ਇਸ ਮਸ਼ਹੂਰ ਬੋਲੀਵੁਡ ਅਦਾਕਾਰਾ ਦੀ ਅਚਾਨਕ ਮੌਤ

ਇਸ ਵੇਲੇ ਦੀ ਵੱਡੀ ਖਬਰ ਮੁੰਬਈ ਤੋਂ ਆ ਰਹੀ ਹੈ। ਇਸ ਸਾ;ਲ ਬੋਲੀਵੁਡ ਜਗਤ ਲਈ ਵੀ ਬਹੁਤ ਹੀ ਮਾੜਾ ਰਿਹਾ ਹੈ ਇਸ ਸਾਲ ਬੋਲੀਵੁਡ ਦੇ ਕਈ ਸਟਾਰ ਇਸ ਦੁਨੀਆਂ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਹੁਣ ਇਕ ਹੋਰ ਮਾੜੀ ਖਬਰ ਆ ਗਈ ਹੈ ਜਿਸ ਨਾਲ ਫਿਰ ਸੋਗ ਦੀ ਲਹਿਰ ਬੋਲੀਵੁਡ ਵਿਚ ਦੌੜ ਗਈ ਹੈ।

ਇਸ ਖਬਰ ਦੀ ਜਾਣਕਾਰੀ ਅਦਾਕਾਰਾ ਮਲਾਇਕਾ ਅਰੋੜਾ ਨੇ ਸਾਬਕਾ ਮਾਡਲ, ਅਦਕਾਰਾ ਅਤੇ ਡਿਜ਼ਾਈਨਰ ਸਿਮਰ ਦੁੱਗਲ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਸੋਸ਼ਲ ਮੀਡੀਆ ‘ਤੇ ਆਪਣੀ ਖਾਸ ਦੋਸਤ ਦੀ ਮੌਤ’ ਤੇ ਦੁੱਖ ਜ਼ਾਹਰ ਕੀਤਾ ਹੈ। ਸ਼ਵੇਤਾ ਬੱਚਨ ਸਮੇਤ ਹੋਰ ਅਦਾਕਾਰਾਂ ਨੇ ਵੀ ਸਿਮਰ ਦੁੱਗਲ ਦੀ ਮੌਤ ‘ਤੇ ਸੋਗ ਜਤਾਇਆ ਹੈ। ਅਦਾਕਾਰਾ ਸਿਮਰ ਦੁੱਗਲ ਦਾ 12 ਅਗਸਤ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਕੈਂਸਰ ਨਾਲ ਹੋਈ।

ਉਸਦੇ ਦੋਸਤਾਂ ਨੇ ਦੁਖਦਾਈ ਮੌਤ ‘ਤੇ ਸੋਗ ਕੀਤਾ ਹੈ। ਅਭਿਨੇਤਰੀ ਮਲਾਇਕਾ ਅਰੋੜਾ, ਸ਼ਵੇਤਾ ਬੱਚਨ, ਸੋਫੀ ਚੌਧਰੀ ਸਮੇਤ ਹੋਰ ਮਸ਼ਹੂਰ ਹਸਤੀਆਂ ਨੇ ਸਿਮਰ ਦੁੱਗਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੰਸਟਾਗ੍ਰਾਮ ‘ਤੇ ਮਲਾਇਕਾ ਅਰੋੜਾ ਨੇ ਸਿਮਰ ਦੁੱਗਲ ਦੀ ਪੁਰਾਣੀ ਫੋਟੋ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਉਸਨੇ ਲਿਖਿਆ, ‘ਅੱਥਰੂ ਮੇਰੀਆਂ ਅੱਖਾਂ ਨੂੰ ਨਹੀਂ ਰੋਕ ਸਕਦੇ l ਮੇਰਾ ਖਾਸ ਮਿੱਤਰ, ਮੇਰਾ ਦੂਤ, ਮੇਰਾ ਸਭ ਤੋਂ ਮਜ਼ਬੂਤ, ਦਿਆਲੂ ਸਿਮ @ simardugalofficial … ਤੁਹਾਨੂੰ ਪਿਆਰ ਕਰਦੀ ਹਾਂ, ਮਿਸ ਯੂ .. ਰੀਲੈਕਸ ਯਾਰ.’ ਆਪਣੀ ਪੋਸਟ ਵਿੱਚ ਮਲਾਇਕਾ ਨੇ ਕਿਹਾ ਕਿ ਸਿਮਰ ਦੁੱਗਲ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਉਹ ਰੋਣਾ ਬੰਦ ਨਹੀਂ ਕਰ ਸਕਦੀ। ਮਲਾਇਕਾ ਅਰੋੜਾ ਜਿਥੇ ਸਿਮਰ ਦੁੱਗਲ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤੀ, ਉਥੇ ਫ਼ਿਲਮੀ ਜਗਤ ਦੀਆਂ ਹੋਰ ਹਸਤੀਆਂ ਨੇ ਵੀ ਸਾਬਕਾ ਮਾਡਲ ਦੇ ਦੇਹਾਂਤ’ ਤੇ ਸੋਗ ਪ੍ਰਗਟ ਕੀਤਾ।


ਤਾਜਾ ਜਾਣਕਾਰੀ
ਹੋਈ ਇਸ ਮਸ਼ਹੂਰ ਬੋਲੀਵੁਡ ਅਦਾਕਾਰਾ ਦੀ ਅਚਾਨਕ ਮੌਤ , ਛਾਇਆ ਸੋਗ
ByadminAugust 12, 2020Comments Off on ਹੋਈ ਇਸ ਮਸ਼ਹੂਰ ਬੋਲੀਵੁਡ ਅਦਾਕਾਰਾ ਦੀ ਅਚਾਨਕ ਮੌਤ , ਛਾਇਆ ਸੋਗ
Previous Postਹਵਾਈ ਯਾਤਰਾ ਕਰਨ ਵਾਲਿਆਂ ਨੂੰ ਕਰਨਾ ਹੋਵੇਗਾ ਇਹ ਕੰਮ , ਨਹੀਂ ਤਾਂ ਪਛੋਤਾਵੋਂਗੇ – ਤਾਜਾ ਵੱਡੀ ਖਬਰ
Next Postਇਸ ਕਾਰਨ – ਕੈਪਟਨ ਅਤੇ ਬਾਦਲ ਖ਼ਿਲਾਫ਼ ਚੋਣ ਲੜਨ ਵਾਲੇ ਸਿੱਖ ਜਰਨੈਲ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਕਰਤਾ ਬਰਖ਼ਾਸਤ