BREAKING NEWS
Search

ਹੁਣੇ ਹੁਣੇ ਅਮਰੀਕਾ ਤੋਂ ਭਾਰਤ ਲਈ ਆਈ ਅੱਤ ਮਾੜੀ ਖਬਰ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਭਾਰਤ ਤੋਂ ਪੜ੍ਹਾਈ ਲਈ ਅਮਰੀਕਾ ਗਏ ਤਿੰਨ ਭੈਣ ਭਰਾਵਾਂ ਦੀ ਕ੍ਰਿਸਮਿਸ ਤੋਂ ਪਹਿਲਾਂ ਘਰ ਵਿਚ ਅੱਗ ਲੱਗਣ ਕਾਰਨ ਮੌਤ ਹੋ ਗਈ। ਤਿੰਨਾਂ ਬੱਚਿਆਂ ਦੀ ਪਛਾਣ ਆਰੋਨ ਨਾਇਕ (17), ਸ਼ਰੌਨ (14) ਅਤੇ ਜੈਅ (15) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀਆਂ ਮੌਕੇ ਤਿੰਨੇ ਕੌਡ੍ਰੀਟ ਪਰਿਵਾਰ ਦੇ ਮਹਿਮਾਨ ਸਨ। ਹਾਦਸੇ ਵਿਚ ਘਰ ਦੀ ਮਾਲਕਨ ਕਾਰੀ ਕੌਡ੍ਰੀਟ ਦੀ ਵੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਰਾਤ 11 ਵਜੇ ਘਰ ਵਿਚ ਅੱਗ ਲੱਗ ਗਈ। ਕੌਡ੍ਰੀਟ ਪਰਿਵਾਰ ਇਥੇ ਇਕ ਅਕੈਡਮੀ ਵਿਚ ਪੜ੍ਹਨ ਵਾਲੇ ਤਿੰਨ ਬੱਚਿਆਂ ਨਾਲ ਕ੍ਰਿਸਮਿਸ ਮਨਾ ਰਿਹਾ ਸੀ।

ਟਾਊਨ ਆਫ ਫ੍ਰੈਂਚ ਕੈਂਪ ਨੇ ਫੇਸਬੁਕ ਰਾਹੀਂ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਲਿਖਿਆ ਹੈ, ਦੋਸਤੋ ਨਾਇਕ ਤੇ ਉਸ ਦੀ ਪਤਨੀ ਲਈ ਅਰਦਾਸ ਕਰੋ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਭੇਜਿਆ ਸੀ। ਪਰ ਅੱਗ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਕਾਡਰਿਅਟ ਚਰਚ ਦੇ ਬਿਆਨ ਮੁਤਾਬਕ ਅੱਗ ਲੱਗਣ ਦੀ ਘਟਨਾ ਵਿਚ ਕਾਰੀ ਦੇ ਪਤੀ ਤੇ ਉਸ ਦੇ ਛੋਟੇ ਬੇਟੇ ਨੇ ਭੱਜ ਕੇ ਜਾਨ ਬਚਾਈ। ਚਰਚ ਨੇ ਲੋਕਾਂ ਨੂੰ ਅਮਰਜੈਂਸੀ ਉਡਾਣ ਤੇ ਹੋਰ ਖਰਚ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ। ਚਰਚ ਨੇ ਕਿਹਾ ਕਿ ਇਹ ਬੱਚੇ ਅਮਰੀਕਾ ਵਿਚ ਪੜ੍ਹਨ ਆਏ ਸਨ।

ਉਨ੍ਹਾਂ ਦੇ ਮਾਤਾ-ਪਿਤਾ ਦੇ ਪਛਾਣ ਤੇਲੰਗਾਨਾ ਦੇ ਨਲਗੋਂਡਾ ਜਿਲ੍ਹੇ ਦੇ ਸ਼੍ਰੀਨਿਵਾਸ ਨਾਇਕ ਤੇ ਸੁਜਾਤਾ ਵਜੋਂ ਹੋਈ ਹੈ। ਸ਼੍ਰੀਨਿਵਾਸ ਨੇ ਅਮਰੀਕਾ ਵਿਚ ਪਾਦਰੀ ਦਾ ਕੰਮ ਕੀਤਾ ਸੀ ਤੇ ਉਹ ਪਿਛਲੇ ਸਾਲ ਨਲਗੋਂਡਾ ਪਰਤੇ ਸਨ। ਫਾਇਰ ਚੀਫ ਬਡੀ ਬਿਲਿੰਗਸ ਨੇ ਕਿਹਾ ਕਿ ਰਾਤ 11 ਵਜੇ ਘਰ ਵਿਚ ਅਚਾਨਕ ਅੱਗ ਲੱਗ ਗਈ ਤੇ ਇਸ ਉਤੇ ਕਾਬੂ ਪਾਉਣ ਲ਼ਈ 20 ਤੋਂ 30 ਮਿੰਟ ਲੱਗੇ।

ਜਦੋਂ ਅੱਗ ਬਝਾਊ ਕਮਚਾਰੀ ਪੁੱਜੇ ਤਾਂ ਘਰ ਵਿਚੋਂ ਧੂੰਆਂ ਨਿਕਲ ਰਿਹਾ ਸੀ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗਾ ਕਿ ਅੱਗ ਕਿਵੇਂ ਲੱਗੀ।



error: Content is protected !!