ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਚੀਨ ਨੇ ਇੰਜੀਨੀਅਰਿੰਗ ਦੀ ਇਕ ਹੋਰ ਵਿਲੱਖਣ ਉਦਾਹਰਨ ਪੇਸ਼ ਕੀਤੀ ਹੈ। ਕਰੀਬ 10 ਸਾਲ ਦੇ ਨਿਰਮਾਣ ,,,,, ਕੰਮ ਦੇ ਬਾਅਦ ਚੀਨ ਨੇ ਜ਼ਮੀਨ ਹੇਠਾਂ 18 ਮੰਿਜ਼ਲਾ ਹੋਟਲ ਤਿਆਰ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਇਹ ਦੁਨੀਆ ਦਾ ਪਹਿਲਾ ਅਜਿਹਾ ਹੋਟਲ ਹੈ ਜੋ ਜ਼ਮੀਨ ਦੇ ਅੰਦਰ ਬਣਿਆ ਹੈ। ਸ਼ੰਘਾਈ ਦੇ ਇਸ ਹੋਟਲ ਨੂੰ ਬਣਾਉਣ ਵਿਚ ਕਰੀਬ 2000 ਕਰੋੜ ਰੁਪਏ ਦਾ ਖਰਚ ਆਇਆ ਹੈ।
88 ਮੀਟਰ ਡੂੰਘਾ ਇਹ ਹੋਟਲ ਸ਼ੰਘਾਈ ਦੇ ਸੋਂਗਜਿਆਂਗ ਵਿਚ ਸਥਿਤ ਹੈ। ਇਸ ਦਾ ਨਾਮ ਇੰਟਰਕੰਟੀਨੇਟਲ ਸ਼ੰਘਾਈ ,,,,, ਵੰਡਰਲੈਂਡ ਅਤੇ ਸ਼ਿਮਾਓ ਕਵੈਰੀ ਹੋਟਲ ਰੱਖਿਆ ਗਿਆ ਹੈ।
ਇਸ ਹੋਟਲ ਦੇ ਸੁਈਟ ਵਿਚ ਠਹਿਰਣ ਲਈ ਇਕ ਰਾਤ ਦਾ,,,,, ਕਿਰਾਇਆ ਕਰੀਬ 35 ਹਜ਼ਾਰ ਰੁਪਏ ਹੈ। ਇਸ ਨੂੰ ਬ੍ਰਿਟਿਸ਼ ਆਰਕੀਟੈਕਟ ਮਾਰਟੀਨ ਜੋਕਮੈਨ ਨੇ ਡਿਜ਼ਾਈਨ ਕੀਤਾ ਹੈ।
ਜਿੱਥੇ ਇਹ ਹੋਟਲ ਬਣਾਇਆ ਗਿਆ ਹੈ ਉ¤ਥੇ ਇਕ ਖਾਲੀ ਟੋਇਆ ਹੋਇਆ ਕਰਦਾ ਸੀ। ਮਾਰਟੀਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨੂੰ ਡਿਜ਼ਾਈਨ ਕਰਦਿਆਂ ਸ਼ਹਿਰ ਅਤੇ ਪ੍ਰਕਿਰਤੀ ਦੇ ਵਿਚ ਦੇ ਰਿਸ਼ਤਿਆਂ ਨੂੰ ਬਿਹਤਰ ਕਰਨ ਦੇ ਅਨੋਖੇ ਆਈਡੀਆ ਮਿਲੇ।
18 ਮੰਜ਼ਿਲਾ ਹੋਟਲ ਦੇ ਦੋ ਫਲੋਰ ਹੀ ਸਤ੍ਹਾ ਦੇ ਉ¤ਪਰ ਹਨ ਜਦਕਿ ਸਭ ਤੋਂ ਹੇਠਾਂ ਦੇ ਦੋ ਫਲੋਰ ਪੂਰੀ ਤਰ੍ਹਾਂ ਝੀਲ ਵਿਚ ਡੁੱਬੇ ਹੋਏ ਹਨ। ਹੋਟਲ ਵਿਚ 336 ਕਮਰੇ, ਰੈਸਟੋਰੈਂਟ, ਰੌਕ ਕਲਾਈਬਿੰਗ, ਬੰਜੀ ਜੰਪਿੰਗ ਸਮੇਤ ਹੋਰ ਸਹੂਲਤਾਂ ਮੌਜੂਦ ਹਨ।
ਤਾਜਾ ਜਾਣਕਾਰੀ