=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਦੁਨੀਆਂ ਦੇ ਇਸ ਨੰਬਰ ਵਨ ਖਿਡਾਰੀ ਨੂੰ ਹੋ ਗਿਆ ਕਰੋਨਾ – ਤਾਜਾ ਵੱਡੀ ਖਬਰ

ਇਸ ਨੰਬਰ ਵਨ ਖਿਡਾਰੀ ਨੂੰ ਹੋ ਗਿਆ ਕਰੋਨਾ

ਦੁਨੀਆ ਦਾ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦਾ ਨੋਵਾਕ ਜੋਕੋਵਿਚ ਜਾਂਚ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਉਸ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ। ਉਸ ਦਾ ਸੋਮਵਾਰ ਨੂੰ ਬੇਲਗ੍ਰਾਦ ਪਹੁੰਚਣ ਤੋਂ ਬਾਅਦ ਕੋਰੋਨਾ ਵਾਇਰਸ ‘ਕੋਵਿਡ-19’ ਦਾ ਟੈਸਟ ਕੀਤਾ ਗਿਆ ਸੀ। ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਪ੍ਰੋਫੈਸ਼ਨਲ ਟੈਨਿਸ ਮੁਲਤਵੀ ਹੈ। ਅਜਿਹੇ ‘ਚ ਜੋਕੋਵਿਚ ਨੇ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਜ਼ਰੂਰਤਮੰਦਾਂ ਲਈ ਧੰਨ ਇਕੱਠਾ ਕਰਨ ਦੇ ਉਦੇਸ਼ ਨਾਲ 4 ਗੇੜਾਂ ਦੇ ਐਡ੍ਰੀਆ ਟੂਰ ਦੀ ਸ਼ੁਰੂਆਤ ਕੀਤੀ ਸੀ। ਇਸ ਟੂਰ ਦੇ 2 ਗੇੜ ਆਯੋਜਿਤ ਹੋਏ ਸੀ ਕਿ ਕੁਝ ਖਿਡਾਰੀਆਂ ਤੇ ਕੋਚਾਂ ਦੇ ਕੋਰੋਨਾ ਨਾਲ ਪ੍ਰਭਾਵਿਤ ਹੋਣ ਦੀ ਖਬਰ ਆ ਗਈ।

ਇਸ ਟੂਰ ਦੌਰਾਨ ਬੁਲਗਾਰੀਆ ਦੇ ਚੋਟੀ ਖਿਡਾਰੀ ਗ੍ਰਿਗੋਰ ਤੇ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਦਾ ਕੋਰੋਨਾ ਟੈਸਟ ਪਾਜ਼ੇਟਿਵ ਆ ਗਿਆ। ਇਸ ਤੋਂ ਇਲਾਵਾ ਜੋਕੋਵਿਚ ਦੇ ਫਿੱਟਨੈਸ ਕੋਚ ਮਾਕਰ ਪਨਿਕੀ ਅਤੇ ਦਿਮਿਤ੍ਰੋਵ ਦੇ ਕੋਚ ਕ੍ਰਿਸਟਿਜਾਨ ਗ੍ਰੋਹ ਵੀ ਕੋਰੋਨਾ ਨਾਲ ਪ੍ਰਭਾਵਿਤ ਹੋ ਗਏ। ਦਿਮਿਤ੍ਰੋਵ ਤੇ ਕੋਰਿਚ ਨੇ ਜੋਕੋਵਿਚ ਵੱਲੋਂ ਆਯੋਜਿਤ ਏਡ੍ਰੀਆ ਟੂਰ ਦੇ ਪ੍ਰਦਰਸ਼ਨੀ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ। ਦਿਮਿਤ੍ਰੋਵ ਤੇ ਕੋਰਿਚ ਦੇ ਪ੍ਰਭਾਵਿਤ ਹੋਣ ਤੋਂ ਬਾਅਦ ਕ੍ਰੋਏਸ਼ੀਆ ਦੇ ਜਦਰ ਵਿਚ ਇਸ ਟੂਰ ਦੇ ਦੂਜੇ ਗੇੜ ਦੇ ਫਾਈਨਲ ਮੈਚ ਨੂੰ ਰੱਦ ਕਰ ਦਿੱਤਾ ਗਿਆ।

ਜੋਕੋਵਿਚ ਨੇ ਤਦ ਆਪਣਾ ਟੈਸਟ ਨਹੀਂ ਕਰਾਇਆ ਸੀ ਤੇ ਬੇਲਗ੍ਰਾਦ ਪਰਤਣ ਤੋਂ ਬਾਅਦ ਉਸ ਦਾ ਟੈਸਟ ਹੋਇਆ। ਜ਼ਿਕਰਯੋਗ ਹੈ ਕਿ ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦ੍ਰੇਜ਼ ਪਲੇਂਕੋਵਿਚ ਵੀ ਸ਼ਾਨਦਾਰ ਨੂੰ ਜਦਰ ਟੂਰਨਾਮੈਂਟ ਵਿਚ ਪਹੁੰਚੇ ਸੀ ਤੇ ਟੈਨਿਸ ਖਿਡਾਰੀਆਂ ਨਾਲ ਮਿਲੇ ਸੀ। ਇਕ ਸਥਾਨਕ ਅਖਬਾਰ ਮੁਤਾਬਕ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਆਪਣਾ ਟੈਸਟ ਕਰਾਇਆ ਸੀ। ਏਡ੍ਰੀਆ ਟੂਰ ਨੂੰ ਦੇਖਣ ਲਈ ਗੈਲਰੀ ਦਰਸ਼ਕਾਂ ਨਾਲ ਖਚਾਖਚ ਭਰੀ ਹੋਈ ਸੀ।

ਖਿਡਾਰੀ ਨੈਟ ‘ਤੇ ਇਕ-ਦੂਜੇ ਨੂੰ ਗਲੇ ਲਗਾ ਰਹੇ ਸੀ, ਤਸਵੀਰਾਂ ਖਿੱਚਵਾ ਰਹੇ ਸੀ ਤੇ ਕਲੱਬਾਂ ਵਿਚ ਡਾਂਸ ਕਰ ਰਹੇ ਸੀ। ਦੋਵੇਂ ਗੇੜਾਂ ਵਿਚ ਸੋਸ਼ਲ ਡਿਸਟੈਂਸਿੰਗ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਸੀ ਤੇ ਸਟੈਂਡ ਵਿਚ ਦਰਸ਼ਕ ਬਿਨਾ ਮਾਸਕ ਤੋਂ ਬੈਠੇ ਹੋਏ ਸਨ। ਇਸ ਟੂਰ ਵਿਚ ਮੋਂਟੇਨੇਗ੍ਰੋ ਵਿਚ 27-28 ਜੂਨ ਨੂੰ ਹੋਣ ਵਾਲਾ ਤੀਜਾ ਗੇੜ ਕੋਰੋਨਾ ਕਾਰਨ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ। ਟੂਰ ਦਾ ਚੌਥਾ ਤੇ ਆਖਰੀ ਗੇੜ ਬੋਸ੍ਰੀਆ ਦੇ ਸ਼ਹਿਰ ਬਾਂਜਾ ਲੂਕਾ ਵਿਚ 3-4 ਜੁਲਾਈ ਨੂੰ ਹੋਣਾ ਹੈ।




error: Content is protected !!