=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵੀਜ਼ਾ ਵੀ ਲੱਗਾ ਟਿਕਟਾਂ ਵੀ ਬੁੱਕ ਸੀ ਪਰ ਜਦੋਂ ਏਅਰਪੋਰਟ ਪਹੁੰਚੇ ਤਾਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਿਦੇਸ਼ ਭੇਜਣ ਦੇ ਨਾਮ ਤੇ ਕਈ ਤਰ੍ਹਾਂ ਦੇ ਗੋਰਖ ਧੰਦੇ ਚੱਲ ਰਹੇ ਹਨ । ਕੁਝ ਅਜਿਹਾ ਹੀ ਤਾਜ਼ਾ ਮਾਮਲਾ ਦਿੱਲੀ ਏਅਰਪੋਰਟ ਤੇ ਸਾਹਮਣੇ ਆਇਆ ਜਦੋਂ ਕਿ ਕੁਝ ਨੌਜਵਾਨਾਂ ਨੂੰ ਏਅਰਪੋਰਟ ਤੇ ਪਹੁੰਚ ਕੇ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਜੋ ਵੀਜ਼ੇ ਉਨ੍ਹਾਂ ਦੇ ਹੱਥ ਵਿੱਚ ਹਨ ਅਤੇ ਜਿਸ ਕੰਪਨੀ ਵੱਲੋਂ ਉਹ ਵੀਜ਼ੇ ਦਿੱਤੇ ਗਏ ਹਨ ਸਭ ਕੁਝ ਨਕਲੀ ਹੈ । ਇਨ੍ਹਾਂ ਸਾਰੇ ਨੌਜਵਾਨਾਂ ਦੇ ਹੱਥ ਵਿੱਚ ਬੀਜੇ ਸਨ ਅਤੇ ਇਨ੍ਹਾਂ ਕੋਲ ਵਿਦੇਸ਼ ਜਾਣ ਲਈ ਜਹਾਜ਼ ਦੀਆਂ ਟਿਕਟਾਂ ਵੀ ਸਨ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਰਾਮ ਫਲ ਕੈਥਲ, ਅਵਤਾਰ ਸਿੰਘ ਮੋਗਾ, ਮੁਹੰਮਦ ਤਨਵੀਰ ਦਿੱਲੀ, ਮੁਹੰਮਦ ਇਫਰਾਨ ਦਿੱਲੀ, ਜਸਵੀਰ ਸਿੰਘ ਕੈਥਲ, ਸੁਖਵਿੰਦਰ ਸਿੰਘ ਕੈਥਲ ਨਾਮੀ ਨੌਜਵਾਨਾਂ ਨੇ ਖਰੜ ‘ਚ ਪੈਂਦੀ ਵਿੰਗਜ਼ ਐਜੂਕੇਸ਼ਨਲ ਅਬਰੋਡ ਨਾਮਕ ਇਮੀਗ੍ਰੇਸ਼ਨ ਕੰਪਨੀ ਕੋਲੋਂ ਵੀਜ਼ਾ ਲਈ ਅਰਜ਼ੀ ਲਗਵਾਈ ।
ਇਸ ਕੰਪਨੀ ਨੇ ਅਖ਼ਬਾਰ ਵਿੱਚ ਵਿਦੇਸ਼ ਭੇਜਣ ਲਈ ਵਰਕ ਪਰਮਿਟ ਸਬੰਧੀ ਇਸ਼ਤਿਹਾਰ ਸਾਂਝਾ ਕੀਤਾ ਸੀ ਇਸ ਇਸ਼ਤਿਹਾਰ ਤੋਂ ਇਨ੍ਹਾਂ ਨੌਜਵਾਨਾਂ ਨੇ ਕੰਪਨੀ ਵਾਲਿਆਂ ਨੂੰ ਫੋਨ ਕੀਤਾ ਅਤੇ ਫਿਰ ਉਨ੍ਹਾਂ ਨੂੰ ਜਾ ਕੇ ਮਿਲੇ । ਸਾਰੇ ਨੌਜਵਾਨਾਂ ਨੇ ਦੋ ਲੱਖ ਪ੍ਰਤੀ ਵਿਅਕਤੀ ਦੇ ਕਰੀਬ ਰੁਪਏ ਕੰਪਨੀ ਵਾਲਿਆਂ ਨੂੰ ਵੀਜ਼ਾ ਲਗਵਾਉਣ ਲਈ ਜਮ੍ਹਾਂ ਵੀ ਕਰਵਾਏ।

ਇਸ ਤੋਂ ਕੁਝ ਦਿਨਾਂ ਬਾਅਦ ਕੰਪਨੀ ਵਾਲਿਆਂ ਨੇ ਨੌਜਵਾਨਾਂ ਨੂੰ ਦੋ ਸਾਲ ਦੇ ਵਰਕ ਪਰਮਿਟ ਵਾਲੇ ਕਾਗਜ਼ ਅਤੇ ਹਵਾਈ ਟਿਕਟਾਂ ਬੁੱਕ ਕਰਵਾ ਕੇ ਦਿੱਤੀਆਂ । ਵਿਦੇਸ਼ ਜਾ ਕੇ ਕਮਾਈ ਕਰਕੇ ਸੁਪਨੇ ਪੂਰੇ ਕਰਨ ਦੇ ਨਾਮ ਤੇ ਨੌਜਵਾਨ ਜਦੋਂ ਦਿੱਲੀ ਏਅਰਪੋਰਟ ਤੇ ਜਹਾਜ਼ ਉੱਪਰ ਚੜ੍ਹਨ ਲਈ ਗਏ ਤਾਂ ਉੱਥੇ ਏਅਰਪੋਰਟ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਕੋਲ ਜੋ ਵੀਜ਼ੇ ਹਨ ਉਹ ਸਾਰੇ ਨਕਲੀ ਹਨ ਤੇ ਦੂਸਰੇ ਕਾਗਜ਼ ਵੀ ਨਕਲੀ ਹਨ ।

ਜਦੋਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਸਾਰੀ ਸੱਚਾਈ ਬਾਰੇ ਦੱਸਿਆ ਤਾਂ ਸਾਰੇ ਨੌਜਵਾਨ ਹੱਕੇ ਬੱਕੇ ਰਹਿ ਗਏ।
ਉਸ ਤੋਂ ਬਾਅਦ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੰਪਨੀ ਵਾਲਿਆਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰੰਤੂ ਕੰਪਨੀ ਵਾਲਿਆਂ ਦੇ ਸਾਰੇ ਫੋਨ ਨੰਬਰ ਉਸੇ ਸਮੇਂ ਤੋਂ ਬੰਦ ਆ ਰਹੇ ਹਨ ਅਤੇ ਜਿਸ ਜਗ੍ਹਾ ਕੰਪਨੀ ਦਾ ਦਫ਼ਤਰ ਸੀ ਖਰੜ ਵਿਖੇ ਉਹ ਦਫ਼ਤਰ ਨੂੰ ਵੀ ਜਿੰਦਰਾ ਲੱਗਾ ਹੋਇਆ ।

ਇਸ ਸਾਰੇ ਮਾਮਲੇ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ । ਜਾਂਚ ਪੜਤਾਲ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜੋ ਦਫ਼ਤਰ ਖਰੜ ਵਿਖੇ ਖੁੱਲ੍ਹਾ ਹੋਇਆ ਸੀ ਉਹ ਮੁੰਬਈ ਦੀ ਕਿਸੇ ਕੰਪਨੀ ਦੇ ਨਾਮ ਉੱਪਰ ਖੋਲ੍ਹਿਆ ਗਿਆ ਸੀ । ਜਿਸ ਕੰਪਨੀ ਦੇ ਨਾਮ ਤੇ ਇਨ੍ਹਾਂ ਧੋਖੇਬਾਜ਼ ਏਜੰਟਾਂ ਵੱਲੋਂ ਦਫ਼ਤਰ ਖੋਲ੍ਹਿਆ ਗਿਆ ਸੀ ਉਸ ਕੰਪਨੀ ਦੀ ਮੁੰਬਈ ਤੋਂ ਇਲਾਵਾ ਹੋਰ ਕਿਧਰੇ ਕੋਈ ਬ੍ਰਾਂਚ ਨਹੀਂ ਹੈ । ਇਹ ਫਰਜ਼ੀ ਬਣੇ ਏਜੰਟ ਉਸ ਕੰਪਨੀ ਦਾ ਨਾਮ ਵਰਤ ਕੇ ਲੋਕਾਂ ਨੂੰ ਧੋਖੇ ਵਿੱਚ ਫਸਾ ਰਹੇ ਸਨ ।




error: Content is protected !!