BREAKING NEWS
Search

ਹੁਣ ਗਿਆ ਗਰਮਾ ਸੁਸ਼ਾਂਤ ਮੌਤ ਮਾਮਲਾ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਤੋਂ ਬਾਅਦ ਨੈਪੋਟਿਜ਼ਮ ‘ਤੇ ਬਹਿਸ ਜਾਰੀ ਹੈ। ਇਸ ਬਹਿਸ ‘ਚ ਅਦਾਕਾਰਾ ਕੰਗਨਾ ਰਣੌਤ ਖੁੱਲ੍ਹ ਕੇ ਬੋਲਦੀ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੇ ਕਈ ਫਿਲਮ ਮੇਕਰਸ ‘ਤੇ ਵੀ ਦੋਸ਼ ਲਾਏ ਹਨ। ਜਦੋਂ ਅਦਾਕਾਰਾ ਨੇ ਕਿਹਾ ਕਿ ਜੇਕਰ ਉਹ ਆਪਣੇ ਬਿਆਨਾਂ ਨੂੰ ਸਾਬਿਤ ਨਹੀਂ ਕਰ ਪਾਉਂਦੀ ਤਾਂ ਉਹ ਆਪਣਾ ‘ਪਦਮਸ਼੍ਰੀ’ ਸਨਮਾਨ ਵਾਪਸ ਕਰ ਦੇਵੇਗੀ। ਨੈਪੋਟਿਜ਼ਮ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਕੰਗਨਾ ਸੁਸ਼ਾਂਤ ਦੇ ਕੇਸ ‘ਚ ਮਦਦ ਕਰਨ ਲਈ ਵੀ ਤਿਆਰ ਹੈ।

ਕੰਗਨਾ ਰਣੌਤ ਨੇ ਰਿਪਬਲਿਕ ਟੀ. ਵੀ. ਨੂੰ ਦਿੱਤੇ ਇੱਕ ਇੰਟਰਵਿਊ ‘ਚ ਪਦਮਸ਼੍ਰੀ ਵਾਪਸ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਨੇ ਕਿਹਾ, ‘ਮੁੰਬਈ ਪੁਲਸ ਨੇ ਮੈਨੂੰ ਸੰਮਨ ਭੇਜਿਆ ਸੀ ਅਤੇ ਮੈਂ ਉਨ੍ਹਾਂ ਨੂੰ ਵੀ ਕਿਹਾ ਸੀ ਕਿ ਮੈਂ ਮਨਾਲੀ ‘ਚ ਹਾਂ ਅਤੇ ਤੁਸੀਂ ਕਿਸੇ ਨੂੰ ਮੇਰਾ ਬਿਆਨ ਦਰਜ ਕਰਨ ਲਈ ਭੇਜ ਸਕਦੇ ਹੋ ਪਰ ਉਸ ਤੋਂ ਬਾਅਦ ਕੋਈ ਜਵਾਬ ਨਹੀਂ ਮਿਲਿਆ। ਮੈਂ ਤੁਹਾਨੂੰ ਦੱਸ ਰਹੀ ਹਾਂ, ਜੇਕਰ ਮੈਂ ਕੁਝ ਕਿਹਾ ਹੈ ਅਤੇ ਉਸ ਨੂੰ ਮੈਂ ਸਾਬਿਤ ਨਹੀਂ ਕਰ ਸਕਦੀ ਅਤੇ ਜੋ ਜਨਤਕ ਡੋਮੇਨ ‘ਚ ਨਹੀਂ ਹੈ ਤਾਂ ਮੈਂ ਆਪਣਾ ਪਦਮਸ਼੍ਰੀ ਵਾਪਸ ਕਰ ਦੇਵਾਂਗੀ ਕਿਉਂਕਿ ਫਿਰ ਮੈਂ ਇਸ ਦੇ ਲਾਈਕ ਹੀ ਨਹੀਂ ਹਾਂ।’

ਦੱਸ ਦਈਏ ਕਿ ਕੰਗਨਾ ਰਣੌਤ ਇੰਟਰਵਿਊ ਦੌਰਾਨ ਕਾਫ਼ੀ ਗੁੱਸੇ ‘ਚ ਨਜ਼ਰ ਆਈ ਅਤੇ ਉਸ ਨੇ ਕਈ ਫ਼ਿਲਮ ਮੇਕਰਸ ‘ਤੇ ਵੀ ਦੋਸ਼ ਲਾਏ ਹਨ। ਉਨ੍ਹਾਂ ਨੇ ਕੁਝ ਫ਼ਿਲਮੀ ਹਸਤੀਆਂ ਦਾ ਸਿੱਧਾ ਨਾਂ ਲੈਂਦੇ ਹੋਏ ਉਨ੍ਹਾਂ ਨੂੰ ‘ ਗੈਂਗ’ ਦੱਸਿਆ। ਅਦਾਕਾਰਾ ਸੁਸ਼ਾਂਤ ਦੇ। ਖ਼ੁ ਦ ਕੁ ਸ਼ੀ। ਕਰਨ ਤੋਂ ਬਾਅਦ ਕਾਫ਼ੀ ਪਰੇਸ਼ਾਨ ਅਤੇ ਗੁੱਸੇ ‘ਚ ਹੈ ਅਤੇ ਲਗਾਤਾਰ ਬਾਲੀਵੁੱਡ ਦੇ ਕੁਝ ਲੋਕਾਂ ‘ਤੇ ਨੈਪੋਟਿਜ਼ਮ ਅਤੇ ਫੇਵਰੇਟਿਜ਼ਮ ਨੂੰ ਵਧਾਉਣ ਦਾ ਦੋਸ਼ ਲਗਾ ਰਹੀ ਹੈ। ਅਦਾਕਾਰਾ ਨੇ ਪਹਿਲਾਂ ਇਸ ਨੂੰ ਲੈ ਕੇ ਵੀ ਵੀਡੀਓ ਜਾਰੀ ਕੀਤਾ ਹੈ ਅਤੇ ਆਪਣੀ ਗੱਲ ਰੱਖੀ ਹੈ।



error: Content is protected !!