BREAKING NEWS
Search

ਬੰਗਲੇ ਦੇ ਬਾਹਰ ਮੁੰਡਿਆਂ ਦੀ ਇਸ ਹਰਕਤ ਤੋਂ ਦੁੱਖੀ ਹੋਈ ਅਮਿਤਾਬ ਦੀ ਘਰਵਾਲੀ ਜਯਾ ਬੱਚਨ, ਪੁਲਸ ਕੋਲ ਪੁੱਜਾ ਮਾਮਲਾ

ਮੁੰਡਿਆਂ ਦੀ ਇਸ ਹਰਕਤ ਤੋਂ ਦੁੱਖੀ ਹੋਈ ਅਮਿਤਾਬ ਦੀ ਘਰਵਾਲੀ ਜਯਾ ਬੱਚਨ

ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਜਯਾ ਬੱਚਨ ਨੂੰ ਇਕਾਂਤਵਾਸ ‘ਚ ਰੱਖਿਆ ਗਿਆ ਹੈ। ਹਾਲਾਂਕਿ ਜਯਾ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ।

ਅਭਿਸ਼ੇਕ, ਅਮਿਤਾਭ, ਐਸ਼ਵਰਿਆ ਤੇ ਆਧਾਰਿਆ ਇਸ ਸਮੇਂ ਮੁੰਬਈ ਦੀ ਲੀਲਾਵਤੀ ਹਸਪਤਾਲ ‘ਚ ਦਾਖ਼ਲ ਹਨ। ਜਯਾ ਬੱਚਨ ਆਪਣੇ ਘਰ ‘ਚ ਇਕਾਂਤਵਾਸ ਹੈ। ਇਸ ਵਜ੍ਹਾ ਕਰਕੇ ਉਹ ਕਾਫ਼ੀ ਪਰੇਸ਼ਾਨ ਵੀ ਹੈ ਪਰ ਹੁਣ ਖ਼ਬਰ ਆਈ ਹੈ ਕਿ ਜਯਾ ਉਨ੍ਹਾਂ ਤਿੰਨ ਮੁੰਡਿਆਂ ਤੋਂ ਵੀ ਪਰੇਸ਼ਾਨ ਹੈ, ਜਿਹੜੇ ਉਨ੍ਹਾਂ ਦੇ ਬੰਗਲੇ ਦੇ ਬਾਹਰ ਮਹਿੰਗੇ ਮੋਟਰ ਸਾਈਕਲ ‘ਤੇ ਰੇਸ ਲਗਾਉਂਦੇ ਹਨ। ਜਯਾ ਬੱਚਨ ਨੇ ਇਨ੍ਹਾਂ ਮੁੰਡਿਆਂ ਦੀ ਸ਼ਿਕਾਇਤ ਵੀ ਪੁਲਸ ਨੂੰ ਕੀਤੀ ਹੈ।

ਖ਼ਬਰਾਂ ਮੁਤਾਬਿਕ ਇਨ੍ਹਾਂ ਮੁੰਡਿਆਂ ਦੇ ਮੋਟਰ ਸਾਇਕਲ ‘ਚੋਂ ਨਿਕਲਣ ਵਾਲੀ ਆਵਾਜ਼ ਬਹੁਤ ਤੇਜ਼ ਹੁੰਦੀ ਹੈ, ਜਿਸ ਤੋਂ ਜਯਾ ਬੱਚਨ ਬਹੁਤ ਪਰੇਸ਼ਾਨ ਹੈ।ਫ਼ਿਲਹਾਲ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਇਨ੍ਹਾਂ ਮੁੰਡਿਆਂ ਦੀ ਪਛਾਣ ਕਰ ਲਈ ਹੈ ਅਤੇ ਜਲਦ ਇਨ੍ਹਾਂ ਖ਼ਿਲਾਫ਼ ਕਾਰਵਾਈ ਹੋਣ ਵਾਲੀ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਕਰਕੇ ਮੁੰਬਈ ਦੀਆਂ ਸੜਕਾਂ ਸੁੰਨਸਾਨ ਹੁੰਦੀਆਂ ਹਨ, ਜਿਸ ਕਰਕੇ ਇਸ ਤਰ੍ਹਾਂ ਦੀ ਰੇਸ ਹੁੰਦੀ ਹੈ।

ਅਮਿਤਾਭ ਬੱਚਨ ਅਤੇ ਅਭਿਸ਼ੇਕ ਨੇ ਹਸਪਤਾਲ ਵਿੱਚ 14 ਦਿਨ ਬਿਤਾਏ ਹਨ। 11 ਜੁਲਾਈ ਨੂੰ, ਉਸ ਦਾ ਕੋਵਿਡ ਟੈਸਟ ਸਕਾਰਾਤਮਕ ਆਇਆ। ਦੋਵਾਂ ਦੇ ਹਲਕੇ ਲੱਛਣ ਵੀ ਸਨ। ਉਸੇ ਹੀ ਸ਼ਾਮ, ਉਸ ਨੂੰ ਹਸਪਤਾਲ ਦੇ ਅਲੱਗ-ਅਲੱਗ ਵਾਰਡ ਵਿਚ ਦਾਖਲ ਕਰਵਾਇਆ ਗਿਆ। 12 ਜੁਲਾਈ ਨੂੰ ਉਸਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਖਬਰ ਮਿਲੀ, ਜਿਸ ਵਿੱਚ 46 ਸਾਲਾ ਐਸ਼ਵਰਿਆ ਅਤੇ 8 ਸਾਲਾ ਆਰਾਧਿਆ ਵੀ ਸਕਾਰਾਤਮਕ ਪਾਈ ਗਈ। ਹਾਲ ਹੀ ਵਿੱਚ ਸਾਹਮਣੇ ਆਈਆਂ ਖਬਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਚਨ ਪਰਿਵਾਰ ਦੇ ਚਾਰ ਮੈਂਬਰਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹਨਾਂ ਨੂੰ ਠੀਕ ਹੋਣ ਲਈ ਕਿੰਨਾ ਸਮਾਂ ਲੱਗੇਗਾ ।



error: Content is protected !!