ਮਸ਼ਹੂਰ ਕਬੱਡੀ ਖਿਡਾਰੀ ਦੀ ਅਚਾਨਕ ਮੌਤ
ਅੱਜ ਉੁੱਘੇ ਕਬੱਡੀ ਖਿਡਾਰੀ ਬਿੰਦਰ ਰੱਜੀ ਵਾਲਾ ਦਾ ਕਨੇਡਾ ਦੇ ਸ਼ਹਿਰ ਬਾਕੀ ਬੈਰੀ ਵਿੱਚ ਅਚਾਨਕ ਦਿਹਾਂਤ ਹੋ ਗਿਆ ।ਉਹਨਾ ਦਾ ਜੱਦੀ ਪਿੰਡ ਮੋਗਾ ਜਿਲੇ ਵਿੱਚ ਰੱਜੀ ਵਾਲਾ ਸੀ । ਉਸਦੇ ਕਰੀਬੀ ਮਿੱਤਰ ਚਰਨਜੀਤ ਸਲ੍ਹੀਣਾ ਅਨੁਸਾਰ ਉਹ ਕਰੋਨਾਵਾਈਰਸ ਕਾਰਨ ਪੰਜਾਬ ਵਿੱਚ ਕਈ ਮਹੀਨੇ ਪੰਜਾਬ ਫਸ ਗਿਆ ਸੀ ।ਤਿੰਨ ਹਫ਼ਤੇ ਪਹਿਲਾਂ ਹੀ ਸਪੈਸਲ ਫਲਾਈਟ ਰਾਹੀਂ ਕਨੇਡਾ ਵਾਪਿਸ ਪਰਤਿਆ ਸੀ ।
ਬਲਵਿੰਦਰ ਚੀਮਾ ਉਰਫ ਬਿੱਦਰ ਰੱਜੀਆਲਾ ਨੇ ਗੁਰੂਨਾਨਕ ਕਾਲਜ ਮੋਗਾ ਤੋ ਕਬੱਡੀ ਸ਼ੁਰੂ ਕਰਕੇ ਇੰਟਰਨੈਸ਼ਨਲ ਪੱਧਰ ਤੱਕ ਵੱਡੇ ਵੱਡੇ ਧਾਵੀਆ ਨੂੰ ਡੋਲਿਆ ਦੇ ਜੋਰ ਨਾਲ ਮੈਦਾਨ ਵਿੱਚ ਚਿੱਤ ਕਰਦਾ ਰਿਹਾ ਪਰ ਅੱਜ ਸਾਡੀ ਇਹ ਮਿੱਤਰ ਆਖਰੀ ਧਾਵੀ ਨੂੰ ਨਹੀਂ ਰੋਕ ਸਕਿਆ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ ।
ਉਸਦੇ ਅਚਾਨਕ ਜਾਣ ਨਾਲ ਕਨੇਡਾ ਤੇ ਮੋਗਾ ਇਲਾਕੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ।ਉਹਨਾ ਦੇ ਦਿਹਾਂਤ ਤੇ ਹਰਜੀਤ ਬਾਜਾਖਾਨਾ ਸਪੋਰਟਸ ਕਲੱਬ ਟੋਰਾਟੋ ,ਸਵਰਨ ਬਾਰੇਵਾਲਾ , ਗਿੱਲ ਮੋਗਾ , ਬਾਘਾ ਮੱਲਕੇ , ਮੱਖਣ ਬਰਾੜ , ਬਲਜਿੰਦਰ ਸੇਖਾ , ਸੁਖਮੰਦਰ ਮਾਸਟਰ ,ਚਰਨਜੀਤ ਸਲ੍ਹੀਣਾ , ਗੁਰਦੀਸ ਖੋਸਾ , ਜਗਦੇਵ ਬਰਾੜ ਮੋਗਾ ਲੇਖਕ ਮਨਜੀਤ ਬਰਾੜ , ਰਾਣਾ ਸਿੱਧੂ ਹੋਸਟ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਤਾਜਾ ਜਾਣਕਾਰੀ