ਹੁਣੇ ਆਈ ਤਾਜਾ ਵੱਡੀ ਖਬਰ
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਹਫਤਾਵਾਰੀ ਪ੍ਰੋਗਰਾਮ ਲੋਕਾਂ ਨਾਲ ਸਵਾਲ-ਜਵਾਬ ਜ਼ਰੀਏ ਗੱਲਬਾਤ ਕੀਤੀ ਅਤੇ ਕਈ ਹੋਰ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੇ ਪੰਜਾਬ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਕੋਰੋਨਾ ਕਾਰਨ ਹਾਲਾਤ ਵਿਗੜ ਰਹੇ ਹਨ ਅਤੇ ਇਸ ਦੌਰਾਨ ਕਈ ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ ਹੈ।
ਕੈਪਟਨ ਨੇ ਕਿਹਾ ਕਿ ਜੇਕਰ ਪੰਜਾਬ ਦੇ ਹਾਲਾਤ ਹੋਰ ਜ਼ਿਆਦਾ ਵਿਗੜਦੇ ਹਨ ਤਾਂ ਫਿਰ ਤੋਂ ਤਾਲਾਬੰਦੀ (ਲਾਕਡਾਊਨ) ਕੀਤੀ ਜਾ ਸਕਦੀ ਹੈ। ਲੋਕਾਂ ਨੂੰ ਅਪੀਲ ਕਰਦਿਆਂ ਕੈਪਟਨ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ‘ਤੇ ਤੁਸੀਂ ਲੋਕ ਹੀ ਕਾਬੂ ਪਾ ਸਕਦੇ ਹੋ। ਇਸ ਤੋਂ ਇਲਾਵਾ ਵੀ ਕੈਪਟਨ ਨੇ ਕਈ ਹੋਰ ਮਾਮਲਿਆਂ ‘ਤੇ ਵੀ ਗੱਲਬਾਤ ਕੀਤੀ।
ਇਹ ਵੀ ਪੜ੍ਹੋ :- ਲੁਧਿਆਣਾ ‘ਚ ਕੋਰੋਨਾ ਕਾਰਨ 5 ਮਰੀਜ਼ਾਂ ਦੀ ਮੌਤ, 24 ਨਵੇਂ ਮਾਮਲੇ ਆਏ ਸਾਹਮਣੇ
ਲੁਧਿਆਣਾ : ਕੋਰੋਨਾ ਵਾਇਰਸ ਨਾਲ 5 ਮਰੀਜ਼ਾਂ ਦੀ ਮੌਤ ਹੋ ਗਈ, ਇਨ੍ਹਾਂ ‘ਚੋਂ ਇਕ ਮਰੀਜ਼ ਬਠਿੰਡਾ ਅਤੇ ਦੂਜਾ ਮਾਡਲ ਟਾਊਨ ਜਲੰਧਰ ਦਾ ਰਹਿਣ ਵਾਲਾ ਸੀ, ਜਦਕਿ ਹੋਰ 3 ਮਰੀਜ਼ਾਂ ‘ਚੋਂ 2 ਮਲੇਰਕੋਟਲਾ ਅਤੇ ਇਕ ਜ਼ਿਲਾ ਪਠਾਨਕੋਟ ਦੀ ਰਹਿਣ ਵਾਲੀ ਮਹਿਲਾ ਸ਼ਾਮਲ ਹੈ। ਬਠਿੰਡਾ ਦੇ 50 ਸਾਲਾਂ ਵਿਅਕਤੀ ਅੰਮ੍ਰਿਤ ਸਿੰਘ ਨੂੰ ਇਲਾਜ ਲਈ ਦਯਾਨੰਦ ਹਸਪਤਾਲ ‘ਚ 15 ਜੂਨ ਨੂੰ ਦਾਖਲ ਕਰਵਾਇਆ ਗਿਆ ਸੀ। ਬੀਤੀ ਰਾਤ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਪੁਖਰਾਜ ਕਾਲੋਨੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ,
ਜਦਕਿ ਦੂਜਾ ਮਰੀਜ਼ ਅਸ਼ਵਨੀ ਕੁਮਾਰ (67) ਮਾਡਲ ਟਾਊਨ ਜਲੰਧਰ ਦਾ ਰਹਿਣ ਵਾਲਾ ਸੀ, ਉਸ ਨੂੰ 23 ਜੂਨ ਨੂੰ ਐਸ.ਪੀ. ਐਸ. ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਮੈਂਡੀਕਲ ਸੁਪਰੀਟੇਂਡੇਟ ਡਾਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਹੋਰ 3 ਮਰੀਜ਼ਾਂ ‘ਚ 65 ਸਾਲਾਂ ਅਤੇ 48 ਸਾਲਾਂ ਮਰੀਜ਼ ਮਲੇਰਕੋਟਲਾ ਦੇ ਰਹਿਣ ਵਾਲੇ ਸਨ ਅਤੇ ਦਿਲ ਦੇ ਰੋਗ ਤੋਂ ਪੀੜਤ ਦੱਸੇ ਗਏ ਸਨ, ਜਦਕਿ ਇਕ 43 ਸਾਲਾਂ ਬੀਬੀ ਜ਼ਿਲਾ ਪਠਾਨਕੋਟ ਦੀ ਰਹਿਣ ਵਾਲੀ ਸੀ, ਇਸ ਨੂੰ ਸਾਹ ਸਬੰਧੀ ਤਕਲੀਫ ਸੀ।

ਤਾਜਾ ਜਾਣਕਾਰੀ