BREAKING NEWS
Search

ਪਤਨੀ ਨਾਲ ਤਨਾਅ ਤੋਂ ਬਾਅਦ ਗਾਇਕ ਦਿਲਪ੍ਰੀਤ ਢਿਲੋਂ ਬਾਰੇ ਆਈ ਇਹ ਵੱਡੀ ਖਬਰ

ਤਨਾਅ ਤੋਂ ਬਾਅਦ ਗਾਇਕ ਦਿਲਪ੍ਰੀਤ ਢਿਲੋਂ

ਪਿੱਛਲੇ ਦਿਨੀਂ ਸ਼ੋਸ਼ਲ ਮੀਡੀਆ ਤੇ ਮਸ਼ਹੂਰ ਦਿਲਪ੍ਰੀਤ ਢਿਲੋਂ ਆਪਣੀ ਪਤਨੀ ਦਾ ਕਰਕੇ ਕਾਫੀ ਚਰਚਾ ਵਿਚ ਰਹੇ ਸਨ। ਦਿਲਪ੍ਰੀਤ ਦੀ ਪਤਨੀ ਨੇ ਓਹਨਾ ਉਤੇ ਬਹੁਤ ਸਾਰੇ ਦੋ ਸ਼ ਲਗਾਏ ਸਨ। ਇਹਨਾਂ ਦੋਸ਼ਾਂ ਤੋਂ ਬਾਅਦ ਦਿਲਪ੍ਰੀਤ ਨੇ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਪੋਸਟ ਕੀਤੀ ਸੀ ਜਿਸ ਵਿਚ ਉਸਨੇ ਰੋ ਰੋ ਕੇ ਇਸ ਮਾਮਲੇ ਉਤੇ ਸਫਾਈ ਦਿੱਤੀ ਸੀ।

ਹੁਣ ਫਿਰ ਤੋਂ ਇਕਵਾਰ ਦਿਲਪ੍ਰੀਤ ਢਿਲੋਂ ਚਰਚਾ ਵਿਚ ਆ ਗਏ ਹਨ। ਓਹਨਾ ਨੇ ਆਪਣੀ ਜਿੰਦਗੀ ਚ ਪਾਈ ਕਲੇਸ਼ ਉਤੇ ਇਕ ਵੀਡੀਓ ਰਲੀਜ ਕੀਤੀ ਹੈ। ਜਿਸ ਤੋਂ ਉਹ ਕੀ ਸਾਬਤ ਕਰਨਾ ਚਾਹ ਰਹੇ ਹਨ ਇਹ ਤੁਸੀਂ ਵੀਡੀਓ ਦੇਖਕੇ ਖੁਦ ਹੀ ਅੰਦਾਜਾ ਲਗਾ ਲਿਓ।

ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਕਲਿੱਪ ਸ਼ਾਂਝੀ ਕੀਤੀ ਹੈ ਅਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਟਾਈਮ ਬਹੁਤ ਕੁਝ ਸਿਖਾਉਂਦਾ ਬੰਦੇ ਨੂੰ, ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ, ਜਿੰਨ੍ਹਾਂ ਨੇ ਸਹਾਰਾ ਬਣੇ ਇਸ ਟਾਈਮ ‘ਚੋਂ ਮੈਨੂੰ ਕੱਢਿਆ।’ ਉਨ੍ਹਾਂ ਨੇ ਦਿਲਪ੍ਰੀਤ ਢਿੱਲੋਂ ਬੈਕ ਟਾਈਟਲ ਨਾਲ ਉਹ ਨਵਾਂ ਗੀਤ ਲੈ ਕੇ ਆਏ, ਜਿਸ ਦੀ ਛੋਟੀ ਜਿਹੀ ਝਲਕ ਸ਼ੇਅਰ ਕੀਤੀ ਹੈ। ਵੀਡੀਓ ‘ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਮਸਲੇ ਨੂੰ ਪੇਸ਼ ਕੀਤਾ ਗਿਆ ਹੈ।
ਦੇਖੋ ਉਹ ਵੀਡੀਓ ਜੋ ਦਿਲਪ੍ਰੀਤ ਨੇ ਵਾਇਰਲ ਕੀਤੀ ਹੈ:-

ਵੀਡੀਓ ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ, ਜਿਸ ਨੂੰ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ। Agam Mann & Azeem Mann ਨੇ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਹੈ। ਸਪੀਡ ਰਿਕਾਰਡਜ਼ ਦੇ ਯੂਟਿਊਬ ਚੈਨਲ ‘ਤੇ ਇਸ ਵੀਡੀਓ ਨੂੰ ਰਿਲੀਜ਼ ਕੀਤਾ ਗਿਆ ਹੈ।
ਗੀਤ ਦਾ ਵੀਡੀਓ

ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਬੀਤੇ ਕਾਫ਼ੀ ਦਿਨ ਪਹਿਲਾਂ ਦਿਲਪ੍ਰੀਤ ਢਿੱਲੋਂ ਪਤਨੀ ਅੰਬਰ ਢਿੱਲੋਂ ਨੂੰ ਲੈ ਕੇ ਖ਼ੂਬ ਸੁਰਖੀਆਂ ‘ਚ ਛਾਏ ਸਨ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਕਾਫ਼ੀ ਤਨਾਅ ਚੱਲ ਰਿਹਾ ਸੀ। ਇਸ ਦੌਰਾਨ ਅੰਬਰ ਨੇ ਦਿਲਪ੍ਰੀਤ ‘ਤੇ ਕਈ ਦੋ ਸ਼ ਲਾਏ ਸਨ।



error: Content is protected !!