ਤਾਜਾ ਵੱਡੀ ਖਬਰ

ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿਤੀ ਹੈ ਇਸ ਨਾਲ ਖੁਸ਼ਹਾਲ ਦੇਸ਼ਾਂ ਦਾ ਵੀ ਮੰਦਾ ਲਗ ਰਿਹਾ ਹੈ। ਜੋ ਕੇ ਬਹੁਤ ਚਿੰਤਾ ਦਾ ਵਿਸ਼ੇ ਹੈ। ਕਨੇਡਾ ਨੂੰ ਦੁਨੀਆਂ ਦੇ ਖੁਸ਼ਹਾਲ ਦੇਸ਼ਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਪਰ ਕੋਰੋਨਾ ਨੇ ਅਜਿਹੀ ਹਨੇਰੀ ਲਿਆਂਦੀ ਪਈ ਹੈ ਕੇ ਹੁਣ ਕਨੇਡਾ ਲਈ ਵੀ ਇਕ ਵਡਾ ਖ ਤ ਰਾ ਸਾਹਮਣੇ ਆ ਗਿਆ ਹੈ।

ਓਟਾਵਾ— ਕੈਨੇਡਾ ਸਰਕਾਰ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ‘ਫਿਸਕਲ ਸਨੈਪਸ਼ਾਟ’ ਅਨੁਮਾਨ ਅਨੁਸਾਰ ਇਸ ਸਾਲ ਲਗਭਗ 20 ਲੱਖ ਕੈਨੇਡੀਅਨ ਕਾਮੇ ਬੇਰੋਜ਼ਗਾਰ ਰਹਿ ਸਕਦੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਵੱਡੇ ਪੱਧਰ ‘ਤੇ ਆਰਥਿਕ ਸਹਾਇਤਾ ਦੇਣ ਤੇ ਰਾਹਤ ਯੋਜਨਾਵਾਂ ਕਾਰਨ ਟਰੂਡੋ ਸਰਕਾਰ ਨੂੰ ਇਸ ਵਿੱਤੀ ਵਰ੍ਹੇ ਸੰਘੀ ਘਾਟਾ 343.2 ਬਿਲੀਅਨ ਡਾਲਰ ਰਹਿਣ ਦਾ ਅਨੁਮਾਨ ਹੈ। ਕੋਰੋਨਾ ਮਹਾਮਾਰੀ ਦਾ ਗਲੋਬਲ ਅਰਥਵਿਵਥਾ ‘ਤੇ ਕਿਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ। ਦਸੰਬਰ 2019 ‘ਚ ਕੈਨੇਡਾ ਸਰਕਾਰ ਨੇ 2020-21 ‘ਚ 28.1 ਬਿਲੀਅਨ ਡਾਲਰ ਦਾ ਘਾਟਾ ਰਹਿਣ ਦਾ ਅਨੁਮਾਨ ਲਗਾਇਆ ਸੀ।

ਹੁਣ ਤੱਕ ਕੁੱਲ ਮਿਲਾ ਕੇ ਫੈਡਰਲ ਸਰਕਾਰ ਸਿਹਤ ਅਤੇ ਸੁਰੱਖਿਆ ਦੇ ਉਪਾਵਾਂ ਦੇ ਨਾਲ-ਨਾਲ ਕੈਨੇਡੀਅਨਾਂ ਅਤੇ ਕਾਰੋਬਾਰਾਂ ਨੂੰ ਮਹਾਮਾਰੀ ਦੌਰਾਨ ਸਹਾਇਤਾ ਦੇਣ ਲਈ 231 ਬਿਲੀਅਨ ਡਾਲਰ ਤੋਂ ਵੱਧ ਖਰਚ ਕਰ ਚੁੱਕੀ ਹੈ। ਵਿੱਤ ਮੰਤਰੀ ਬਿੱਲ ਮੋਰਨੈ ਨੇ ਬੁੱਧਵਾਰ ਨੂੰ ਸੰਸਦ ਚ ਆਰਥਿਕ ਤਸਵੀਰ ਪੇਸ਼ ਕੀਤੀ।

1.2 ਟ੍ਰਿਲੀਅਨ ਡਾਲਰ ਤੋਂ ਪਾਰ ਹੋ ਸਕਦੈ ਕਰਜ਼
ਸਰਕਾਰ ਦਾ ਕਹਿਣਾ ਹੈ ਕਿ ਵਿੱਤੀ ਸਾਲ ਦੇ ਅੰਤ ਤੱਕ ਸੰਘੀ ਕਰਜ਼ਾ 1.2 ਟ੍ਰਿਲੀਅਨ ਡਾਲਰ ਤੋਂ ਪਾਰ ਹੋ ਸਕਦਾ ਹੈ, ਜੋ ਪਿਛਲੇ ਵਿੱਤੀ ਵਰ੍ਹੇ ‘ਚ 765 ਅਰਬ ਡਾਲਰ ਸੀ। ਬੁੱਧਵਾਰ ਨੂੰ ਜਾਰੀ ਫਿਸਕਲ ਰਿਪੋਰਟ ਮੁਤਾਬਕ, ਵਿਕਾਸ ਦਰ ‘ਚ ਘੱਟੋ-ਘੱਟ 2021 ਦੇ ਅਖੀਰ ਤੱਕ ਨਰਮੀ ਰਹਿਣ ਦੀ ਸੰਭਾਵਨਾ ਹੈ। ਇਸ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਭਾਵੀ ਟੀਕਾ ਜਾਂ ਇਲਾਜ ਉਪਲਬਧ ਨਹੀਂ ਹੋ ਜਾਂਦਾ ਤੱਦ ਤੱਕ ਰਿਕਵਰੀ ਸ਼ੁਰੂ ਨਹੀਂ ਹੋ ਸਕਦੀ।
ਉੱਥੇ ਹੀ, ਬੇਰੋਜ਼ਗਾਰੀ ਦੀ ਦਰ ਅਗਲੇ ਸਾਲ ਤੱਕ ਉੱਚੀ ਰਹਿਣ ਦੇ ਨਾਲ ਸਰਕਾਰ ਨੇ ਮਾਲੀਏ ‘ਚ 71.1 ਬਿਲੀਅਨ ਡਾਲਰ ਦੀ ਗਿਰਾਵਟ ਦੀ ਸੰਭਾਵਨਾ ਜਤਾਈ ਹੈ, ਜਿਸ ‘ਚ ਇਨਕਮ ਟੈਕਸਾਂ ‘ਚ ਹੋਣ ਵਾਲਾ 40.8 ਬਿਲੀਅਨ ਡਾਲਰ ਦਾ ਨੁਕਸਾਨ ਵੀ ਸ਼ਾਮਲ ਹੈ।


ਤਾਜਾ ਜਾਣਕਾਰੀ
ਕਨੇਡਾ ਤੋਂ ਆਈ ਮਾੜੀ ਖਬਰ ਇਹ ਪੜ੍ਹਕੇ ਹੋਣਗੇ ਉਦਾਸ – ਤਾਜਾ ਵੱਡੀ ਖਬਰ
ByadminJuly 10, 2020Comments Off on ਕਨੇਡਾ ਤੋਂ ਆਈ ਮਾੜੀ ਖਬਰ ਇਹ ਪੜ੍ਹਕੇ ਹੋਣਗੇ ਉਦਾਸ – ਤਾਜਾ ਵੱਡੀ ਖਬਰ
Previous Postਪੰਜਾਬੀਆਂ ਦੇ ਪਸੰਦੀਦਾ ਇਸ ਦੇਸ਼ ਨੇ ਲਈ 13 ਦੇਸ਼ਾਂ ਦੇ ਯਾਤਰੀਆਂ ਤੇ ਪਾਬੰਦੀ - ਤਾਜਾ ਵੱਡੀ ਖਬਰ
Next PostWHO ਨੇ ਤੁਰੰਤ ਫਟਾ ਫਟ ਦੁਨੀਆਂ ਲਈ ਜਾਰੀ ਕੀਤੀ ਇਹ ਬਹੁਤ ਖਾਸ ਜਰੂਰੀ ਜਾਣਕਾਰੀ