WHO ਨੇ ਕੋਰੋਨਾ ਵੈਕਸੀਨ ਬਾਰੇ ਤੋੜਤਾ ਸਾਰੀ ਦੁਨੀਆਂ ਦਾ ਦਿੱਲ ਕਹਿੰਦੇ

ਚਾਈਨਾ ਦੇ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ। ਪਿਛਲੇ ਕਈ ਮਹੀਨਿਆਂ ਤੋਂ ਲੋਕ ਇਸਦਾ ਕਰਕੇ ਆਪਣੇ ਘਰਾਂ ਵਿਚ ਤੜੇ ਹੋਏ ਹਨ ਅਤੇ ਦੁਨੀਆਂ ਦੇ ਕੰਮ ਕਾਜ਼ ਬੰਦ ਪਏ ਹੋਏ ਹਨ। ਜਿਸਦਾ ਕਰਕੇ ਹਰੇਕ ਇਨਸਾਨ ਹੀ ਆਰਥਿਕ ਤੋਰ ਤੇ ਘਾਟਾ ਝੱਲ ਰਿਹਾ ਹੈ। ਪਿੱਛਲੇ ਦਿਨੀ ਲੋਕਾਂ ਨੇ ਉਦੋਂ ਸੁੱਖ ਦਾ ਸਾਹ ਲਿਆ ਜਦੋਂ ਰੂਸ ਦੇ ਪ੍ਰਧਾਨ ਮੰਤਰੀ ਪੁਤਿਨ ਨੇ ਐਲਾਨ ਕੀਤਾ ਕੇ ਰੂਸ ਨੇ ਕੋਰੋਨਾ ਦੀ ਵੈਕਸੀਨ ਬਣਾ ਲਈ ਹੈ।

ਇਸ ਖਬਰ ਦੇ ਆਉਣ ਨਾਲ ਸਾਰੀ ਦੁਨੀਆਂ ਤੇ ਇੱਕ ਆਸ ਬਾਝ ਗਈ ਕੇ ਹੁਣ ਮਾੜੇ ਦਿਨ ਖਤਮ ਹੋ ਜਾਣਗੇ ਅਤੇ ਦੁਨੀਆਂ ਆਮ ਹੋ ਜਾਵੇਗੀ ਜਿਦਾਂ ਪਹਿਲਾਂ ਸੀ। ਪਰ ਹੁਣ WHO ਨੇ ਇੱਕ ਸਪੈਸ਼ਲ ਮੈਸੇਜ ਸੰਸਾਰ ਲਈ ਛੱਡਿਆ ਹੈ ਜਿਸ ਨੂੰ ਸੁਣਕੇ ਸਾਰਾ ਸੰਸਾਰ ਫਿਰ ਸੋਚਾਂ ਵਿਚ ਪੈ ਗਿਆ ਹੈ।

ਲੰਦਨ: ਰੂਸ ਦੀ ਕੋਰੋਨਾ ਵੈਕਸੀਨ ‘ਤੇ WHO ਨੂੰ ਨਹੀਂ ਯਕੀਨ, ਜਾਰੀ ਕੀਤਾ ਇਹ ਬਿਆਨ :- ਵਿਸ਼ਵ ਸਿਹਤ ਸੰਗਠਨ (WHO) ਨੇ ਕੋਵਿਡ-19 ਖਿਲਾਫ ਰੂਸ ਦੀ ਵੈਕਲੀਨ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਰਸ਼ੀਅਨ ਵੈਕਸੀਨ ਦੇ ਪਰੀਖਣ ਦੇ ਉੱਨਤ ਪੜਾਵਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਤਕ WHO ਦੁਨੀਆ ਦੀਆਂ ਨੌੈ ਵੈਕਸੀਨਾਂ ਨੂੰ ਪਰੀਖਣ ਦੇ ਉੱਨਤ ਪੜਾਵਾਂ ਵਿੱਚ ਸ਼ਾਮਲ ਮੰਨਦਾ ਹੈ। ਪਰ ਰੂਸ ਦੀ ਵੈਕਸੀਨ ਉਨ੍ਹਾਂ ਨੌ ਵੈਕਸੀਨ ‘ਚ ਸ਼ਾਮਲ ਨਹੀਂ ਹੈ ਜਿਨ੍ਹਾਂ ਸੰਗਠਨ ਪਰੀਖਣ ਦੇ ਉੱਨਤ ਪੜਾਵਾਂ ਵਿੱਚ ਸ਼ਾਮਲ ਨਹੀਂ ਹੈ।

WHO ਵੱਖ-ਵੱਖ ਦੇਸ਼ਾਂ ਨੂੰ ‘ਕੋਵੈਕਸ ਫੈਸਿਲਿਟੀ’ ਦੇ ਨਾਂ ਨਾਲ ਨਿਵਸ਼ ਵਿਧੀ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰ ਰਿਹਾ ਹੈ। ਇਸ ਦੀ ਪਹਿਲ ਵੱਖ-ਵੱਖ ਦੇਸ਼ਾਂ ਨੂੰ ਟੀਕਿਆਂ ਦੀ ਜਲਦੀ ਪਹੁੰਚ, ਵਿਕਾਸ ਵਿਚ ਨਿਵੇਸ਼ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਦੀ ਹੈ।

ਡਬਲਯੂਐਚਓ ਦੇ ਡਾਇਰੈਕਟਰ ਜਨਰਲ ਦੇ ਸੀਨੀਅਰ ਸਲਾਹਕਾਰ ਡਾ. ਬਰੂਸ ਅਲਵਾਰਡ ਨੇ ਕਿਹਾ, “ਸਾਡੇ ਕੋਲ ਇਸ ਸਮੇਂ ਰੂਸੀ ਟੀਕੇ ਬਾਰੇ ਫੈਸਲਾ ਲੈਣ ਲਈ ਲੋੜੀਂਦੀ ਜਾਣਕਾਰੀ ਨਹੀਂ ਹੈ। ਅਸੀਂ ਰੂਸ ਨੂੰ ਉਤਪਾਦ ਦੀ ਸਥਿਤੀ, ਟੈਸਟਿੰਗ ਕਦਮਾਂ ਅਤੇ ਅਗਾਊਂ ਰਣਨੀਤੀਆਂ ਬਾਰੇ ਵਧੇਰੇ ਜਾਣਕਾਰੀ ਲਈ ਗੱਲ ਕਰ ਰਹੇ ਹਾਂ।”

ਦੱਸ ਦਈਏ ਕਿ ਇਸ ਹਫਤੇ ਰੂਸ ਨੇ ਕੋਵਿਡ -19 ਟੀਕੇ ਨੂੰ ਨਿਯਮਿਤ ਪ੍ਰਵਾਨਗੀ ਦਾ ਦਾਅਵਾ ਕਰਦਿਆਂ ਦੁਨੀਆ ਨੂੰ ਹੈਰਾਨ ਕਰ ਦਿੱਤਾ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਸ ਦੀ ਇੱਕ ਧੀ ਨੂੰ ਟੀਕੇ ਦੀ ਖੁਰਾਕ ਦਿੱਤੀ ਗਈ ਹੈ।


ਤਾਜਾ ਜਾਣਕਾਰੀ
ਕਰਲੋ ਘਿਓ ਨੂੰ ਭਾਂਡਾ – WHO ਨੇ ਕੋਰੋਨਾ ਵੈਕਸੀਨ ਬਾਰੇ ਤੋੜਤਾ ਸਾਰੀ ਦੁਨੀਆਂ ਦਾ ਦਿੱਲ ਕਹਿੰਦੇ
ByadminAugust 14, 2020Comments Off on ਕਰਲੋ ਘਿਓ ਨੂੰ ਭਾਂਡਾ – WHO ਨੇ ਕੋਰੋਨਾ ਵੈਕਸੀਨ ਬਾਰੇ ਤੋੜਤਾ ਸਾਰੀ ਦੁਨੀਆਂ ਦਾ ਦਿੱਲ ਕਹਿੰਦੇ
Previous Postਕਨੇਡਾ ਗਈ ਪੰਜਾਬਣ ਵਿਦਿਆਰਥਣ ਬਾਰੇ ਆਈ ਇਹ ਅੱਤ ਮਾੜੀ ਖਬਰ ,ਛਾਇਆ ਸੋਗ
Next Postਹੁਣੇ ਹੁਣੇ ਇਸ ਮਸ਼ਹੂਰ ਬੋਲੀਵੁਡ ਹਸਤੀ ਨੂੰ ਐਮਰਜੈਂਸੀ ਚ ਕਰਾਇਆ ਗਿਆ ICU ਚ ਦਾਖਲ
