ਭਰ ਜਵਾਨੀ ਚ ਏਦਾਂ ਹੋਈ ਅਚਾਨਕ ਮੌਤ

ਜਿਹਨਾਂ ਦਾ ਪੁੱਤ ਭਰ ਜਵਾਨੀ ਚ ਇਸ ਦੁਨੀਆਂ ਨੂੰ ਛੱਡ ਜਾਵੇ ਓਹਨਾ ਦੇ ਮਾਪਿਆਂ ਤੇ ਜੋ ਬੀਤਦੀ ਹੈ ਓਹੀ ਜਾਣਦੇ ਹਨ। ਇਸ ਵੇਲੇ ਦੀ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਮਾਪਿਆਂ ਦਾ ਪੁੱਤ ਭਰ ਜਵਾਨੀ ਵਿਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ।

ਮੁੰਬਈ: ਬਾਲੀਵੁੱਡ ਐਕਟਰ ਰਣਬੀਰ ਕਪੂਰ ਦੀ ਤਰ੍ਹਾਂ ਹੂਬ ਹੂ ਦਿਖਾਈ ਦੇਣ ਵਾਲੇ ਮਾਡਲ ਜੁਨੈਦ ਸ਼ਾਹ ਦੀ ਮੌਤ ਹੋ ਗਈ। ਉਸਦੀ ਸ਼ਕਲ ਰਣਬੀਰ ਕਪੂਰ ਨਾਲ ਏਨੀ ਮਿਲਦੀ ਸੀ ਕੇ ਕੋਈ ਵੀ ਜਕੀਨ ਨਹੀ ਕਰ ਸਕਦਾ ਸੀ ਕੇ ਇਹ ਕੋਈ ਹੋਰ ਹੈ ਰਣਬੀਰ ਨਹੀ ਹੈ। ਹਾਸਲ ਜਾਣਕਾਰੀ ਮੁਤਾਬਕ, ਉਸ ਦੀ ਮੌਤ ਸ਼੍ਰੀਨਗਰ ਦੇ ਇਲਾਹੀ ਬਾਗ ਵਿੱਚ ਦਿਲ ਦੇ ਦੌਰੇ ਕਰਕੇ ਉਸ ਦੇ ਘਰ ਹੋਈ। ਕਸ਼ਮੀਰੀ ਪੱਤਰਕਾਰ ਯੂਸਫ ਜਮੀਲ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਪੁਸ਼ਟੀ ਕੀਤੀ। ਯੂਸਫ਼ ਨੇ ਟਵੀਟ ਕਰਕੇ ਲਿਖਿਆ ਕਿ ਸਾਡੇ ਗੁਆਂਢੀ ਨਿਸਾਰ ਅਹਿਮਦ ਸ਼ਾਹ ਦਾ ਬੇਟਾ ਜੁਨੈਦ ਸ਼ਾਹ ਇਸ ਦੁਨੀਆ ਤੋਂ ਚਲਿਆ ਗਿਆ।

ਦੱਸ ਦੇਈਏ ਕਿ ਜੁਨੈਦ, ਰਣਬੀਰ ਕਪੂਰ ਦਾ ਹਮਸ਼ਕਲ ਸੀ ਜਿਸ ਕਰਕੇ ਉਹ ਕਾਫ਼ੀ ਮਸ਼ਹੂਰ ਸੀ ਤੇ ਮਾਡਲਿੰਗ ਕਰਦਾ ਸੀ। ਉਸ ਦੀ ਫੈਨ ਫਾਲੋਇੰਗ ਕਾਫੀ ਜ਼ਬਰਦਸਤ ਸੀ। ਜੁਨੈਦ ਦਾ ਚਿਹਰਾ, ਕੱਦ, ਵਾਲ ਬਿਲਕੁਲ ਰਣਬੀਰ ਕਪੂਰ ਵਰਗੇ ਲੱਗਦੇ ਸੀ। ਜਦੋਂ ਜੁਨੈਦ ਦੀ ਤਸਵੀਰ ਵਾਇਰਲ ਹੋਈ ਤਾਂ ਰਿਸ਼ੀ ਕਪੂਰ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਇੱਕ ਤਸਵੀਰ ਟਵੀਟ ਵੀ ਕੀਤੀ ਸੀ।

ਕਿਹਾ ਜਾਂਦਾ ਹੈ ਕਿ ਜਦੋਂ ਜੁਨੈਦ ਸ਼ਾਹ ਬਾਜ਼ਾਰ ਜਾਂਦਾ ਸੀ, ਤਾਂ ਕੁੜੀਆਂ ਉਸ ਨੂੰ ਜੱਫੀ ਪਾਉਂਦੀਆਂ ਸੀ ਤੇ ਉਸ ਨਾਲ ਫੋਟੋਆਂ ਖਿੱਚਦੀਆਂ ਸੀ। ਜੁਨੈਦ ਮਾਡਲਿੰਗ ਕਰ ਰਿਹਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਅਨੁਪਮ ਖੇਰ ਦੇ ਐਕਟਿੰਗ ਸਕੂਲ ਵੀ ਗਿਆ ਸੀ। ਉਸ ਨੂੰ ਦਿਲ ਦੀ ਕੋਈ ਸਮੱਸਿਆ ਨਹੀਂ ਸੀ।


ਤਾਜਾ ਜਾਣਕਾਰੀ
ਇਸ ਲੜਕੇ ਦੀ ਭਰ ਜਵਾਨੀ ਚ ਏਦਾਂ ਹੋਈ ਅਚਾਨਕ ਮੌਤ
ByadminJuly 17, 2020Comments Off on ਇਸ ਲੜਕੇ ਦੀ ਭਰ ਜਵਾਨੀ ਚ ਏਦਾਂ ਹੋਈ ਅਚਾਨਕ ਮੌਤ
Previous Postਐਵੇਂ ਨਹੀਂ ਦੁਨੀਆਂ ਤੇ ਟਰੂਡੋ ਟਰੂਡੋ ਹੁੰਦੀ - ਕਰਤਾ ਫਿਰ ਇਹ ਨਵਾਂ ਵੱਡਾ ਐਲਾਨ
Next Postਹੁਣੇ ਹੁਣੇ ਅਮਿਤਾਬ ਬਚਨ ਲਈ ਆਈ ਅੱਤ ਮਾੜੀ ਖਬਰ