ਛੋਟੀ ਬੱਚੀ ਨੂੰ ਘਰ ‘ਚ ਇਕੱਲੀ ਛੱਡ ਬੁਆਏਫ੍ਰੈਂਡ ਨੂੰ ਮਿਲਣ ਗਈ ਮਾਂ,

ਜਾਪਾਨ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਵਿਚ ਹੈ। ਇੱਥੇ ਇੱਕ 24 ਸਾਲਾਂ ਦੀ ਮਾਂ ਆਪਣੀ 3 ਸਾਲ ਦੀ ਬੇਟੀ ਨੂੰ 8 ਦਿਨਾਂ ਲਈ ਅਪਾਰਟਮੈਂਟ ਵਿੱਚ ਇਕੱਲਾ ਛੱਡ ਕੇ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਗਈ। ਘਰ ਵਿੱਚ ਇਕੱਲੀ ਲੜਕੀ ਕੋਲ ਨਾ ਤਾਂ ਖਾਣ ਲਈ ਕੁਝ ਸੀ ਅਤੇ ਨਾ ਹੀ ਪਾਣੀ, ਅਜਿਹੇ ਵਿਚ ਭੁੱਖ ਅਤੇ ਪਿਆਸ ਨਾਲ। ਤ ੜ ਪ। ਕੇ ਬੱਚੀ ਦੀ ਮੌਤ ਹੋ ਗਈ। ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ, ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਸਨੂੰ ਨਹੀਂ ਪਤਾ ਸੀ ਕਿ ਲੜਕੀ ਖ਼ੁਦ ਖਾਣ-ਪੀਣ ਦੇ ਯੋਗ ਨਹੀਂ ਹੋਵੇਗੀ।

ਡੇਲੀ ਮੇਲ ਦੀ ਇਕ ਰਿਪੋਰਟ ਦੇ ਅਨੁਸਾਰ ਔਰਤ ਦਾ ਨਾਮ ਸਾਕੀ ਕਾਕੇਹਾਸ਼ੀ ਹੈ ਅਤੇ ਉਹ ਆਪਣੇ ਬੁਆਏਫ੍ਰੈਂਡ ਨੂੰ ਮਿਲਣ 600 ਮੀਲ ਡਰਾਈਵ ਕਰਕੇ ਗਈ ਸੀ। ਉਸ ਨੂੰ ਆਉਣ ਅਤੇ ਜਾਣ ਵਿਚ ਕੁੱਲ 8 ਦਿਨ ਲੱਗੇ ਸਨ। ਇਸ ਦੌਰਾਨ ਉਸਨੇ ਪ੍ਰੇਸ਼ਾਨੀ ਤੋਂ ਬਚਣ ਲਈ ਆਪਣੀ ਤਿੰਨ ਸਾਲਾਂ ਦੀ ਲੜਕੀ ਨੂੰ ਘਰ ਵਿੱਚ ਇਕੱਲੇ ਛੱਡ ਦਿੱਤਾ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਵਾਪਸ ਆਈ ਤਾਂ ਲੜਕੀ ਫਰਸ਼ ‘ਤੇ ਪਈ ਸੀ। ਉਸਨੇ ਤੁਰੰਤ ਡਾਕਟਰ ਨੂੰ ਬੁਲਾਇਆ ਪਰ ਉਨ੍ਹਾਂ ਦੱਸਿਆ ਕਿ ਲੜਕੀ ਦੀ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ।

ਔਰਤ ਦਾ ਪਿਛਲੇ ਸਾਲ ਤਲਾਕ ਹੋਇਆ ਸੀ। ਪੁਲਿਸ ਨੂੰ ਦੱਸਿਆ ਕਿ ਉਸਨੇ ਲੜਕੀ ਲਈ ਬਹੁਤ ਸਾਰਾ ਖਾਣਾ ਦਾ ਸਮਾਨ ਛੱਡ ਕੇ ਗਈ ਸੀ। ਸਾਕੀ ਨੂੰ ਆਪਣੀ ਬੇਟੀ ਦੇ। ਕ ਤ ਲ। ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਲੜਕੀ ਦੀ ਹਾਲਤ ਬਹੁਤ ਖਰਾਬ ਸੀ ਅਤੇ ਲੰਬੇ ਸਮੇਂ ਤੋਂ ਉਸ ਦੀ ਨੈਪੀ ਨਹੀਂ ਬਦਲੀ ਗਈ ਸੀ। ਪੋ ਸ ਟ ਮਾ ਰ ਟ ਮ। ਦੀ ਰਿਪੋਰਟ ਦੇ ਅਨੁਸਾਰ ਲੜਕੀ ਦੀ ਮੌਤ ਡੀਹਾਈਡਰੇਸ਼ਨ ਅਤੇ ਭੁੱਖ ਕਾਰਨ ਹੋਈ ਹੈ। ਔਰਤ ਨੇ ਦੱਸਿਆ ਕਿ ਲੜਕੀ ਦੀ ਮੌਤ ਕਿਸੇ ਬਿਮਾਰੀ ਕਾਰਨ ਹੋਈ ਹੈ ਕਿਉਂਕਿ ਉਹ ਅਕਸਰ ਬੀਮਾਰ ਰਹਿੰਦੀ ਸੀ।

Home ਤਾਜਾ ਜਾਣਕਾਰੀ ਤਿੰਨ ਸਾਲ ਦੀ ਛੋਟੀ ਬੱਚੀ ਨੂੰ ਘਰ ‘ਚ ਇਕੱਲੀ ਛੱਡ ਬੁਆਏਫ੍ਰੈਂਡ ਨੂੰ ਮਿਲਣ ਗਈ ਮਾਂ, ਭੁੱਖ-ਪਿਆਸ ਨਾਲ ਹੋਈ ਮੌਤ

ਤਾਜਾ ਜਾਣਕਾਰੀ
ਤਿੰਨ ਸਾਲ ਦੀ ਛੋਟੀ ਬੱਚੀ ਨੂੰ ਘਰ ‘ਚ ਇਕੱਲੀ ਛੱਡ ਬੁਆਏਫ੍ਰੈਂਡ ਨੂੰ ਮਿਲਣ ਗਈ ਮਾਂ, ਭੁੱਖ-ਪਿਆਸ ਨਾਲ ਹੋਈ ਮੌਤ
ByadminJuly 9, 2020Comments Off on ਤਿੰਨ ਸਾਲ ਦੀ ਛੋਟੀ ਬੱਚੀ ਨੂੰ ਘਰ ‘ਚ ਇਕੱਲੀ ਛੱਡ ਬੁਆਏਫ੍ਰੈਂਡ ਨੂੰ ਮਿਲਣ ਗਈ ਮਾਂ, ਭੁੱਖ-ਪਿਆਸ ਨਾਲ ਹੋਈ ਮੌਤ
Previous Postਭੈਣ ਨੂੰ ਵਿਆਹ ਵਿਚ ਭਰਾ ਦੀ ਕਮੀ ਮਹਿਸੂਸ ਨਾ ਹੋਵੇ ਇਸ ਲਈ ਪਹੁੰਚੇ 100 ਕਮਾਂਡੋ ਫਿਰ ਏਦਾਂ ਦਿਤੀ ਵਿਦਾਈ ਦੇਖੋ
Next Postਹੁਣ ਸੁਸ਼ਾਂਤ ਵਾਂਗ ਇਸ ਮਸ਼ਹੂਰ ਐਕਟਰ ਨੇ ਦਿੱਤੀ ਆਪਣੀ ਜਾਨ - ਛਾਇਆ ਸੋਗ