ਕਨੇਡਾ ਤੋਂ ਆਈ ਵੱਡੀ ਖਬਰ
ਕੈਨੇਡਾ (ਗੁਰਪ੍ਰੀਤ ਸਿੰਘ ਸਹੋਤਾ ) – ਪਿਛਲੇ ਤਕਰੀਬਨ ਦੋ ਹਫ਼ਤਿਆਂ ਤੋਂ ਇਹ ਸਵਾਲ ਬਹੁਤ ਲੋਕ ਕਰ ਰਹੇ ਹਨ। ਫ਼ੋਨ ਜਾਂ ਮੈਸੇਜ ਆਉਂਦੇ ਹਨ ਕਿ ਕੈਨੇਡਾ ਸਰਕਾਰ ਵਰਕ ਪਰਮਿਟ ਵਾਲਿਆਂ ਨੂੰ ਤੁਰੰਤ ਪੱਕੇ ਕਰ ਰਹੀ ਹੈ? ਕੋਈ ਪੁੱਛਦਾ ਕਿ ਮਾਂਟਰੀਆਲ ਸਾਰੇ ਰਫਿਊਜੀ ਪੱਕੇ ਕਰਨ ਲੱਗੇ? ਕੋਈ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਅਜਿਹਾ ਸਵਾਲ ਕਰਦਾ।
ਕੈਨੇਡਾ ‘ਚ ਪੱਕੇ ਹੋਣਾ ਮਤਲਬ ਪੀ. ਆਰ. ਹੋਣਾ ਇੱਕ ਜਾਇਜ਼ ਅਤੇ ਸੰਭਵ ਸੁਪਨਾ ਹੈ। ਲੱਖਾਂ ਲੋਕਾਂ ਨੇ ਇਹ ਸੁਪਨਾ ਦੇਖਿਆ ਤੇ ਉਨ੍ਹਾਂ ਦਾ ਸੁਪਨਾ ਪੂਰਾ ਵੀ ਹੋਇਆ। ਰੱਬ ਕਰੇ ਹੁਣ ਦੇ ਸਾਰੇ ਕੱਚੇ ਵੀ ਜਲਦ ਪੱਕੇ ਹੋਣ। ਕੱਚੇ ਤੋਂ ਪੱਕੇ ਹੋਣ ਦੀ ਤਾਂਘ ਅਤੇ ਚੀਸ ਓਹੀ ਸਮਝ ਸਕਦਾ, ਜੋ ਕਦੇ ਕੱਚੇ ਤੋਂ ਪੱਕਾ ਹੋਇਆ।
ਪਰ ਦੋਸਤੋ! ਹਾਲੇ ਤੱਕ ਕੈਨੇਡਾ ਸਰਕਾਰ ਨੇ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ ਕਿ ਉਹ ਕਰੋਨਾ ਕਾਰਨ ਘਟੀ ਇਮੀਗਰੇਸ਼ਨ ਦੀ ਪੂਰਤੀ ਲਈ ਸਾਰੇ ਕੱਚਿਆਂ ਨੂੰ ਪੱਕਾ ਕਰਨ ਜਾ ਰਹੇ ਹਨ।
ਇਸ ਸਾਲ ਕੈਨੇਡਾ ਨੇ ਕੁੱਲ 340,000 ਦੇ ਕਰੀਬ ਪੱਕੇ ਲੋਕ ਸੱਦਣੇ ਸਨ ਪਰ ਇਮੀਗਰੇਸ਼ਨ ਦਫਤਰ ਅਤੇ ਫਲਾਈਟਾਂ ਬੰਦ ਹੋਣ ਕਾਰਨ ਇਹ ਟੀਚਾ ਪੂਰਾ ਹੋਣਾ ਸੰਭਵ ਨਹੀਂ। ਸ਼ਾਇਦ ਇਸਤੋਂ ਅੱਧੇ ਹੀ ਆ ਸਕਣ। ਪਰ ਹਾਲੇ ਕਿਤੇ ਵੀ ਕੈਨੇਡਾ ਸਰਕਾਰ ਨੇ ਇਹ ਨਹੀਂ ਕਿਹਾ ਕਿ ਉਹ ਇਹ ਟੀਚਾ ਪੂਰਾ ਕਰਨ ਲਈ ਕੈਨੇਡਾ ਰਹਿੰਦੇ ਕੱਚੇ ਲੋਕਾਂ ਨੂੰ ਪੱਕੇ ਕਰਨ ਜਾ ਰਹੇ ਹਨ।
ਸਟੂਡੈਂਟ, ਵਰਕ ਪਰਮਿਟ ਵਾਲੇ, ਰਫਿਊਜੀ ‘ਤੇ ਹੋਰਾਂ ‘ਚੋਂ ਬਹੁਗਿਣਤੀ ਹਰ ਹਾਲ “ਸਮਾਂ ਪਾ ਕੇ” ਕੈਨੇਡਾ ‘ਚ ਪੱਕੇ ਹੋ ਜਾਣਗੇ। ਆਪਣਾ ਰਿਕਾਰਡ ਸਾਫ਼ ਰੱਖਣਾ, ਸਮੇਂ ਸਿਰ ਟੈਕਸ ਭਰਨਾ, ਚੰਗੇ ਸ਼ਹਿਰੀ ਬਣਨਾ ਸਹਾਈ ਹੋਵੇਗਾ। ਪਰ ਹੁਣੇ ਹੀ ਪੱਕੇ ਕਰਨ ਵਾਲੀ ਗੱਲ ਹਾਲ ਦੀ ਘੜੀ ਅਫ਼ਵਾਹ ਹੈ। ਰੱਬ ਕਰੇ ਇਹ ਅਫ਼ਵਾਹ ਕਦੇ ਨਾ ਕਦੇ ਸੱਚ ਹੋ ਜਾਵੇ, ਸਾਰੇ ਜਲਦੀ ਸੈੱਟ ਹੋਣ, ਇਹੋ ਅਰਦਾਸ ਹੈ। ਪਰ ਇਸ ਅਫ਼ਵਾਹ ਮਗਰ ਲੱਗ ਕੇ ਕਿਸੇ ਏਜੰਟ ਨੂੰ ਪੈਸੇ ਨਾ ਦੇ ਦਿਓ। ਵਿਚਾਰ ਕਰ ਲਿਓ।

ਤਾਜਾ ਜਾਣਕਾਰੀ