BREAKING NEWS
Search

ਖੁਸ਼ਖਬਰੀ – ਅਮਰੀਕਾ ਜਾਣ ਦੇ ਚਾਹਵਾਨ ਲਈ ਅਮਰੀਕਾ ਤੋਂ ਆਈ ਇਹ ਵੱਡੀ ਖਬਰ

ਅਮਰੀਕਾ ਜਾਣ ਦੇ ਚਾਹਵਾਨ ਲਈ ਆਈ ਇਹ ਵੱਡੀ ਖਬਰ

ਅਮਰੀਕਾ ਵਰਗੇ ਦੇਸ਼ ਵਿਚ ਜਾਣਾ ਹਰ ਦੂਜਾ ਪੰਜਾਬੀ ਚਾਹੁੰਦਾ ਹੈ। ਪਰ ਜਦੋਂ ਦਾ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਹੈ ਉਸ ਨੇ ਅਮਰੀਕਾ ਵਿਚ ਕਨੂੰਨ ਬਹੁਤ ਸਖਤ ਕਰ ਦਿਤੇ ਹਨ ਜਿਸ ਨਾਲ ਕਈ ਪ੍ਰਵਾਸੀਆਂ ਦੇ ਸੁਪਨੇ ਅਧੂਰੇ ਵੀ ਰਹਿ ਗਏ ਹਨ। ਹਜਾਰਾਂ ਲੋਕਾਂ ਨੂੰ ਅਮਰੀਕਾ ਤੋਂ ਡਿਪੋਟ ਕਰਕੇ ਪੰਜਾਬ ਵੀ ਭੇਜਿਆ ਜਾ ਚੁਕਾ ਹੈ। ਪਰ ਹੁਣ ਇਕ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜੇ ਕਰ ਅਜਿਹਾ ਹੋ ਜਾਂਦਾ ਹੈ ਤਾਂ ਫਿਰ ਤੋਂ ਅਮਰੀਕਾ ਜਾਨ ਵਾਲਿਆਂ ਲਈ ਰਸਤਾ ਖੁਲ ਜਾਵੇਗਾ।

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੇ ਸਾਬਕਾ ਯੂਐਸ ਉਪ ਰਾਸ਼ਟਰਪਤੀ ਜੋ ਬਿਡੇਨ ਦਾ ਕਹਿਣਾ ਹੈ ਕਿ ਜੇ ਉਹ ਰਾਸ਼ਟਰਪਤੀ ਦੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਐਚ-1 ਬੀ ਵੀਜ਼ਾ ‘ਤੇ ਲੱਗੀ ਅਸਥਾਈ ਮੁਅੱਤਲੀ ਨੂੰ ਹਟਾ ਦੇਣਗੇ। ਇਸ ਨਾਲ ਸਭ ਤੋਂ ਵੱਧ ਲਾਭ ਭਾਰਤੀਆਂ ਨੂੰ ਹੋਏਗਾ।

23 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1 ਬੀ ਵੀਜ਼ਾ ਤੇ ਹੋਰ ਮਹੱਤਵਪੂਰਣ ਵਿਦੇਸ਼ੀ ਵਰਕ ਵੀਜ਼ਾ ‘ਤੇ ਸਾਲ 2020 ਦੇ ਅੰਤ ਤਕ ਪਾਬੰਦੀ ਲਗਾ ਦਿੱਤੀ ਸੀ। ਇਸ ਨਾਲ ਭਾਰਤ ਦੇ ਆਈਟੀ ਪੇਸ਼ੇਵਰਾਂ ਨੂੰ ਇੱਕ ਵੱਡਾ ਝਟਕਾ ਲੱਗਾ ਸੀ ਕਿਉਂਕਿ ਵੱਡੀ ਗਿਣਤੀ ‘ਚ ਭਾਰਤੀ ਅਮਰੀਕੀ ਵਰਕ ਵੀਜ਼ਾ ਤੇ ਕੰਮ ਕਰਦੇ ਸਨ।

ਹੁਣ ਇਸ ਮਾਮਲੇ ਤੇ ਬੋਲਦੇ ਹੋਏ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਇਹ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਿਕ ਜੇਕਰ ਉਹ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾ ਜਿੱਤ ਜਾਂਦੇ ਹਨ ਤਾਂ ਉਹ ਇਸ ਰੋਕ ਨੂੰ ਹੱਟਾ ਦੇਣਗੇ।

ਐਚ-1 ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਲਗਾਉਣ ਦੀ ਆਗਿਆ ਦਿੰਦਾ ਹੈ। ਜਿਸ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਇਸ ‘ਤੇ ਨਿਰਭਰ ਕਰਦੀਆਂ ਹਨ ਕਿ ਉਹ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ’ ਤੇ ਰੱਖਦੇ ਹਨ।



error: Content is protected !!