ਕੈਪਟਨ ਨੇ ਕਰਤਾ ਇਹ ਵੱਡਾ ਐਲਾਨ ,ਛਾਈ ਖੁਸ਼ੀ

ਪੰਜਾਬ ਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਦੇ ਕਰਕੇ ਸਾਰੇ ਪਾਸੇ ਲੋਕਾਂ ਵਿਚ ਅਤੇ ਬੱਚਿਆਂ ਵਿਚ ਉ ਦਾ lਸੀ ਛਾਈ ਹੋਈ ਹੈ। ਪਰ ਇਸ ਵੇਲੇ ਕੈਪਟਨ ਸਰਕਾਰ ਨੇ ਅਜਿਹਾ ਐਲਾਨ ਕੀਤਾ ਹੈ ਜਿਸ ਨਾਲ ਪੰਜਾਬ ਦੇ ਕੁਝ ਬਚਿਆ ਦੇ ਚਿਹਰੇ ਜਰੂਰ ਖੁਸ਼ ਹੋ ਜਾਣਗੇ।

ਪੰਜਾਬ ਸਰਕਾਰ ਨੇ ਸੂਬੇ ‘ਚ ਨੌਵੀਂ ਤੇ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਦੀ ਸਿੱਖਿਆ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ 9ਵੀਂ ਤੇ 12ਵੀਂ ਤਕ ਦੀਆਂ ਵਿਦਿਆਰਥਣਾਂ ਨੂੰ ਸਮਾਰਟਫੋਨ ਵੰਡੇ ਜਾਣਗੇ। ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਨਲਾਈਨ ਲਰਨਿੰਗ ‘ਚ ਮਦਦ ਕਰਨ ਦੇ ਟੀਚੇ ਨਾਲ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ 50 ਹਜ਼ਾਰ ਸਮਾਰਟਫੋਨ ਮੁਹੱਈਆ ਕਰਵਾਏ ਜਾਣਗੇ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਭਰ ‘ਚ ਕਲਾਸ 9ਵੀਂ ਤੇ 12ਵੀਂ ਤਕ ਦੀ ਆਰਥਿਕ ਰੂਪ ਤੋਂ ਅਸਮਰਥ ਵਿਦਿਆਰਥਣਾਂ ਨੂੰ ਵੱਡੀ ਰਾਹਤ ਮਿਲੇਗੀ।

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਇਹ ਐਲਾਨ ਕੀਤਾ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ‘ਚ ਕਲਾਸ 9ਵੀਂ ਤੇ 12ਵੀਂ ਤਕ ਦੀਆਂ ਵਿਦਿਆਰਥਣਾਂ ਨੂੰ ਆਨਲਾਈਨ ਲਰਨਿੰਗ ਦੀ ਸੁਵਿਧਾ ਲਈ ਸਮਾਰਟਫੋਨ ਦਿੱਤੇ ਜਾਣਗੇ। ਪੰਜਾਬ ਸਰਕਾਰ ਨੇ ਸੂਬੇ ਦੇ ਨਿੱਜੀ ਸਕੂਲਾਂ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਸਕੂਲਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਨਿੱਜੀ ਪਬਲੀਸ਼ਰਾਂ ਦੀ ਮਦਦ ਨਾਲ ਕਿਤਾਬਾਂ ਨੂੰ ਇਸਤੇਮਾਲ ‘ਚ ਲਿਆਉਣ। ਇਕ ਅਧਿਕਾਰਿਕ ਸੂਚਨਾ ਦੇ ਅਨੁਸਾਰ ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਨੂੰ ਪ੍ਰਮਾਣਿਤ ਸੰਸਥਾਨਾਂ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦਾ ਇਸਤੇਮਾਲ ਕਰਨ ਦੀ ਸਿਫਾਰਿਸ਼ ਕੀਤੀ ਹੈ।

ਦੱਸ ਦਈਏ ਕਿ ਦੇਸ਼ ਭਰ ‘ਚ ਫੈਲੇ ਕੋਵਿਡ-19 ਮਹਾਮਾਰੀ ਕਾਰਨ ਸਕੂਲ ਮਾਰਚ 2020 ਤੋਂ ਅਗਲੀ ਸੂਚਨਾ ਤਕ ਬੰਦ ਰਹੇ ਹਨ। ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੀ ਤਰੀਕ ਅਜੇ ਕੇਂਦਰ ਜਾਂ ਸਬੰਧਿਤ ਸੂਬਾ ਸਰਕਾਰਾਂ ਵੱਲੋਂ ਤੈਅ ਨਹੀਂ ਹੋ ਰਹੀ। ਸਕੂਲਾਂ ਤੇ ਕਾਲਜਾਂ ਨੂੰ ਫਿਰ ਤੋਂ ਖੋਲ੍ਹਣ ਦਾ ਫੈਸਲਾ ਸਤੰਬਰ ਤਕ ਸਬੰਧਿਤ ਸੂਬਿਆਂ ‘ਚ ਸਥਿਤੀਆਂ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਲਿਆ ਜਾਵੇਗਾ। ਉਥੇ ਕੋਰੋਨਾ ਵਾਇਰਸ ਮਹਾਮਾਰੀ ਨੇ ਦੇਸ਼ ਭਰ ਦੇ ਸਿੱਖਿਅੋਕ ਸੰਸਥਾਨਾਂ ਦੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਸੰਚਾਲਿਤ ਕਰਨ ਲਈ ਮl ਜ ਬੂ ਰ ਕਰ ਦਿੱਤਾ ਹੈ। ਵੱਖ-ਵੱਖ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਆਨਲਾਈਨ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਰਹੇ ਹਨ।


ਤਾਜਾ ਜਾਣਕਾਰੀ
ਲੱਗ ਗਈਆਂ ਮੌਜਾਂ ਬੱਚਿਆਂ ਨੂੰ – ਕੈਪਟਨ ਨੇ ਕਰਤਾ ਇਹ ਵੱਡਾ ਐਲਾਨ ,ਛਾਈ ਖੁਸ਼ੀ
ByadminJuly 29, 2020Comments Off on ਲੱਗ ਗਈਆਂ ਮੌਜਾਂ ਬੱਚਿਆਂ ਨੂੰ – ਕੈਪਟਨ ਨੇ ਕਰਤਾ ਇਹ ਵੱਡਾ ਐਲਾਨ ,ਛਾਈ ਖੁਸ਼ੀ
Previous Postਕੋਰੋਨਾ-ਅੱਜ ਹੋਈਆਂ ਏਨੀਆਂ ਜਿਆਦਾ ਮੌਤਾਂ ਨੇ ਹਿਲਾਇਆ ਪੰਜਾਬ ਅਤੇ ਮਿਲੇ ਏਨੇ ਸੌ ਪੌਜੇਟਿਵ
Next Postਪੰਜਾਬ ਚ ਵਾਪਰਿਆ ਵੱਡਾ ਕਾਂਡ ਪੈ ਗਈਆਂ ਭਾਜੜਾਂ - ਤਾਜਾ ਵੱਡੀ ਖਬਰ
