BREAKING NEWS
Search

ਪੰਜਾਬ : ਇਸ ਕਾਰਨ ਚਲਦੇ ਵਿਆਹ ਚ ਪਈਆਂ ਭਾਜੜਾਂ ਹੋਏ ਪਰਚੇ ਦਰਜ ਅਤੇ ਗਿਰਫਤਾਰੀਆਂ- ਦੇਖੋ ਮੌਕੇ ਦੀ ਲਾਈਵ ਵੀਡੀਓ

ਦੇਖੋ ਮੌਕੇ ਦੀ ਲਾਈਵ ਵੀਡੀਓ

ਲੁਧਿਆਣਾ (ਰਿਪੋਰਟ :- ਪ੍ਰਦੀਪ ਭੰਡਾਰੀ ਪੰਜਾਬ ਨਿਊਜ਼) ਪੰਜਾਬ ਸਰਕਾਰ ਵੱਲੋਂ ਮਹਾਂਮਾਰੀ ਤੇ ਠੱਲ੍ਹ ਪਾਉਣ ਲਈ ਬੀਤੇ ਦਿਨੀਂ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਵਿਆਹ ਦੇ ਪ੍ਰੋਗਰਾਮ ਦੇ ਵਿੱਚ 30 ਇਸ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਪਰ ਅੱਜ ਲੁਧਿਆਣਾ ਦੇ ਇਸਲਾਮ ਗੰਜ ਦੇ ਜੰਜ ਘਰ ਚ ਇੱਕ ਵਿਆਹ ਸਮਾਗਮ ਚ 100 ਇਸ ਤੋਂ ਵੱਧ ਲੋਕ ਇਕੱਠੇ ਹੋ ਗਏ ਜਿਸ ਸਬੰਧੀ ਪੁਲਿਸ ਨੂੰ

ਜਾਣਕਾਰੀ ਮਿਲੀ ਮੌਕੇ ਤੇ ਜਾ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ 20 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ..ਇੰਨਾ ਹੀ ਨਹੀਂ ਗੁਰਦੁਆਰਾ ਦੇ ਪ੍ਰਬੰਧਕਾਂ ਅਤੇ ਜੰਞ ਘਰ ਤੇ ਵੀ ਮਾਮਲਾ ਦਰਜ ਕਰ ਲਿਆ..ਇਸ ਸਬੰਧੀ ਲੁਧਿਆਣਾ ਦੇ ਏਸੀਪੀ ਵਰਿਆਮ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ।

ਏਸੀਪੀ ਵਰਿਆਮ ਸਿੰਘ ਨੇ ਦੱਸਿਆ ਕਿ ਇਸਲਾਮ ਗੰਜ ਮਾਈਕ੍ਰੋ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ ਇਸ ਦੇ ਬਾਵਜੂਦ ਉੱਥੇ 30 ਇਸ ਤੋਂ ਵੱਧ ਲੋਕ ਸੱਦ ਕੇ ਵਿਆਹ ਦਾ ਸਮਾਗਮ ਕਰਵਾਇਆ ਜਾ ਰਿਹਾ ਸੀ ਮੌਕੇ ਤੇ ਪਹੁੰਚੀ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ।

20 ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ..ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਨਮ ਦਿਨ ਦੀ ਪਾਰਟੀ ਮਨਾ ਰਹੇ ਨੌਜਵਾਨਾਂ ਨੂੰ ਪੁਲੀਸ ਵੱਲੋਂ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਰਿਆਮ ਸਿੰਘ ਨੇ ਸਾਫ ਕਿਹਾ ਕਿ ਲੋਕ ਨਿਯਮਾਂ ਦੀ ਪਾਲਣਾ ਕਰਨ ਨਹੀਂ ਤਾਂ ਉਨ੍ਹਾਂ ਨੂੰ ਖੁਦ ਹੀ ਨਤੀਜੇ ਭੁਗਤਣੇ ਪੈਣਗੇ।



error: Content is protected !!