ਆਈ ਤਾਜਾ ਵੱਡੀ ਖਬਰ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

ਕੋਰੋਨਾ ਦਾ ਪ੍ਰਕੋਪ ਦੁਨੀਆ ਭਰ ‘ਚ ਲਗਾਤਾਰ ਜਾਰੀ ਹੈ। ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਲੋਕਾਂ ‘ਚ ਕਾਫ਼ੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹਾਲਾਂਕਿ ਹਰ ਕੋਈ ਆਪਣੇ ਪੱਧਰ ‘ਤੇ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਬੀਮਾਰੀ ਤੋਂ ਖੁਦ ਨੂੰ ਅਤੇ ਆਪਣੇ ਪਰਿਵਾਰ ਬਚਾਅ ਲਵੇ ਪਰ ਡਰ ਲਗਾਤਾਰ ਬਣਿਆ ਹੋਇਆ ਹੈ।

ਇਸੇ ਡਰ ‘ਚ ਰੂਸ ਦੀ ਵੈਕਸੀਨ ਉਮੀਦ ਦੀ ਕਿਰਣ ਬਣ ਕੇ ਸਾਹਮਣੇ ਆਈ ਹੈ। ਦੂਜੇ ਪਾਸੇ ਡਬਲਯੂ.ਓ.ਐੱਚ.ਵਲੋਂ ਵੀ ਲਗਾਤਾਰ ਕੋਰੋਨਾ ਨੂੰ ਲੈ ਕੇ ਅਲਰਟ ਕੀਤਾ ਜਾ ਰਿਹਾ ਹੈ ਕਿਉਂਕਿ ਕੋਰੋਨਾ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ। ਹੁਣ ਇਸ ਦਾ ਇਕ ਨਵਾਂ ਲੱਛਣ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਕੋਰੋਨਾ ਨੂੰ ਸਮਝਾ ਬਹੁਤ ਮੁਸ਼ਕਲ ਹੈ ਤੇ ਇਹ ਗੱਲ ਇਕ ਵਾਰ ਫਿਰ ਤੋਂ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਡਾਕਟਰਾਂ ਵਲੋਂ ਲਗਾਤਾਰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਕੋਰੋਨਾ ਆਪਣਾ ਰੂਪ ਬਦਲ ਰਿਹਾ ਹੈ ਤੇ ਇਸ ਦੇ ਨਵੇਂ ਰੂਪ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਵੋਗੇ।

ਡਾਕਟਰ ਮੁਤਾਬਕ ਜੇਕਰ ਤੁਹਾਨੂੰ ਵਾਰ-ਵਾਰ ਹਿੱਚਕੀ ਆਉਂਦੀ ਹੈ ਤਾਂ ਤੁਹਾਨੂੰ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵੀ ਕੋਰੋਨਾ ਹੋਣ ਦਾ ਖ਼ਤਰਾ ਹੈ। ਇਹ ਗੱਲ ਇਕ ਅਮਰੀਕੀ ਅਧਿਐਨ ‘ਚ ਸਾਹਮਣੇ ਆਈ ਹੈ। ਮਾਹਿਰਾਂ ਦੇ ਮੁਤਾਬਕ ਹੁਣ ਤੱਕ ਕੋਵਿਡ-19 ਦੇ ਕਈ ਲੱਛਣ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚ ਲਗਾਤਾਰ ਹਿੱਚਕੀ ਆਉਣਾ ਵੀ ਕੋਰੋਨਾ ਵਾਇਰਸ ਦਾ ਲੱਛਣ ਹੋ ਸਕਦਾ ਹੈ।

ਅਮਰੀਕਾ ‘ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ 62 ਸਾਲ ਦੇ ਇਕ ਵਿਅਕਤੀ ਨੂੰ 4 ਦਿਨ ਲਗਾਤਾਰ ਹਿੱਚਕੀ ਆਈ, ਜਿਸ ਤੋਂ ਬਾਅਦ ਉਸ ਦੀ ਜਾਂਚ ਕੀਤੀ ਗਈ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਸ਼ਿਕਾਗੋ ਦੇ ਇਸ ਵਿਅਕਤੀ ‘ਚ ਜਾਂਚ ਤੋਂ ਪਹਿਲਾਂ ਕੋਰੋਨਾ ਦਾ ਕੋਈ ਵੱਡਾ ਲੱਛਣ ਨਹੀਂ ਸੀ।

ਉਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਦੇ ਫੇਫੜਿਆ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਸੀ ਉਸ ਦੇ ਫ਼ੇਫੜੇ ਸੁੱਜੇ ਹੋਏ ਸਨ। ਇਥੋਂ ਤੱਕ ਕਿ ਫ਼ੇਫ਼ੜਿਆ ‘ਚੋਂ ਖੂਨ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ ਜਦਕਿ ਉਸ ਨੂੰ ਫ਼ੇਫ਼ੜਿਆਂ ਦੀ ਕੋਈ ਬੀਮਾਰੀ ਨਹੀਂ ਸੀ। ਡਾਕਟਰਾਂ ਮੁਤਾਬਕ ਇਹ ਹਿੱਚਕੀ ਦੇ ਕਾਰਨ ਹੋਇਆ ਸੀ। ਤਿੰਨ ਦਿਨ ਇਲਾਜ ਤੋਂ ਬਾਅਦ ਉਸ ਦੀ ਸਿਹਤ ‘ਚ ਥੋੜਾ ਸੁਧਾਰ ਹੋਇਆ ਸੀ। ਅਮਰੀਕੀ ਮਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ 48 ਘੰਟੇ ਹਿੱਚਕੀ ਦਾ ਆਉਣਾ ਬੰਦ ਨਾ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋ।


ਤਾਜਾ ਜਾਣਕਾਰੀ
ਹੋ ਜਾਵੋ ਸਾਹਮਣੇ ਆ ਗਿਆ ਕੋਰੋਨਾ ਦਾ ਇਹ ਨਵਾਂ ਲੱਛਣ – ਦੁਨੀਆਂ ਤੇ ਛਾਈ ਚਿੰਤਾ
ByadminAugust 14, 2020Comments Off on ਹੋ ਜਾਵੋ ਸਾਹਮਣੇ ਆ ਗਿਆ ਕੋਰੋਨਾ ਦਾ ਇਹ ਨਵਾਂ ਲੱਛਣ – ਦੁਨੀਆਂ ਤੇ ਛਾਈ ਚਿੰਤਾ
Previous Postਪੰਜਾਬ ਤੋਂ ਆਈ ਅਜੀਬ ਹੈਰਾਨੀਜਨਕ ਖਬਰ – ਸਿੱਖ ਦੀ ਲੈਣ ਲਗੇ ਸੀ ਇਸ ਤਰਾਂ ਜਾਨ
Next Postਮਾੜੀ ਖਬਰ – ਇਸ ਦੇਸ਼ ਦੀ ਸਰਕਾਰ ਨੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤਾ ਇਹ ਵੱਡਾ ਝਟਕਾ