BREAKING NEWS
Search

ਸੁਸ਼ਾਂਤ ਰਾਜਪੂਤ ਮਾਮਲੇ ਵਿੱਚ ਹੋਇਆ ਹੈਰਾਨ ਕਰਨ ਵਾਲਾ ਵੱਡਾ ਖੁਲਾਸਾ – ਸਾਹਮਣੇ ਆਈਆਂ ਇਹ ਗੱਲਾਂ

ਕਈ ਗੱਲਾਂ ਤੋਂ ਉੱਠਿਆ ਪਰਦਾ , ਸਾਹਮਣੇ ਆਈਆਂ ਇਹ ਗੱਲਾਂ

ਮਰਿਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ। ਖਬਰਾਂ ਅਨੁਸਾਰ ਹੁਣ ਤੱਕ ਦੀ ਜਾਂਚ ਵਿੱਚ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਸੁਸ਼ਾਂਤ ਅਕਤੂਬਰ 2019 ਵਿੱਚ ਮੁੰਬਈ ਦੇ ਇੱੱਕ ਹਸਪਤਾਲ ਵਿੱਚ ਡੀਪ ਡਿਪਰੈਸਨ ਦੀ ਸ਼ਿਕਾਇਤ ਦੇ ਨਾਲ ਭਰਤੀ ਹੋਏ ਸਨ । ਸੁਸ਼ਾਂਤ ਨੇ ਪਿਛਲੇ ਕੁੱਝ ਸਾਲਾਂ ਵਿੱਚ ਪੰਜ ਅਲੱਗ Psychiatrist ਨਾਲ ਮਿਲ ਚੁੱਕੇ ਸਨ। ਮੁੰਬਈ ਪੁਲਿਸ ਨੇ ਇਨ੍ਹਾਂ ਵਿੱਚੋਂ ਦੋ ਡਾਕਟਰਾਂ ਤੋਂ ਸ਼ੁਕਰਵਾਰ ਨੂੰ ਕਈ ਘੰਟਿਆਂ ਤੱਕ ਪੁੱਛਗਿੱਛ ਕਰ ਬਿਆਨ ਦਰਜ ਕੀਤਾ।

ਇਸ ਵਿੱਚ ਇੱਕ ਡਾਕਟਰ ਨੇ ਪੁਲਿਸਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਪਿਛਲੇ ਕਰੀਬ ਇੱਕ ਸਾਲ ਤੋਂ ਲਗਾਤਾਰ ਸੁਸ਼ਾਂਤ ਦਾ ਟ੍ਰੀਟਮੈਂਟ ਕਰ ਰਹੇ ਸਨ। ਸੁਸ਼ਾਂਤ ਸਿੰਘ ਰਾਜਪੂਤ ਨੂੰ ਰਿਆ ਚਕਰਬਰਤੀ ਨੇ ਆਪਣੇ ਇੱਕ ਦੋਸਤ ਦੇ ਰਿਕਮੇਂਡੇਸ਼ਨ ਤੇ ਮਿਲਵਾਇਆ ਸੀ। ਸੁਸ਼ਾਂਤ ਉਸ ਸਮੇਂ ਕਾਫੀ ਡਿਪ੍ਰੈਸ਼ਨ ਅਤੇ ਟਰਾਮਾ ਵਿੱਚ ਸਨ , ਉਹ ਕਿਸੀ ਪਰੇਸ਼ਾਨੀ ਦੇ ਦੌਰ ਤੋਂ ਗੁਜਰ ਰਹੇ ਸਨ।ਨੀਂਦ ਨਾ ਆਉਣਾ,ਪਰੇਸ਼ਾਨੀ ਵਿੱਚ ਰਹਿਣਾ, ਹਰ ਗੱਲ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ, ਇਹ ਉਨ੍ਹਾਂ ਦੇ ਵਿੱਚ ਸ਼ੁਰੂਆਤੀ ਸਿੰਪਟਮਸ ਸੀ।

ਸੁਸ਼ਾਂਤ ਜਦੋਂ ਵੀ ਕਾਊਸਲਿੰਗ ਦੇ ਲਈ ਆਉਂਦੇ ਸਨ ਤਾਂ ਰਿਆ ਉਨ੍ਹਾਂ ਦੇ ਨਾਲ ਹੁੰਦੀ ਸੀ। ਪੁਲਿਸ ਨੇ ਡਾਕਟਰਜ਼ ਨੂੰ ਸੁਸ਼ਾਂਤ ਦੀ ਕਾਊਂਸਲਿੰਗ ਦੇ ਦੌਰਾਨ ਤਿਆਰ ਕੀਤੇ ਗਏ ਉਨ੍ਹਾਂ ਦੇ ਨੋਟਸ, ਮੈਡਿਕਲ ਫਾਈਲਜ਼ ਅਤੇ ਇਸ ਨਾਲ ਜੁੜੇ ਹੋਰ ਕਾਗਜ਼ ਵੀ ਸ਼ੇਅਰ ਕਰਨ ਦੇ ਲਈ ਕਿਹਾ ਹੈ।

ਖਬਰਾਂ ਅਨੁਸਾਰ ਮਨੋਚਕਿਤਸਕ ਨੇ ਉਨ੍ਹਾਂ ਦੀ ਜਿੰਦਗੀ ਅਤੇ ਉਨ੍ਹਾਂ ਦੀ ਜਰੂਰੀ ਜਾਣਕਾਰੀਆਂ ਵੀ ਪੁਲਿਸ ਨਾਲ ਸਾਂਝਾ ਕੀਤੀਆਂ ਹਨ ਜਿਸ ਨੂੰ ਇਸ ਸਮੇਂ ਮੀਡੀਆ ਨਾਲ ਸ਼ੇਅਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸਾਰੇ ਤਥਾਂ ਨੂੰ ਪੁਲਿਸ ਸੁਸ਼ਾਂਤ ਦੇ ਦੂਜੇ ਡਾਕਟਰਜ਼, ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਤੋਂ ਵੈਰੀਫਾਈ ਵੀ ਕਰਵਾਉਣਾ ਚਾਹੁੰਦੀ ਹੈ।



error: Content is protected !!