BREAKING NEWS
Search

ਇਹਨਾਂ ਸਕੂਲੀ ਬੱਚਿਆਂ ਲਈ ਆਈ ਵੱਡੀ ਖੁਸ਼ਖਬਰੀ ਹੋ ਗਿਆ ਇਹ ਵੱਡਾ ਐਲਾਨ

ਸਕੂਲੀ ਬੱਚਿਆਂ ਲਈ ਆਈ ਵੱਡੀ ਖੁਸ਼ਖਬਰੀ

ਕਰੋਨਾ ਵਾਇਰਸ ਦਾ ਕਰਕੇ ਸਾਰਾ ਸਿਸਟਮ ਹੀ ਹਿਲਿਆ ਪਿਆ ਹੈ ਲੋਕਾਂ ਦੇ ਕਾਰੋਬਾਰ ਬੰਦ ਪਏ ਹਨ ਆਵਾਜਾਈ ਵੀ ਬੰਦ ਵਾਂਗ ਹੈ। ਉਥੇ ਸਭ ਤੋਂ ਜਿਆਦਾ ਨੁਕਸਾਨ ਸਕੂਲੀ ਬੱਚਿਆਂ ਦੀ ਪੜਾਈ ਦਾ ਹੋ ਰਿਹਾ ਹੈ ਜਿਸ ਦਾ ਕਰਕੇ ਮਾਪੇ ਅਤੇ ਟੀਚਰ ਵੀ ਚਿੰਤਤ ਹਨ। ਆਨਲਾਈਨ ਪੜਾਈ ਨਾਲ ਵੀ ਉਹ ਗਲ੍ਹ ਨਹੀਂ ਬਣਦੀ ਜੋ ਬਚੇ ਸਕੂਲਾਂ ਵਿਚ ਜਾ ਕੇ ਸਿੱਖ ਸਕਦੇ ਹਨ। ਹੁਣ ਇਸੇ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਇਕ ਵੱਡਾ ਐਲਾਨ ਹੋਇਆ ਹੈ। ਜਿਸ ਨਾਲ ਬੱਚਿਆਂ ਨੇ ਸੁਖ ਦਾ ਸਾਹ ਲਿਆ ਹੈ।

ਨਵੀਂ ਦਿੱਲੀ: ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਨੇ ਕੋਰੋਨਾ ਵਾਇਰਸ ਕਾਰਨ ਪੜ੍ਹਾਈ ਦੇ ਨੁਕਸਾਨ ਨੂੰ ਦੇਖਦਿਆਂ 25 ਫੀਸਦ ਸਿਲੇਬਸ ਘੱਟ ਕਰ ਦਿੱਤਾ ਹੈ। ਸੈਸ਼ਨ 2021 ‘ਚ ਸਿਲੇਬਸ ਘੱਟ ਕਰਨ ਦਾ ਕਾਰਨ ਬੋਰਡ ਨੇ ਪੜ੍ਹਾਈ ਦੇ ਘੰਟੇ ਘੱਟ ਹੋਣਾ ਦੱਸਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਿਲੇਬਸ ਮਾਹਿਰਾਂ ਨਾਲ ਵਿਚਾਰ ਕਰਨ ਤੋਂ ਬਾਅਦ ਬਹੁਤ ਸਾਵਧਾਨੀ ਨਾਲ ਘੱਟ ਕੀਤਾ ਗਿਆ ਹੈ। ਸਿਲੇਬਸ ਘਟਾਉਂਦਿਆਂ ਇਹ ਪੂਰਾ ਧਿਆਨ ਰੱਖਿਆ ਗਿਆ ਕਿ ਕਿਸੇ ਵੀ ਵਿਸ਼ੇ ਦੇ ਕੋਰ ਕੰਸੈਪਟ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਬੋਰਡ ਨੇ ਕਿਹਾ ਪਿਛਲੇ ਤਿੰਨ ਮਹੀਨਿਆਂ ਤੋਂ ਸਕੂਲ ਬੰਦ ਪਏ ਹਨ। ਬਦਲੇ ‘ਚ ਆਨਲਾਈਨ ਐਜੂਕੇਸ਼ਨ ਦਾ ਰਾਹ ਲੱਭ ਕੇ ਪੜ੍ਹਾਈ ਦਾ ਨੁਕਸਾਨ ਕੁਝ ਹੱਦ ਤਕ ਰੋਕਿਆ ਗਿਆ ਹੈ ਪਰ ਫਿਰ ਵੀ ਇਸ ਸਾਲ ਅਕਾਦਮਿਕ ਵਰ੍ਹਾ ਛੋਟਾ ਹੋ ਗਿਆ ਹੈ। ਬੋਰਡ ਨੇ ਕਿਹਾ ਭਵਿੱਖ ‘ਚ ਲੋੜ ਪੈਣ ‘ਤੇ ਸਿਲੇਬਸ ਹੋਰ ਵੀ ਘਟਾਇਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਐਚਆਰਡੀ ਮਨਿਸਟਰ ਵੀ ਵਿਦਿਆਰਥੀਆਂ, ਮਾਪਿਆਂ ਤੇ ਸਟੇਕ ਹੋਲਡਰਸ ਤੋਂ ਸਿਲੇਬਸ ਘਟਾਉਣ ਬਾਰੇ ਸਲਾਹ ਮੰਗ ਚੁੱਕੇ ਹਨ ਪਰ ਜੇਈਈ ਮੇਨ ਅਤੇ ਨੀਟ ਜਿਹੇ ਇਮਤਿਹਾਨ ਐਨਸੀਆਰਟੀ ਦੇ ਸਿਲੇਬਸ ‘ਤੇ ਆਧਾਰਤ ਹੁੰਦੇ ਹਨ। ਇਸ ਲਈ ਇਸ ਸਬੰਧੀ ਫੈਸਲਾ ਲੈਣਾ ਸੌਖਾ ਨਹੀਂ ਹੋਵੇਗਾ।



error: Content is protected !!