ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਚਾਇਤ ਚੋਣਾਂ ਦੇ ਮੱਦੇਨਜ਼ਰ ਮਾਹੌਲ ਪੂਰੀ ਤਰਾਂ ਗਰਮਾਇਆ ਹੋਇਆ ਹੈ, ਜਿਥੇ ਇਕ ਪਾਸੇ ਸਰਪੰਚ-ਪੰਚ ਬਣਨ ਦੇ ਚਾਹਵਾਨਾਂ ਨੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਉਥੇ ਪੰਜਾਬ ਦੇ ਇਸ ਪਿੰਡ ਨੇ ਅਨੋਖੇ ਢੰਗ ਨਾਲ ਪੰਚਾਇਤ ਬਣਾਉਣ ਦਾ ਤਰੀਕਾ ਕਢਿਆ ਹੈ,

ਇਸ ਪਿੰਡ ਦਾ ਸਰਪੰਚ ਵੋਟਾਂ ਰਾਹੀਂ ਨਹੀਂ ਬਲਕਿ ਕੈਪਸੂਲ ਰਾਹੀਂ ਬਣਿਆ। ਜੀ ਹਾਂ, ਗੁਰਦਾਸਪੁਰ ਦੇ ਪਿੰਡ ਮੋਕਲ ‘ਚ ਇੱਕ ਵੱਖਰਾ ਕਦਮ ਚੁੱਕਿਆ ਗਿਆ। ਇੱਥੋਂ ਦੇ ਲੋਕਾਂ ਨੇ ਮਿਲ ਕੇ ਫੈਸਲਾ ਲਿਆ ਕਿ ਪੰਚਾਇਤੀ ਚੋਣਾਂ ‘ਚ ਹੋ ਰਹੀ ਫਜ਼ੂਲ ਖਰਚੀ ਨੂੰ ਰੋਕਿਆ ਜਾਵੇ। ਇੱਥੋਂ ਦੇ ਲੋਕ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਤੇ ਉੱਠ ਕੇ ਆਪਸੀ ਸਹਿਮਤੀ ਨਾਲ ਅਗਾਂਹਵਧੂ ਪੰਚਾਇਤ ਬਣਾਉਣਗੇ ।

ਜਿਸ ਕਰ ਕੇ ਇਹਨਾਂ ਨੇ ਖਾਲੀ ਪਏ ਕੈਪਸੂਲਾਂ ‘ਚ ਚੋਣਾਂ ‘ਚ ਮੈਂਬਰਾਂ ਦੀਆਂ ਪਰਚਿਆਂ ਪਾ ਕੇ ਗੁਰਦੁਆਰਾ ਸਾਹਿਬ ‘ਚ ਅਰਦਾਸ ਕਰਵਾਈ। ਇਸ ਤੋਂ ਬਾਅਦ ਇੱਕ ਬੱਚੇ ਨੂੰ ਇਹਨਾਂ ਕੈਪਸੂਲਾਂ ‘ਚੋਂ ਪਰਚੀ ਕੱਢਣ ਨੂੰ ਕਿਹਾ ਗਿਆ। ਜਿਸਦੇ ਨਾਂਅ ਦੀ ਪਹਿਲੀ ਪਰਚੀ ਨਿਕਲੀ ਓਹੀ ਸਰਪੰਚ ਬਣੇਗਾ ਅਤੇ ਇਸ ਦੇ ਨਾਲ ਹੀ ਜਿਸਦੇ ਨਾਂਅ ਦੀਆਂ ਦੂਜਿਆਂ ਪਰਚਿਆਂ ਨਿਕਲਿਆ ਉਹ ਪੰਚ ।

ਉੱਧਰ ਕੈਪਸੂਲ ‘ਚੋਂ ਨਿਕਲੇ ਐਸ ਸੀ ਬਰਾਦਰੀ ਦੇ ਸਰਪੰਚ ਸੰਗਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਇਸ ਫੈਸਲੇ ਤੋਂ ਉਹ ਬਹੁਤ ਖੁਸ਼ ਹਨ ਅਤੇ ਪਰਮਾਤਮਾ ਦਾ ਸ਼ੁਕਰ ਕਰਦੇ ਹਨ ਕਿ ਉਹਨਾਂ ਦੇ ਨਾਂਅ ਦੀ ਪਰਚੀ ਨਿਕਲੀ।ਦੱਸ ਦੇਈਏ ਕੀ ਸਰਕਾਰ ਵੱਲੋਂ ਇਸ ਵਾਰ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰਨ ਵਾਲੇ ਪਿੰਡ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ,

ਤਾਜਾ ਜਾਣਕਾਰੀ
ਇਸ ਪਿੰਡ ਕੈਪਸੂਲ ਤੋਂ ਨਿਕਲਿਆ ਸਰਪੰਚ ਦੇਖੋ…..
ByadminDecember 22, 2018Comments Off on ਇਸ ਪਿੰਡ ਕੈਪਸੂਲ ਤੋਂ ਨਿਕਲਿਆ ਸਰਪੰਚ ਦੇਖੋ…..
Previous Postਕਦੋਂ ਦਹੀਂ ਖਾਣਾ ਬਣ ਜਾਂਦਾ ਹੈ ਜ਼ਹਿਰ 90% ਲੋਕ ਨਹੀਂ ਜਾਣਦੇ ਹਨ ....
Next Postਧਾਰਮਿਕ ਗੀਤ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੁਣਦੇ ਦਿਲ ਭਰ ਆਵੇਗਾ (video)