ਕੁੜੀ ਨੂੰ ਮੋਟਰ ਵਾਲੇ ਕਮਰੇ ਚ ਮਿਲੀ ਇਸਤਰਾਂ ਤੜਫ ਤੜਫ ਕੇ ਮੌਤ

ਥਾਣਾ ਫ਼ਤਹਿਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਤਲਾਣੀਆਂ ਨੇੜੇ ਖੇਤਾਂ ਵਿਚ ਮੋਟਰ ‘ਤੇ ਨਵ ਵਿਆਹੁਤਾ ਦਾ ਕੁਹਾੜੀ ਮਾਰ ਕੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਐੱਸਪੀਡੀ ਹਰਪਾਲ ਸਿੰਘ ਥਾਣਾ ਮੁਖੀ ਜੀਐੱਸ ਸਿਕੰਦ ਸਮੇਤ ਹੋਰ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ। ਪੁਲਿਸ ਦੀ ਡਾਗ ਸਕੁਐਡ ਅਤੇ ਫਿੰਗਰ ਟੀਮ ਨੇ ਮੌਕੇ ‘ਤੇ ਨਿਸ਼ਾਨ ਇਕੱਤਰ ਕੀਤੇ।

ਐੱਸਪੀਡੀ ਹਰਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਰੰਜਨਾ (19) ਹਾਲ ਆਬਾਦ ਵਾਸੀ ਬਹਾਦਰਗੜ੍ਹ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਅਰਵਿੰਦ ਨਾਲ 2019 ਵਿਚ ਹੋਇਆ ਸੀ, ਜੋ ਕਿ ਕਰੀਬ ਇਕ ਹਫਤੇ ਤੋਂ ਪਿੰਡ ਤਲਾਣੀਆਂ ਦੇ ਨੇੜੇ ਖੇਤਾਂ ਵਿਚ ਮੋਟਰ ‘ਤੇ ਬਣੇ ਕਮਰੇ ਵਿਚ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਵੀਰਵਾਰ ਸ਼ਾਮ ਉਕਤ ਲੜਕੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਹੈ।

ਮਿ੍ਤਕਾ ਦੇ ਭਰਾ ਰਾਜਵੀਰ ਨੇ ਦੱਸਿਆ ਕਿ ਰੰਜਨਾ ਨੇ ਲਵ ਮੈਰਿਜ਼ ਕਰਵਾਈ ਸੀ। ਸ਼ਨਿਚਰਵਾਰ ਦੀ ਸਵੇਰੇ ਸਮੇਂ ਜਦੋਂ ਉਹ ਆਪਣੀ ਭੈਣ ਨੂੰ ਮਿਲਣ ਆਇਆ ਤਾਂ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ ਤੇ ਕਮਰੇ ‘ਚੋਂ ਬਦਬੂ ਆ ਰਹੀ ਸੀ। ਉਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰ ਨੂੰ ਮੋਟਰ ਦੇ ਕਮਰੇ ‘ਚੋਂ ਰੰਜਨਾ ਦੀ ਲਾਸ਼ ਮਿਲੀ। ਉਨ੍ਹਾਂ ਨੇ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਮੋਰਚਰੀ ਵਿਚ ਪੋਸਟਮਾਰਟਮ ਲਈ ਰੱਖਵਾ ਦਿੱਤਾ ਜਦਕਿ ਰੰਜਨਾ ਦਾ ਪਤੀ ਅਰਵਿੰਦ ਲਾਪਤਾ ਹੈ।

ਮਿ੍ਤਕਾ ਦੀ ਗਰਦਨ ‘ਤੇ ਮਿਲੇ ਕੁਹਾੜੀ ਦੇ ਨਿਸ਼ਾਨ
ਮੌਕੇ ‘ਤੇ ਪੁੱਜੀ ਪੁਲਿਸ ਨੂੰ ਜਾਂਚ ਦੌਰਾਨ ਮੋਟਰ ਵਾਲੇ ਕਮਰੇ ‘ਚੋਂ ਲਾਸ਼ ਕੋਲੋਂ ਇਕ ਕੁਹਾੜੀ ਬਰਾਮਦ ਹੋਈ ਹੈ। ਪੁਲਿਸ ਮੁਤਾਬਕ ਮਿ੍ਤਕਾ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ, ਜਿਸ ਦੇ ਲਾਸ਼ ‘ਤੇ ਨਿਸ਼ਾਨ ਮਿਲੇ ਹਨ।


ਤਾਜਾ ਜਾਣਕਾਰੀ
ਪੰਜਾਬ :ਲਵ ਮੈਰਿਜ ਕਰਾਉਣ ਵਾਲੀ ਕੁੜੀ ਨੂੰ ਮੋਟਰ ਵਾਲੇ ਕਮਰੇ ਚ ਮਿਲੀ ਇਸਤਰਾਂ ਤੜਫ ਤੜਫ ਕੇ ਮੌਤ
ByadminJuly 25, 2020Comments Off on ਪੰਜਾਬ :ਲਵ ਮੈਰਿਜ ਕਰਾਉਣ ਵਾਲੀ ਕੁੜੀ ਨੂੰ ਮੋਟਰ ਵਾਲੇ ਕਮਰੇ ਚ ਮਿਲੀ ਇਸਤਰਾਂ ਤੜਫ ਤੜਫ ਕੇ ਮੌਤ
Previous Postਬੰਗਲੇ ਦੇ ਬਾਹਰ ਮੁੰਡਿਆਂ ਦੀ ਇਸ ਹਰਕਤ ਤੋਂ ਦੁੱਖੀ ਹੋਈ ਅਮਿਤਾਬ ਦੀ ਘਰਵਾਲੀ ਜਯਾ ਬੱਚਨ, ਪੁਲਸ ਕੋਲ ਪੁੱਜਾ ਮਾਮਲਾ
Next Postਡਾਕਟਰ ਫਾਉਚੀ ਨੇ ਕੋਰੋਨਾ ਦੇ ਖਤਮ ਹੋਣ ਬਾਰੇ ਕੀਤਾ ਇਹ ਅਹਿਮ ਖੁਲਾਸਾ