ਨਾਸਾ ਨੇ ਬਣਾਇਆ 174 ਕਰੋੜ ਰੁਪਏ ਦਾ ਸਪੈਸਲ ਟਾਇਲਟ

ਸਪੇਸ ਦੇ ਕਈ ਚੱਕਰ ਲਗਾ ਚੁੱਕੀ ਅਮਰੀਕੀ ਸਪੇਸ ਏਜੰਸ ਨਾਸਾ (National Aeronautics and Space Administration) ਆਖਿਰਕਾਰ ਬੀਬੀ ਪੁਲਾੜ ਯਾਤਰੀਆਂ ਦੀ ਇਕ ਮਹੱਤਵਪੂਰਣ ਲੋੜ ਲਈ ਤਿਆਰ ਹੈ। ਹੁਣ ਬੀਬੀਆਂ ਲਈ ਯੂਨੀਵਰਸਲ ਵੇਸਟ ਮੈਨੇਜਮੈਂਟ ਸਿਸਟਮ (Universal Waste Management System) ਨਾਮ ਦਾ ਟਾਇਲਟ ਡਿਜ਼ਾਈਨ ਕੀਤਾ ਗਿਆ ਹੈ ਜਿਸ ਨਾਲ ਬੀਬੀਆਂ ਨੂੰ ਸਪੇਸ ਵਿਚ ਆਸਾਨੀ ਹੋ ਸਕੇ। 23 ਮਿਲੀਅਨ ਡਾਲਰ ਮਤਲਬ 174 ਕਰੋੜ ਰੁਪਏ ਤੋਂ ਵਧੇਰੇ ਦੇ ਬਜਟ ਦੇ ਇਸ ਟਾਇਲਟ ਨੂੰ ਬਣਾਉਣ ਵਿਚ 6 ਸਾਲ ਲੱਗੇ ਹਨ। ਇਸ ਨੂੰ ਸਤੰਬਰ ਤੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਭੇਜੇ ਜਾਣ ਦੀ ਤਿਆਰੀ ਹੈ। ਹੁਣ ਤੱਕ ਬੀਬੀਆਂ ਦੇ ਸਪੇਸ ਵਿਚ ਜਾਣ ਵਿਚ ਇਹ ਇਕ ਵੱਡੀ ਚੁਣੌਤੀ ਹੋਇਆ ਕਰਦੀ ਸੀ ਕਿ ਉੱਥੇ ਉਹਨਾਂ ਮੁਤਾਬਕ ਟਾਇਲਟ ਨਹੀਂ ਹੁੰਦੇ ਪਰ ਬੀਬੀ ਪੁਲਾੜ ਯਾਤਰੀਆਂ ਦੀ ਗਿਣਤੀ ਵੱਧਣ ਦੇ ਨਾਲ ਆਖਿਰਕਾਰ ਇਹ ਮਹੱਤਵਪੂਰਣ ਲੋੜ ਪੂਰੀ ਹੋਣ ਵਾਲੀ ਹੈ।

ਇਸ ਸਾਲ ISS ਤੇ ਫਿਰ ਚੰਨ ‘ਤੇ ਭੇਜਣ ਦੀ ਤਿਆਰੀ
ਹੁਣ ਤੱਕ ਸਪੇਸ ਵਿਚ ਵਰਤੇ ਜਾ ਰਹੇ ਮਾਈਕ੍ਰੋਗ੍ਰੈਵਿਟੀ ਟਾਇਲਟ (ਉਕਤ ਤਸਵੀਰ) ਪੁਰਸ਼ ਪੁਲਾੜ ਯਾਤਰੀਆਂ ਨੂੰ ਧਿਆਨ ਵਿਚ ਰੱਖ ਕੇ ਬਣਾਏ ਜਾਂਦੇ ਸਨ ਪਰ ਜਿਵੇਂ-ਜਿਵੇਂ ਬੀਬੀ ਪੁਲਾੜ ਯਾਤਰੀਆਂ ਦੀ ਗਿਣਤੀ ਵੱਧਦੀ ਗਈ, ਖਾਸ ਟਾਇਲਟ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ। ਖਾਸ ਕਰ ਕੇ ਉਦੋਂ ਜਦੋਂ 2024 ਵਿਚ ਚੰਨ ‘ਤੇ Artemis ਮਿਸ਼ਨ ਦੇ ਤਹਿਤ ਇਕ ਬੀਬੀ ਅਤੇ ਇਕ ਪੁਰਸ਼ ਨੂੰ ਭੇਜੇ ਜਾਣ ਦੀ ਤਿਆਰੀ ਹੈ। ISS ‘ਤੇ ਇਸ ਦਾ ਟੈਸਟ Artemis ਦੇ ਲਈ ਮਹੱਤਵਪੂਰਣ ਹੋਵੇਗਾ। ਇਸ ਟਾਇਲਟ ਵਿਚ ਬੀਬੀਆਂ ਲਈ funnel-suction ਸਿਸਟਮ ਹੋਵੇਗਾ ਅਤੇ ਪੁਲਾੜ ਯਾਤਰੀ ਖੁਦ ਨੂੰ ਬਿਹਤਰ ਢੰਗ ਨਾਲ ਫਿੱਟ ਕਰ ਸਕਣ ਇਸ ਲਈ ਖਾਸ ਡਿਜ਼ਾਈਨ ਬਣਾਇਆ ਗਿਆ ਹੈ।

ਕਈ ਖਾਸ ਵਿਸ਼ੇਸ਼ਤਾਵਾਂ
ਪਹਿਲਾਂ ਦੇ ਸਿਸਟਮ ਦੇ ਮੁਕਾਬਲੇ ਇਸ ਦਾ ਦ੍ਰਵਮਾਨ ਅਤੇ ਆਇਤਨ ਘੱਟ ਹੋਵੇਗਾ ਅਤੇ ਇਸ ਦੀ ਵਰਤੋਂ ਕਰਨੀ ਵੀ ਆਸਾਨ ਹੋਵੇਗੀ। ਇਹੀ ਨਹੀਂ ਇਸ ਵਿਚ ਯੂਰਿਨ ਟ੍ਰੀਟਮੈਂਟ ਦੀ ਸਹੂਲਤ ਵੀ ਹੋਵੇਗੀ ਜਿਸ ਨਾਲ ਸਪੇਸਕ੍ਰਾਫਟ ਦੀ ਰੀਸਾਈਕਲਿੰਗ ਸਿਸਟਮ ਵਿਚ ਇਸ ਨੂੰ ਪ੍ਰੋਸੈੱਸ ਕੀਤਾ ਜਾ ਸਕੇਗਾ। ਸੀਟ ‘ਤੇ ਬੈਠਦੇ ਸਮੇਂ ਪੁਲਾੜ ਯਾਤਰੀਆਂ ਦੇ ਪੈਰ ਫਸਾਉਣ ਲਈ ਖਾਸ ਹੁੱਕ ਵੀ ਲੱਗੇ ਹੋਣਗੇ।

ਰੀਸਾਈਕਕਲ ਕੀਤਾ ਜਾਂਦਾ ਹੈ ਵੇਸਟ
ਸਪੇਸਕ੍ਰਾਫਟ ਵਿਚ ਵੈਸਟ ਕੁਲੈਕਸ਼ਨ ਸਿਸਟਮ ਡਿਵੈਲਪਕ ਰਨਾ ਗੁਰਤਾ ਆਕਰਸ਼ਣ ਦੇ ਕਾਰਨ ਇਕ ਵੱਡੀ ਚੁਣੌਤੀ ਹੁੰਦਾ ਹੈ। ਖਾਸ ਕਰ ਕੇ ਯੂਰਿਨ ਅਤੇ ਮਲ ਨੂੰ ਵੱਖਰੇ ਕਰ ਕੇ ਰੱਖਣਾ ਮੁਸ਼ਕਲ ਹੁੰਦਾ ਹੈ। ਯੂਰਿਨ ਦੀ ਵਰਤੋਂ ਜਿੱਥੇ ਰੀਸਾਈਕਲ ਕਰਨ ਦੇ ਬਾਅਦ ਪੀਣ ਵਾਲੇ ਪਾਣੀ ਦੇ ਤੌਰ ‘ਤੇ ਕੀਤੀ ਜਾਂਦੀ ਹੈ ਉੱਥੇ ਮਲ ਨੂੰ ਕੰਟੇਨਰ ਵਿਚ ਰੱਖਿਆ ਜਾਂਦਾ ਹੈ। ਪਹਿਲਾਂ ਦੇ ਡਿਜ਼ਾਈਨ ਪੁਰਸ਼ਾਂ ਯਾਤਰੀਆਂ ਨੂੰ ਧਿਆਨ ਵਿਚ ਰੱਖ ਕੇ ਬਣਾਏ ਜਾਂਦੇ ਸਨ ਪਰ ਸਰੀਰਕ ਬਣਾਵਟ ਵਿਚ ਅੰਤਰ ਕਾਰਨ ਯੂਨੀਸੈਕਸ ਟਾਇਲਟ ਮਤਲਬ ਬੀਬੀ ਅਤੇ ਪੁਰਸ਼, ਦੋਹਾਂ ਦੇ ਲਈ ਬਣਾਉਣਾ ਇਕ ਵੱਡੀ ਚੁਣੌਤੀ ਸੀ।


ਤਾਜਾ ਜਾਣਕਾਰੀ
ਅਮਰੀਕਾ : ਨਾਸਾ ਨੇ ਬਣਾਇਆ 174 ਕਰੋੜ ਰੁਪਏ ਦਾ ਸਪੈਸਲ ਟਾਇਲਟ, ਜਾਣੋ ਖਾਸੀਅਤਾਂ
ByadminJune 23, 2020Comments Off on ਅਮਰੀਕਾ : ਨਾਸਾ ਨੇ ਬਣਾਇਆ 174 ਕਰੋੜ ਰੁਪਏ ਦਾ ਸਪੈਸਲ ਟਾਇਲਟ, ਜਾਣੋ ਖਾਸੀਅਤਾਂ
Previous Postਇਸ ਫ਼ਿਲਮੀ ਹਸਤੀ ਦੀ ਅਚਾਨਕ ਵਿਗੜੀ ਸਿਹਤ ਕਰਾਇਆ ਗਿਆ ਹਸਪਤਾਲ ਦਾਖਲ
Next Postਸਿਰਫ 95 ਰੁਪਏ 'ਚ ਤੁਹਾਡੀ ਹੋ ਸਕਦੀ ਹੈ ਇਹ ਹਵੇਲੀ, ਇਸ ਤਰੀਕ ਨੂੰ ਹੋਵੇਗੀ ਆਨਲਾਈਨ ਨੀਲਾਮੀ (ਤਸਵੀਰਾਂ)