ਹੁਣ ਪ੍ਰੀਵਾਰ ਚ ਇਸ ਨੂੰ ਵੀ ਹੋ ਗਿਆ ਕੋਰੋਨਾ

ਮੁੰਬਈ-ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅਭਿਸ਼ੇਕ ਬੱਚਨ ਵੀ ਕੋਰੋਨਾ ਪਾਜ਼ੇਵਿਟ ਪਾਏ ਗਏ ਹਨ। ਅਮਿਤਾਭ ਬੱਚਨ ਨੇ ਕੋਰੋਨਾ ਇਨਫੈਕਟਿਡ ਹੋਣ ਦੀ ਜਾਣਕਾਰੀ ਖੁਦ ਟਵੀਟ ਕਰਕੇ ਦਿੱਤੀ। ਉਨ੍ਹਾਂ ਨੂੰ ਸ਼ਨੀਵਾਰ ਰਾਤ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਅਭਿਸ਼ੇਕ ਬੱਚਨ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਅੱਜ ਮੇਰਾ ਅਤੇ ਪਿਤਾ ਜੀ ਦਾ ਕੋਵਿਡ-19 ਟੈਸਟ ਪਾਜ਼ੇਵਿਟ ਆਇਆ। ਸਾਨੂੰ ਦੋਵਾਂ ਨੂੰ ਬਹੁਤ ਹਲਕੇ ਲੱਛਣ ਸਨ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਸ਼ਾਂਤੀ ਬਣਾਏ ਰੱਖੋ ਅਤੇ ਪ੍ਰੇਸ਼ਾਨ ਨਾ ਹੋਵੋ। ਧੰਨਵਾਦ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਵੀ ਟਵੀਟ ਕਰਕੇ ਦੱਸਿਆ ਕਿ ਮੈਂ ਕੋਰੋਨਾ ਇਨਫੈਕਟਿਡ ਹੋ ਗਿਆ ਹਾਂ। ਹਸਪਤਾਲ ‘ਚ ਦਾਖਲ ਹੋਇਆ ਹਾਂ। ਹਸਪਤਾਲ ਵਾਲੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਰਹੇ ਹਨ। ਪਰਿਵਾਰ ਅਤੇ ਸਟਾਫ ਦੇ ਮੈਂਬਰਾਂ ਦਾ ਟੈਸਟ ਕੀਤਾ ਗਿਆ ਹੈ ਜਿਨ੍ਹਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਜਿਹੜੇ ਵੀ ਲੋਕ ਪਿਛਲੇ 10 ਦਿਨਾਂ ‘ਚ ਮੇਰੇ ਸੰਪਰਕ ‘ਚ ਆਏ ਸਨ ਉਨ੍ਹਾਂ ਤੋਂ ਅਪੀਲ ਕਰਦਾ ਹਾਂ ਕਿ ਉਹ ਆਪਣਾ ਟੈਸਟ ਕਰਵਾ ਲੈਣ।

ਅਮਿਤਾਭ ਬੱਚਨ ਵੱਲੋਂ ਖੁਦ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕਰਨ ਤੋਂ ਬਾਅਦ ਹੋਰ ਬਾਲੀਵੁੱਡ ਸਟਾਰਜ਼ ਵੱਲੋਂ ਟਵੀਟ ਕਰਕੇ ਇਹ ਕਾਮਨਾ ਕੀਤੀ ਗਈ ਕਿ ਅਮਿਤਾਭ ਬੱਚਨ ਜਲਦ ਹੀ ਸਿਹਤਯਾਬ ਹੋ ਕੇ ਘਰ ਪਰਤਣ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਅਮਿਤਾਬ ਬਚਨ ਤੋਂ ਬਾਅਦ ਹੁਣ ਪ੍ਰੀਵਾਰ ਚ ਇਸ ਨੂੰ ਵੀ ਹੋ ਗਿਆ ਕੋਰੋਨਾ
ByadminJuly 11, 2020Comments Off on ਅਮਿਤਾਬ ਬਚਨ ਤੋਂ ਬਾਅਦ ਹੁਣ ਪ੍ਰੀਵਾਰ ਚ ਇਸ ਨੂੰ ਵੀ ਹੋ ਗਿਆ ਕੋਰੋਨਾ
Previous Postਕੋਰੋਨਾ ਨੇ ਹਿਲਾਇਆ ਪੰਜਾਬ - ਮਿਲੇ 231 ਪੌਜੇਟਿਵ ਮਰੀਜ
Next Postਹੁਣੇ ਹੁਣੇ ਮਸ਼ਹੂਰ ਐਕਟਰ ਅਮਿਤਾਬ ਬਚਨ ਨੂੰ ਹੋ ਗਿਆ ਕੋਰੋਨਾ ਅਤੇ