BREAKING NEWS
Search

ਪੁੱਤ ਦੀ ਇਸ ਇਕ ਗਲਤੀ ਕਾਰਨ ਦੋ ਹਫਤਿਆਂ ਤੋਂ ਜ਼ਿੰਦਗੀ-ਮੌਤ ਵਿਚ ਜੂਝ ਰਿਹਾ ਪਿਤਾ

ਇਸ ਇਕ ਗਲਤੀ ਕਾਰਨ ਦੋ ਹਫਤਿਆਂ ਤੋਂ ਜ਼ਿੰਦਗੀ-ਮੌਤ ਵਿਚ ਜੂਝ ਰਿਹਾ

ਵਾਸ਼ਿੰਗਟਨ- ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ ਤੇ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵਾਇਰਸ ਤੋਂ ਬਚਣ ਲਈ ਮਾਸਕ ਲਗਾ ਕੇ ਰੱਖਣ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ। ਅਮਰੀਕਾ ਵਿਚ ਰਹਿੰਦਾ ਇਕ ਵਿਅਕਤੀ ਜ਼ਿੰਦਗੀ ਤੇ ਮੌਤ ਵਿਚਕਾਰ ਜੂਝ ਰਿਹਾ ਹੈ । ਉਸ ਦੇ ਬੱਚੇ ਨੇ ਉਸ ਦੀਆਂ ਗੱਲਾਂ ਦੀ ਪਰਵਾਹ ਨਾ ਅਤੇ ਮਾਸਕ ਪਾਏ ਬਿਨਾਂ ਉਹ ਆਪਣੇ ਦੋਸਤਾਂ ਨਾਲ ਘੁੰਮਣ ਗਿਆ। ਇਸ ਦੇ ਕਾਰਨ ਕੋਰੋਨਾ ਦੀ ਲਾਗ ਪੂਰੇ ਪਰਿਵਾਰ ਵਿੱਚ ਫੈਲ ਗਈ ਅਤੇ ਹੁਣ ਪਿਤਾ ਦੀ ਜ਼ਿੰਦਗੀ ਖਤਰੇ ਵਿਚ ਹੈ। ਇਹ ਮਾਮਲਾ ਅਮਰੀਕਾ ਦੇ ਫਲੋਰਿਡਾ ਦਾ ਹੈ।

ਡੇਲੀ ਮੇਲ ਵਿਚ ਪ੍ਰਕਾਸ਼ਤ ਇਕ ਰਿਪੋਰਟ ਮੁਤਾਬਕ 42 ਸਾਲਾ ਪਿਤਾ ਜੌਨ ਪਲੇਸ ਦੀ ਹਾਲਤ ਉਸ ਦੇ 21 ਸਾਲਾ ਪੁੱਤ ਦੀ ਗਲਤੀ ਕਾਰਨ ਵਿਗੜ ਗਈ ਹੈ। ਉਹ ਆਈ. ਸੀ. ਯੂ. ਵਿਚ ਦਾਖਲ ਹੈ। ਉਸ ਨੂੰ ਆਪਣੇ ਬੇਟੇ ਤੋਂ ਕੋਰੋਨਾ ਸੰਕਰਮਣ ਹੋਇਆ। ਉਸ ਨੂੰ ਹਸਪਤਾਲ ਵਿਚ ਦਾਖਲ ਹੋਏ ਨੂੰ 3 ਹਫ਼ਤੇ ਹੋ ਗਏ ਹਨ ਤੇ ਇਲਾਜ ਚੱਲ ਰਹੇ ਹਨ।

ਜੌਹਨ ਪਲੇਸ ਦੀ ਪਤਨੀ ਮਿਸ਼ੇਲ ਜ਼ੀਮੇਟ ਨੇ ਕਿਹਾ ਕਿ ਉਸ ਨੇ 21 ਸਾਲਾ ਮਤਰੇਏ ਪੁੱਤਰ ਨੂੰ ਸਾਵਧਾਨ ਰਹਿਣ ਦੀ ਬੇਨਤੀ ਕੀਤੀ ਕਿਉਂਕਿ ਉਸ ਦਾ ਪਿਤਾ ਸ਼ੂਗਰ ਦਾ ਮਰੀਜ਼ ਹੈ ਤੇ ਉਸ ਦਾ ਭਾਰ ਬਹੁਤ ਜ਼ਿਆਦਾ ਹੈ । ਰਿਪੋਰਟ ਮੁਤਾਬਕ ਜੌਹਨ ਪਲੇਸ ਲਗਭਗ 2 ਹਫਤਿਆਂ ਤੋਂ ਵੈਂਟੀਲੇਟਰ ‘ਤੇ ਹੈ, ਜਦੋਂ ਕਿ ਉਸ ਦੇ ਸਾਰੇ ਪਰਿਵਾਰਕ ਮੈਂਬਰ ਸੰਕਰਮਿਤ ਪਾਏ ਗਏ ਹਨ। ਹਾਲਾਂਕਿ, ਸਿਰਫ ਜੌਹਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮਿਸ਼ੇਲ ਜਿਮੇਟ ਨੇ ਕਿਹਾ ਕਿ ਬੇਟੇ ਨੇ ਹਮੇਸ਼ਾ ਉਸ ਨੂੰ ਭਰੋਸਾ ਦਿੱਤਾ ਸੀ ਕਿ ਚਿੰਤਾ ਨਾ ਕਰੋ, ਸਭ ਕੁਝ ਠੀਕ ਰਹੇਗਾ। ਉਸ ਨੇ ਕਿਹਾ ਕਿ ਜਦ ਉਨ੍ਹਾਂ ਦਾ ਪੁੱਤਰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਤਾਂ ਉਸ ਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਕੋਰੋਨਾ ਦੀ ਲਪੇਟ ਵਿਚ ਆ ਚੁੱਕਾ ਹੈ।



error: Content is protected !!