BREAKING NEWS
Search

ਮਾਂ ਦੀ ਮੌਤ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਬਾਰੇ ਆਈ ਮਾੜੀ ਖਬਰ

ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਬਾਰੇ ਆਈ ਮਾੜੀ ਖਬਰ

ਮਾਂ ਇੱਕ ਅਜਿਹਾ ਲਫਜ ਹੈ ਜੋ ਕਾਲਜੇ ਵਿਚ ਠੰਡ ਪਾ ਦਿੰਦਾ ਹੈ। ਕਿਓੰਕੇ ਮਾਂ ਦਾ ਰਿਸ਼ਤਾ ਅਜਿਹਾ ਹੈ ਜਿਸ ਦੀ ਤੁਲਨਾ ਕਿਸੇ ਵੀ ਹੋਰ ਰਿਸਤੇ ਨਾਲ ਨਹੀਂ ਕੀਤੀ ਜਾ ਸਕਦੀ। ਕੁਝ ਲੋਕ ਆਪਣੀ ਮਾ ਦੇ ਬਹੁਤ ਕਰੀਬ ਹੁੰਦੇ ਹਨ। ਜਿਹਨਾਂ ਲਈ ਸਭ ਕੁਝ ਓਹਨਾ ਦੀ ਮਾਂ ਹੀ ਹੁੰਦੀ ਹੈ ਅਜਿਹਾ ਹੀ ਸਖਸ਼ ਹੈ ਅੰਮ੍ਰਿਤ ਮਾਨ ਪੰਜਾਬੀ ਗਾਇਕ ਜਿਸ ਦੇ ਬਾਰੇ ਵਿਚ ਹੁਣ ਇਕ ਖਬਰ ਆ ਰਹੀ ਹੈ ਕੇ ਮਾਂ ਦੇ ਮਰਨ ਤੋਂ ਬਾਅਦ ਉਸਦੀ ਹਾਲਤ ਮਾੜੀ ਹੋ ਗਈ ਹੈ।

ਪੰਜਾਬੀ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਦੀ ਮਾਤਾ ਦਾ ਪਿਛਲੇ ਕੁਝ ਦਿਨੀਂ ਪਹਿਲਾਂ ਦਿਹਾਂਤ ਹੋ ਗਿਆ ਸੀ, ਜਿਸ ਦੀ ਇੱਕ ਤਸਵੀਰ ਉਨ੍ਹਾਂ ਨੇ ਸਾਂਝੀ ਕਰਕੇ ਆਪਣੀ ਮਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਸੀ। ਮਾਂ ਦੇ ਦਿਹਾਂਤ ਤੋਂ ਬਾਅਦ ਅੰਮ੍ਰਿਤ ਮਾਨ ਮਾਂ ਦੀ ਮੌਤ ਦੇ ਸਦਮੇ ‘ਚ ਡੁੱਬੇ ਹੋਏ ਹਨ ਅਤੇ ਉਨ੍ਹਾਂ ਨਾਲ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਹਨ। ਓਹਨਾ ਨੇ ਜਾਨ ਪਹਿਚਾਣ ਵਾਲੇ ਦਸ ਰਹੇ ਹਨ ਕੇ ਅੰਮ੍ਰਿਤ ਮਾਨ ਆਪਣੀ ਮਾਨ ਨਾਲ ਏਨਾ ਪਿਆਰ ਕਰਦੇ ਸਨ ਕੇ ਹੁਣ ਵੀ ਉਹ ਇਕੱਲੇ ਬੈਠਕੇ ਕਈ ਕਈ ਘੰਟੇ ਆਪਣੀ ਮਾਂ ਨੂੰ ਹੀ ਯਾਦ ਕਰਦੇ ਰਹਿੰਦੇ ਹਨ ਅਤੇ ਰੋ ਕੇ ਆਪਣਾ ਮਨ ਹਲਕਾ ਕਰਦੇ ਹਨ। ਅੰਮ੍ਰਿਤ ਮਾਨ ਕਹਿੰਦਾ ਹੈ ਕੇ ਅਜਿਹਾ ਲਗ ਰਿਹਾ ਹੈ ਕੇ ਮਾਂ ਦੇ ਚਲੇ ਜਾਣ ਦੇ ਬਾਅਦ ਸਾਰਾ ਸੰਸਾਰ ਹੀ ਖਾਲੀ ਹੋ ਗਿਆ ਹੈ। ਉਹ ਜਿਆਦਾ ਖਾ ਪੀ ਵੀ ਨਹੀ ਰਹੇ। ਤੁਹਾਨੂੰ ਦਸ ਦੇਈਏ ਕੇ ਅੰਮ੍ਰਿਤ ਮਾਨ ਆਪਣੀ ਮਾਂ ਦੇ ਬਹੁਤ ਜਿਆਦਾ ਹੀ ਕਲੋਜ਼ ਸੀ ਜਿਸ ਦਾ ਕਰਕੇ ਉਸ ਕੋਲੋਂ ਆਪਣੀ ਮਾਂ ਦਾ ਵਿਛੋੜਾ ਬਰਦਾਸਤ ਨਹੀਂ ਹੋ ਰਿਹਾ।

ਹਾਲ ਹੀ ‘ਚ ਉਸਨੇ ਨੇ ਇੱਕ ਤਸਵੀਰ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਨਾਲ ਸਾਂਝੀ ਕਰਦੇ ਹੋਏ ਭਾਵੁਕ ਸੁਨੇਹਾ ਲਿਖਿਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ, ‘ਬਸ ਕੋਈ ਆਹ ਮੂਮੈਂਟਸ ਦੁਬਾਰਾ ਮੋੜ ਲਿਆਵੇ। ਤੇਰਾ ਪੁੱਤ ਤੇਰਾ ਨਾਮ ਉੱਚਾ ਕਰੂ ਮਾਂ, ਤੇਰੇ ਨੰਬਰ ਤੋਂ ਦੁਬਾਰਾ ਕਾਲ ਨੀਂ ਆਉਣੀ ਮੈਨੂ। ਬਸ ਇਹੀ ਦੁੱਖ ਰਹਿਣਾ ਸਾਰੀ ਉਮਰ ਅਲਵਿਦਾ ਮਾਂ।’ ਅੰਮ੍ਰਿਤ ਮਾਨ ਦੀ ਇਸ ਪੋਸਟ ‘ਤੇ ਪੰਜਾਬੀ ਕਲਾਕਾਰ ਤੇ ਉਨ੍ਹਾਂ ਦੇ ਪ੍ਰਸ਼ੰਸਕ ਕੁਮੈਂਟਸ ਕਰਕੇ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ।”

ਮਾਤਾ ਦੇ ਦਿਹਾਂਤ ਹੋ ਖਬਰ ਅੰਮ੍ਰਿਤ ਮਾਨ ਨੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਸੀ। ਅੰਮ੍ਰਿਤ ਮਾਨ ਨੇ ਤਸਵੀਰ ਦੀ ਕੈਪਸ਼ਨ ‘ਚ ਲਿਖਿਆ ਸੀ, ‘ਚੰਗਾ ਮਾਂ ਇੰਨਾ ਹੀ ਸਫਰ ਸੀ ਆਪਣਾ ਇਕੱਠਿਆਂ ਦਾ, ਹਰ ਜਨਮ ‘ਚ ਤੇਰਾ ਹੀ ਪੁੱਤ ਬਣ ਕੇ ਆਵਾਂ ਇਹੀ ਅਰਦਾਸ ਕਰਦਾ, ਕਿੰਨੇ ਹੀ ਸੁਪਨੇ ਅੱਜ ਤੇਰੇ ਨਾਲ ਹੀ ਚਲੇ ਗਏ, ਤੇਰੇ ਪੁੱਤ ਨੂੰ ਲੋੜ ਸੀ ਤੇਰੀ, ਜਲਦੀ ਫਿਰ ਮਿਲਾਂਗੇ ਮਾਂ, ਸਾਰੀ ਉਮਰ ਤੇਰੇ ਦੱਸੇ ਰਾਹਾਂ ‘ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ ਤੇ ਹਾਂ ਮੈਂ ਖਾਣਾ ਟਾਈਮ ਸਿਰ ਖਾ ਲਿਆ ਕਰਾਂਗਾ ਵਾਅਦਾ ਤੇਰੇ ਨਾਲ।’

ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤ ਮਾਨ ਦੇ ਮਾਤਾ ਜੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸਨ। ‘ਬੰਬੀਹਾ ਬੋਲੇ’ ਗੀਤ ਤੋਂ ਬਾਅਦ ਜਦੋਂ ਅੰਮ੍ਰਿਤ ਮਾਨ ਲਾਈਵ ਹੋਏ ਸਨ ਤਾਂ ਉਸ ਦੌਰਾਨ ਵੀ ਅੰਮ੍ਰਿਤ ਮਾਨ ਨੇ ਆਪਣੀ ਮਾਤਾ ਜੀ ਦੇ ਬੀਮਾਰ ਹੋਣ ਬਾਰੇ ਫੈਨਜ਼ ਨੂੰ ਦੱਸਿਆ ਸੀ।



error: Content is protected !!