ਹੁਣ ਇਸ ਮਸ਼ਹੂਰ ਫ਼ਿਲਮੀ ਹਸਤੀ ਬਾਰੇ ਆਈ ਮਾੜੀ ਖਬਰ

ਇਸ ਸਾਲ ਤਾਂ ਜਿਵੇ ਦੁਨੀਆਂ ਤੇ ਹਾਹਾਕਾਰ ਲੈ ਕੇ ਹੀ ਆਇਆ ਹੋਵੇ ਅਜਿਹਾ ਲਗ ਰਿਹਾ ਹੈ। ਸਾਰੀ ਦੁਨੀਆਂ ਤੇ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ ਹੈ। ਓਥੇ ਇਹ ਸਾਲ ਬੋਲੀਵੁਡ ਲਈ ਵੀ ਬਹੁਤ ਜਿਆਦਾ ਮਾੜਾ ਰਿਹਾ ਹੈ। ਇਸ ਸਾਲ ਬਹੁਤ ਸਾਰੇ ਚੋਟੀ ਦੇ ਬੋਲੀਵੁਡ ਸਟਾਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ।

ਬਹੁਤ ਸਾਰੇ ਬੋਲੀਵੁਡ ਸਟਾਰ ਕੈਂਸਰ ਦੇ ਮਰੀਜ ਹੋ ਗਏ ਹਨ ਹਲੇ ਪਿਛਲੇ ਦਿਨ ਹੀ ਬੋਲੀਵੁਡ ਦੇ ਧਾਕੜ ਸਟਾਰ ਸੰਜੇ ਦੱਤ ਬਾਰੇ ਮਾੜੀ ਖਬਰ ਸੁਣਨ ਨੂੰ ਮਿਲੀ ਸੀ ਕੇ ਓਹਨਾ ਨੂੰ ਕੈਂਸਰ ਨਿਕਲਿਆ ਹੈ। ਹੁਣ ਇਕ ਹੋਰ ਮਸ਼ਹੂਰ ਫ਼ਿਲਮੀ ਹਸਤੀ ਨੂੰ ਵੀ ਕੈਂਸਰ ਨਿਕਲਿਆ ਹੈ ਅਤੇ ਓਹਨਾ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ।

ਦ੍ਰਿਸ਼ਯਮ’, ‘ਮਦਾਰੀ’ ਤੇ ‘ਰੌਕੀ ਹੈਂਡਸਮ’ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਡਾਇਰੈਕਟਰ ਨਿਸ਼ੀਕਾਂਤ ਕਾਮਤ ਦੀ ਸਿਹਤ ਵਿਗੜ ਗਈ ਹੈ। ਸੂਤਰਾਂ ਮੁਤਾਬਕ, ਉਨ੍ਹਾਂ ਨੂੰ ਲੀਵਰ ਸਿਰੋਸਿਸ ਦੀ ਸਮੱਸਿਆ ਹੈ। ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਸ਼ੰਸਕ ਨਿਸ਼ੀਕਾਂਤ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ।

ਦੱਸਣਯੋਗ ਹੈ ਕਿ ਨਿਸ਼ੀਕਾਂਤ ਫਿਲਮਾਂ ਦੇ ਡਾਇਰੈਕਸ਼ਨ ਤੋਂ ਇਲਾਵਾ ਆਪਣੀ ਐਕਟਿੰਗ ਨਾਲ ਵੀ ਲੋਕਾਂ ਦੇ ਦਿਲਾਂ ‘ਚ ਖ਼ਾਸ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਸਾਲ 2004 ‘ਚ ਫ਼ਿਲਮ ‘ਹਵਾ ਆਨੇ ਦੇ’ ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜਾਨ ਅਬਰਾਹਿਮ ਦੀ ਫ਼ਿਲਮ ‘ਰੌਕੀ ਹੈਂਡਸਮ’ ‘ਚ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ‘ਚ ਉਨ੍ਹਾਂ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਕੀਤਾ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ ‘ਚ ਡਾਇਰੈਕਟਰ ਦੇ ਤੌਰ ‘ਤੇ ਵੀ ਕੰਮ ਕੀਤਾ ਹੈ। ਹਾਲ ਹੀ ‘ਚ ਨਿਸ਼ੀਕਾਂਤ ਨੇ ਫ਼ਿਲਮ ‘ਦ੍ਰਿਸ਼ਯਮ’ ਦੇ 5 ਸਾਲ ਪੂਰੇ ਕੀਤੇ ਸਨ। ਇਸ ਫ਼ਿਲਮ ‘ਚ ਅਦਾਕਾਰ ਅਜੈ ਦੇਵਗਨ, ਰਜਤ ਕਪੂਰ, ਸ਼੍ਰਿਆ ਸਰਨ ਤੇ ਤੱਬੂ ਵਰਗੇ ਕਈ ਵੱਡੇ ਸਿਤਾਰੇ ਇਕੱਠੇ ਨਜ਼ਰ ਆਏ ਸਨ।


ਤਾਜਾ ਜਾਣਕਾਰੀ
ਸੰਜੇ ਦੱਤ ਤੋਂ ਬਾਅਦ ਹੁਣ ਇਸ ਮਸ਼ਹੂਰ ਫ਼ਿਲਮੀ ਹਸਤੀ ਬਾਰੇ ਆਈ ਮਾੜੀ ਖਬਰ ਹਸਪਤਾਲ ਕਰਾਇਆ ਗਿਆ ਦਾਖਲ
ByadminAugust 13, 2020Comments Off on ਸੰਜੇ ਦੱਤ ਤੋਂ ਬਾਅਦ ਹੁਣ ਇਸ ਮਸ਼ਹੂਰ ਫ਼ਿਲਮੀ ਹਸਤੀ ਬਾਰੇ ਆਈ ਮਾੜੀ ਖਬਰ ਹਸਪਤਾਲ ਕਰਾਇਆ ਗਿਆ ਦਾਖਲ
Previous Postਸੁਸ਼ਾਂਤ ਦੀ ਮੌਤ ਤੋਂ ਬਾਅਦ ਅੰਕਿਤਾ ਲੋਖਾਂਡੇ ਨੇ ਹੁਣ ਇਹ ਖੁਸ਼ੀ ਕੀਤੀ ਸਭ ਨਾਲ ਸਾਂਝੀ
Next Postਆਖਰ ਪੱਖੇ ਨੇ ਖੋਲਤਾ ਸਾਰਾ ਰਾਜ – ਸੁਸ਼ਾਂਤ ਦੀ ਮੌਤ ਚ ਹੋ ਗਿਆ ਇਹ ਵੱਡਾ ਖੁਲਾਸਾ
