ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ‘ਚ ਕੋਰੋਨਾ ਮਹਾਮਾਰੀ ਨੇ ਇਸ ਸਮੇਂ ਤੜਥੱਲੀ ਮਚਾਈ ਹੋਈ ਹੈ ਅਤੇ ਸੂਬੇ ਦੇ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ। ਇਸ ਨੂੰ ਦੇਖਦਿਆਂ ਸੂਬੇ ‘ਚ ਵੀਕੈਂਡ ਲਾਕਡਾਊਨ ਮਤਲਬ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਇਨ੍ਹਾਂ 2 ਦਿਨਾਂ ‘ਚ ਬਾਜ਼ਾਰਾਂ ਅਤੇ ਸੜਕਾਂ ‘ਤੇ ਭੀੜ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਪਰ ਇਸ ਲਾਕਡਾਊਨ ਦੌਰਾਨ ਵੱਡੀ ਗਿਣਤੀ ‘ਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਕਿਉਂਕਿ ਸ਼ਨੀਵਾਰ ਅਤੇ ਐਤਵਾਰ ਨੂੰ

ਸਰਕਾਰੀ ਬੱਸਾਂ ਬੰਦ ਸਨ। ਹੁਣ ਟਰਾਂਸਪੋਰਟ ਮਹਿਕਮੇ ਵੱਲੋਂ ਮੁਸਾਫਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਨ੍ਹਾਂ ਦੋ ਦਿਨਾਂ ‘ਚ ਵੀ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਪਹਿਲਾਂ ਵਾਂਗ ਸਰਕਾਰੀ ਅਤੇ ਨਿੱਜੀ ਬੱਸਾਂ ਆਪਣੇ ਸਮੇਂ ਮੁਤਾਬਕ ਬੱਸ ਅੱਡੇ ਤੋਂ ਚੱਲਣਗੀਆਂ। ਮਹਿਕਮੇ ਦੇ ਸੂਤਰਾਂ ਮੁਤਾਬਕ ਬੱਸ ਅੱਡੇ ’ਤੇ ਸਿਹਤ ਮਹਿਕਮੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਵਾਲੇ ਮੁਸਾਫਰਾਂ ਨੂੰ ਹੀ ਬੱਸਾਂ ‘ਚ ਬਿਠਾਇਆ ਜਾ ਰਿਹਾ ਹੈ।

ਪੰਜਾਬ ਵਿਚ ਕੋਰੋਨਾ ਦੀ ਸਥਿਤੀ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 7503 ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 1076, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1177, ਲੁਧਿਆਣਾ ‘ਚ 1287, ਸੰਗਰੂਰ ‘ਚ 622 ਕੇਸ, ਪਟਿਆਲਾ ‘ਚ 508, ਮੋਹਾਲੀ (ਐੱਸ. ਏ. ਐੱਸ. ਨਗਰ) 361, ਗੁਰਦਾਸਪੁਰ ‘ਚ 297 ਕੇਸ, ਪਠਾਨਕੋਟ ‘ਚ 244, ਤਰਨਤਾਰਨ 218, ਹੁਸ਼ਿਆਰਪੁਰ ‘ਚ 197, ਨਵਾਂਸ਼ਹਿਰ ‘ਚ 186, ਮੁਕਤਸਰ 144, ਫਤਿਹਗੜ੍ਹ ਸਾਹਿਬ ‘ਚ 142, ਫਰੀਦਕੋਟ 149, ਰੋਪੜ ‘ਚ 124, ਮੋਗਾ ‘ਚ 138, ਫਾਜ਼ਿਲਕਾ 103, ਫਿਰੋਜ਼ਪੁਰ ‘ਚ 147, ਬਠਿੰਡਾ 128, ਕਪੂਰਥਲਾ 126, ਬਰਨਾਲਾ ‘ਚ 72, ਮਾਨਸਾ ‘ਚ 57 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 5184 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2055 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 191 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਤਾਜਾ ਜਾਣਕਾਰੀ
ਹੁਣੇ ਹੁਣੇ ਕੈਪਟਨ ਨੇ ਲਾਕਡੌਨ ਚ ਕਰਤਾ ਇਹ ਵੱਡਾ ਐਲਾਨ – ਲੋਕਾਂ ਨੇ ਲਿਆ ਸੁੱਖ ਦਾ ਸਾਹ
ByadminJuly 11, 2020Comments Off on ਹੁਣੇ ਹੁਣੇ ਕੈਪਟਨ ਨੇ ਲਾਕਡੌਨ ਚ ਕਰਤਾ ਇਹ ਵੱਡਾ ਐਲਾਨ – ਲੋਕਾਂ ਨੇ ਲਿਆ ਸੁੱਖ ਦਾ ਸਾਹ
Previous Postਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ - ਸਾਰੇ ਪੰਜਾਬ ਚ ਛਾਇਆ ਸੋਗ
Next Postਪੰਜਾਬ ਚ ਕਰੋਨਾ ਦਾ ਤਾਂਡਵ ਸਿਖਰ ਤੇ ਪ੍ਰਸ਼ਾਸਨ ਦੀ ਉਡੀ ਨੀਂਦ - ਇਥੋਂ ਇਕੋ ਥਾਂ ਤੋਂ ਇਕੱਠੇ ਮਿਲੇ 75 ਪੌਜੇਟਿਵ