ਆਈ ਤਾਜਾ ਵੱਡੀ ਖਬਰ

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਪਾਜੀਆ ਵਿੱਚ ਅੱਜ ਇੱਕ ਸੁਰਿੰਦਰ ਕੌਰ ਨਾਂ ਦੀ 34 ਸਾਲਾ ਵਿਆਹੁਤਾ ਵੱਲੋਂ ਆਪਣੇ ਪੇਕੇ ਘਰ ਵਿੱਚ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਪੱਖੇ ਨਾਲ। ਫਾ ਹਾ। ਲਾ ਕੇ। ਖ਼ੁ ਦ ਕੁ ਸ਼ੀ । ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਘਟਨਾ ਸਥਾਨ ਤੋਂ ਪੁਲਿਸ ਨੂੰ ਇੱਕ ਨੋਟ ਵੀ ਬਰਾਮਦ ਹੋਇਆ ਹੈ ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਭਰਾ ਅਵਤਾਰ ਸਿੰਘ ਦੱਸਿਆ ਕਿ ਉਸ ਦਾ ਪਤੀ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਨਾਲ। ਕੁੱ ਟਮਾ ਰ। ਕਰਦਾ ਸੀ ਅਤੇ ਉਸ ਨੂੰ ਮਾਨਸਿਕ ਤੌਰ ਤੇ ਵੀ ਤੰਗ ਪ੍ਰੇਸ਼ਾਨ ਕਰਦੇ ਸਨ ।ਕੁੱਟਮਾਰ ਕਰਨ ਤੋਂ ਬਾਅਦ ਉਹਦੇ ਸਹੁਰਾ ਪਰਿਵਾਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਕੁੱ ਟਮਾ ਰ। ਕਰਨ ਕਰ ਕੇ ਉਹ ਕਾਫ਼ੀ ਲੱਬੇ ਸਮੇ ਤੋਂ ਬਿਮਾਰ ਰਹਿਣ ਲੱਗ ਪਈ ਸੀ ਅਤੇ ਉਹ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਈ ਸੀ ਜਿੱਥੇ ਅੱਜ ਉਸ ਨੇ ਕਮਰੇ ਵਿੱਚ। ਖ਼ੁ ਦ ਕੁ ਸ਼ੀ। ਕਰ ਲਈ ਹੈ ।ਉਨ੍ਹਾਂ ਦੱਸਿਆ ਕਿ ਮੇਰੀ ਭੈਣ ਦਾ ਵਿਆਹ 16 ਸਾਲ ਪਹਿਲਾ ਦਰਵਿੰਦਰ ਸਿੰਘ ਵਾਸੀ ਸਰਦਾਰਵਾਲ(ਲੋਹੀਆ)ਨਾਲ ਹੋਇਆ ਸੀ।

ਉਧਰ ਘਟਨਾ ਦਾ ਪਤਾ ਲੱਗਦੇ ਹੀ ਮੌਕੇ ਤੇ ਪਹੁੰਚੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ ਐਚ ੳ ਸਰਬਜੀਤ ਸਿੰਘ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਲੋਥ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਭੇਜਿਆ ਜਿੱਥੇ ਪੋਸਟਮਾਸਟਮ ਕਰਵਾ ਲਾਸ਼ ਪਰਿਵਾਰਕ ਮੈਬਰਾਂ ਨੂੰ ਸ਼ੌਪ ਦਿੱਤੀ ਹੈ।ਐੱਸ ਐਚ ੳ ਸਰਬਜੀਤ ਸਿੰਘ ਦੱਸਿਆ ਕਿ ਪੁਲਿਸ ਵੱਲੋਂ ਸੁਰਿੰਦਰ ਕੌਰ ਦੇ ਭਰਾ ਦੇ ਬਿਆਨਾ ਦੇ ਅਧਾਰ ਤੇ ਪਤੀ ਸਮੇਤ 6 ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਹੈ ।ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।


ਤਾਜਾ ਜਾਣਕਾਰੀ


