਨ ਉਨ੍ਹਾਂ ਨੂੰ ਫਲੈਸ਼ ਕਾਰ ਜ਼ਰੂਰ ਦਿਵਾਏਗਾ। ਨਾਈਜੀਰੀਆ ਦੇ ਇਹਿਆਲਾ ਪਿੰਡ ਵਿੱਚ ਉਸਦੇ ਬਜ਼ੁਰਗ ਪਿਤਾ ਦਾ ਦਿਹਾਂਤ ਹੋ ਗਿਆ ਸੀ। ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣਦੇ ਹੀ ਉਸਨੇ ਸ਼ੋਅਰੂਮ ਜਾ ਕੇ 60 ਲ਼ੱਖ ਦੀ ਕਾਰ ਖ਼ਰੀਦ ਲਈ। ਜ਼ਮੀਨ ਦੇ 6 ਫੁੱਟ ਥੱਲੇ ਵੱਡੀ ਕਬਰ ਵਿੱਚ BMW ਨੂੰ ਦਫਨਾਉਂਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ ਹਨ। ਸਥਾਨਕ ਰਿਪੋਰਟਾਂ ਮੁਤਾਬਕ ਇਸ ਸ਼ਖਸ ਦੇ ਪਿਤਾ ਦੀ ਮੌਤ ਹੋ ਗਈ ਸੀਤੇ ਉਸ ਤੋਂ ਉਸਨੇ ਆਪਣੇ ਪਿਤਾ ਨੂੰ ਇੱਜ਼ਤ ਨਾਲ ਰੁਖ਼ਸਤ ਕਰਨ ਦਾ ਫੈਸਲਾ ਕੀਤਾ। ਉਸਨੇ ਆਪਣੇ ਪਿਤਾ ਦੇ ਅੰਤਿਮ ਸਸਕਾਰ ਲਈ ਇੱਕ ਸ਼ਾਹੀ ਕਾਰ ਖਰੀਦ ਲਈ। ਇਸ ਤੋਂ ਬਾਅਦ ਆਪਣੇ ਪਿਤਾ ਨੂੰ ਗੱਡੀ ਦੇ ਅੰਦਰ ਰੱਖ ਕੇ ਉਨ੍ਹਾਂ ਨੂੰ ਦਫਨਾ ਦਿੱਤਾ। ਹਾਲਾਂਕਿ ਫੇਸਬੁੱਕ ਉੱਤੇ ਕਈ ਲੋਕਾਂ ਨੇ ਇਸਨੂੰ ਪੈਸੇ ਦੀ ਬਰਬਾਦੀ ਦੱਸਿਆ ਤੇ ਕਿਹਾ ਕਿ ਇਸ ਪੈਸੇ ਦਾ ਬਿਹਤਰ ਇਸਤੇਮਾਲ ਕੀਤਾ ਜਾ ਸਕਦਾ ਸੀ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ