BREAKING NEWS
Search

ਪੰਜਾਬ : ਇਸ ਪ੍ਰਾਈਵੇਟ ਸਕੂਲ ਨੇ ਕਰਤਾ ਇਹ ਵੱਡਾ ਐਲਾਨ ਸਾਰੇ ਪਾਸੇ ਹੋ ਗਈ ਬੱਲੇ ਬੱਲੇ

ਇਸ ਪ੍ਰਾਈਵੇਟ ਸਕੂਲ ਨੇ ਕਰਤਾ ਇਹ ਵੱਡਾ ਐਲਾਨ

ਕੋਰੋਨਾ ਦਾ ਕਰਕੇ ਜਿਥੇ ਲੋਕਾਂ ਨੂੰ ਆਪੋ ਆਪਣੀ ਜਾਨਾਂ ਦੀ ਪਈ ਹੋਈ ਹੈ ਓਥੇ ਜਿਆਦਾਤਰ ਲੋਕ ਆਰਥਿਕ ਤੋਰ ਤੇ ਵੀ ਕਮਜ਼ੋਰ ਹੋ ਗਏ ਹਨ। ਕੁਝ ਪ੍ਰਾਈਵੇਟ ਸਕੂਲ ਆਪਣੀਆਂ ਫੀਸਾਂ ਬਿਲਕੁਲ ਵੀ ਘਟਾਉਣ ਨੂੰ ਤਿਆਰ ਨਹੀਂ ਹਨ। ਪਰ ਇਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕਿ ਤਰੀਫ ਕਰ ਰਿਹਾ ਹੈ ਇਸ ਸਕੂਲ ਦੀ।

ਹਲਕਾ ਸਨੌਰ ਅਧੀਨ ਪੈਂਦੇ ‘ਜਸਦੇਵ ਪਬਲਿਕ ਸਕੂਲ ਕੌਲੀ’ ਦੇ ਪ੍ਰਬੰਧਕਾਂ ਨੇ ਕਰੋਨਾ ਦੌਰਾਨ ਪਹਿਲਕਦਮੀ ਕਰਦਿਆਂ ਵਿਦਿਆਰਥੀਆਂ ਦੀ ਸਾਲ ਦੇ ਅੰਤ ਤੱਕ ਪੂਰੀ ਫ਼ੀਸ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਅਨੂਪਿੰਦਰ ਕੌਰ ਸੰਧੂ ਨੇ ਕਿਹਾ ਕਿ ਕਰੋਨਾ ਕਾਰਨ ਮਾਪੇ ਆਰਥਿਕ ਤੰਗੀ ਵਿੱਚੋਂ ਲੰਘ ਰਹੇ ਹਨ। ਇਸ ਲਈ ਸਕੂਲ ਵੱਲੋਂ ਅਗਸਤ ਤੋਂ ਦਸੰਬਰ ਤੱਕ ਬੱਚਿਆਂ ਦੀਆਂ ਫੀਸਾਂ ਨਹੀਂ ਲਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਸਮਝਦੇ ਹਨ ਕਿ ਪੇਂਡੂ ਖੇਤਰ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦਾ ਇਨ੍ਹਾਂ ਦਿਨਾਂ ਵਿੱਚ ਰੁਜ਼ਗਾਰ ਵੀ ਖੁੱ–ਸ ਗਿਆ ਹੈ। ਇਸ ਲਈ ਉਹ ਆਪਣੇ ਬੱਚਿਆਂ ਦੀਆਂ ਫੀਸਾਂ ਨਹੀਂ ਦੇ ਸਕਦੇ। ਇਸ ਕਾਰਨ ਸਕੂਲ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਹੋਰ ਬੱਚੇ ਸਕੂਲ ਵਿੱਚ ਦਾਖ਼ਲਾ ਲੈਣਾ ਚਾਹੁੰਦੇ ਹਨ ਤੇ ਆਰਥਿਕ ਤੰਗੀ ਕਾਰਨ ਸਕੂਲ ਫੀਸ ਦੇਣ ਤੋਂ ਅਸਮਰੱਥ ਹਨ ਤਾਂ ਉਨ੍ਹਾਂ ਤੋਂ ਵੀ ਸਾਲ ਦੇ ਅੰਤ ਤੱਕ ਫ਼ੀਸ ਨਹੀਂ ਲਈ ਜਾਵੇਗੀ। ਸਕੂਲ ਦੇ ਵਿਦਿਆਰਥੀ ਦੇ ਪਿਤਾ ਹਰਵਿੰਦਰ ਸਿੰਘ ਸਣੇ ਕਈ ਹੋਰਨਾਂ ਨੇ ਮੈਨੇਜਮੈਂਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!