BREAKING NEWS
Search

ਕੋਰੋਨਾ ਨੂੰ ਠਲ ਪਾਉਣ ਲਈ ਕਨੇਡਾ ਸਰਕਾਰ ਨੇ ਕਰਤਾ ਇਹ ਖਾਸ ਐਲਾਨ

ਕਨੇਡਾ ਸਰਕਾਰ ਨੇ ਕਰਤਾ ਇਹ ਖਾਸ ਐਲਾਨ

ਓਟਾਵਾ— ਰੈਸਟੋਰੈਂਟਾਂ ਅਤੇ ਬਾਰਸ ਦੇ ਅੰਦਰ ਬੈਠ ਕੇ ਜਾਂ ਉਨ੍ਹਾਂ ਦੇ ਖੁੱਲ੍ਹੇ ਵਿਹੜੇ ‘ਚ ਖਾਣਾ-ਪੀਣ ਦੇ ਸ਼ੌਕੀਨਾਂ ਨੂੰ ਹੁਣ ਆਪਣੀ ਨਿੱਜੀ ਜਾਣਕਾਰੀ ਦੇਣੀ ਹੋਵੇਗੀ। ਸਾਰੇ ਰੈਸਟੋਰੈਂਟਾਂ ਅਤੇ ਬਾਰਸ ਨੂੰ ਹਰ ਇਕ ਗਾਹਕ ਦੇ ਨਾਮ ਤੇ ਉਨ੍ਹਾਂ ਦੇ ਸਪੰਰਕ ਸਬੰਧੀ ਜਾਣਕਾਰੀ ਦਰਜ ਕਰਨ ਲਈ ਹੁਕਮ ਦਿੱਤੇ ਗਏ ਹਨ, ਤਾਂ ਜੋ ਕੋਰੋਨਾ ਵਾਇਰਸ ਦੇ ਸੰਭਾਵਿਤ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਟ੍ਰੈਸਿੰਗ ਕਰਨ ‘ਚ ਸਹਾਇਤਾ ਮਿਲ ਸਕੇ।

ਫੋਰਡ ਸਰਕਾਰ ਨੇ ਇਹ ਐਲਾਨ ਸ਼ੁੱਕਰਵਾਰ ਨੂੰ ਕੀਤਾ। ਨਵਾਂ ਸੂਬਾਈ ਨਿਯਮ ਟੂਰ ਕਿਸ਼ਤੀ ਚਾਲਕਾਂ ‘ਤੇ ਵੀ ਲਾਗੂ ਹੁੰਦਾ ਹੈ। ਹਾਲਾਂਕਿ, ਜੋ ਲੋਕ ਰੈਸਟੋਰੈਂਟਾਂ ‘ਚ ਸਿਰਫ ਖਾਣਾ ਆਰਡਰ ਕਰਨ ਜਾਂ ਲਿਜਾਣ ਲਈ ਜਾਂਦੇ ਹਨ ਉਨ੍ਹਾਂ ਨੂੰ ਇਸ ‘ਚ ਛੋਟ ਦਿੱਤੀ ਗਈ ਹੈ।

ਨਿਯਮ ਅਗਲੇ ਸ਼ੁੱਕਰਵਾਰ ਤੋਂ ਲਾਗੂ ਹੋਣਗੇ। ਓਟਾਵਾ ਬਾਇ-ਲਾਅ ਐਂਡ ਰੈਗੂਲੇਟਰੀ ਸਰਵਿਸਿਜ਼ ਨੇ ਕਿਹਾ ਕਿ ਰੈਸਟੋਰੈਂਟਾਂ ਅਤੇ ਬਾਰਸ ਨੂੰ ਗਾਹਕਾਂ ਦੀ ਜਾਣਕਾਰੀ ਘੱਟੋ-ਘੱਟ ਇਕ ਮਹੀਨੇ ਲਈ ਫਾਈਲ ‘ਚ ਰੱਖਣੀ ਹੋਵੇਗੀ, ਜੋ ਲੋੜ ਪੈਣ ‘ਤੇ ਸਿਹਤ ਮੈਡੀਕਲ ਅਫਸਰ ਜਾਂ ਕਾਨੂੰਨ ਨੂੰ ਜ਼ਰੂਰਤ ਸਮੇਂ ਸਾਂਝੀ ਕੀਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਸੂਬੇ ‘ਚ ਕੋਵਿਡ-19 ਅਲਰਟ ਐਪ ਵੀ ਲਾਂਚ ਕਰ ਦਿੱਤੀ ਗਈ ਹੈ, ਜੋ ਹੁਣ ਸਮਾਰਟ ਫੋਨ ‘ਚ ਡਾਊਨਲੋਡ ਕੀਤੀ ਜਾ ਸਕਦੀ ਹੈ।

ਇਸ ਐਪ ਨਾਲ ਤੁਹਾਨੂੰ ਇਹ ਜਾਣਕਾਰੀ ਮਿਲੇਗੀ ਕਿ ਤੁਸੀਂ ਕਿਸੇ ਕੋਵਿਡ-19 ਸੰਕ੍ਰਮਿਤ ਵਿਅਕਤੀ ਦੇ ਨੇੜੇ ਤਾਂ ਨਹੀਂ ਹੋ।ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।



error: Content is protected !!