ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ : ਏਅਰ ਏਸ਼ੀਆ ਇੰਡੀਆ ਨੇ ਆਪਣੇ ਯਾਤਰੀਆਂ ਲਈ ਸਮਾਨ ਨੂੰ ਘਰ ਤੱਕ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਹੈ, ਜਿਸ ਨੂੰ ਏਅਰ ਏਸ਼ੀਆ ਫਲਾਈਪੋਰਟਰ ਨਾਮ ਦਿੱਤਾ ਹੈ। ਇਸ ਤਹਿਤ ਕੰਪਨੀ ਯਾਤਰੀ ਦੇ ਘਰੋਂ ਸਮਾਨ ਚੁੱਕੇਗੀ, ਫਿਰ ਉਸ ਨੂੰ ਮੰਜ਼ਿਲ ਤੱਕ ਪਹੁੰਚਾਏਗੀ। ਕੰਪਨੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਯਾਤਰਾ ਕਰਨ ਵਾਲਿਆਂ ਲਈ ਬੇਹੱਦ ਸੁਵਿਧਾਜਨਕ ਸੇਵਾ ਹੈ।

ਇਕ ਪਾਸੇ ਦੀ ਡਿਲਿਵਰੀ ਲਈ ਇਸ ਸੇਵਾ ਦੇ ਤਹਿਤ 500 ਰੁਪਏ ਚਾਰਜ ਕੀਤੇ ਜਾਣਗੇ। ਇਸ ਦਾ ਮਤਲੱਬ ਇਹ ਹੈ ਕਿ ਇਸ ਐਂਡ-ਟੂ-ਐਂਡ ਸਰਵਿਸ ਨੂੰ ਚੁਣਨ ਵਾਲੇ ਯਾਤਰੀਆਂ ਨੂੰ ਦੋਵਾਂ ਪਾਸਿਓਂ ਕੁੱਲ ਮਿਲਾ ਕੇ 1,000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਪਹਿਲੇ ਪੜਾਅ ਵਿਚ ਬੇਂਗਲੁਰੂ,

ਨਵੀਂ ਦਿੱਲੀ ਅਤੇ ਹੈਦਰਾਬਾਦ ਵਿਚ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਮੁੰਬਈ ਵਿਚ ਵੀ ਇਸ ਨੂੰ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਏਅਰਲਾਈਨ ਨੇ ਕਿਹਾ ਕਿ ਹਵਾਈ ਸਫਰ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣ ਲਈ ਲਗਾਤਾਰ ਕੋਸ਼ਿਸ਼ ਹੋ ਰਹੀ ਹੈ। ਇਸ ਲਈ ਚੈੱਕ-ਇਨ ਅਤੇ ਬੋਰਡਿੰਗ ਨੂੰ ਸੰਪਰਕ ਰਹਿਤ ਬਣਾਇਆ ਗਿਆ ਹੈ।

ਏਅਰ ਏਸ਼ੀਆ ਨੇ ਕਿਹਾ ਕਿ ਇਹ ਇੰਡਸਟਰੀ ਵਿਚ ਆਪਣੀ ਤਰ੍ਹਾਂ ਦੀ ਪਹਿਲੀ ਪੇਸ਼ਕਸ਼ ਹੈ। ਡੋਰ-ਟੂ-ਡੋਰ ਡਿਲਿਵਰੀ ਸੇਵਾ ਨਾਲ ਯਾਤਰੀਆਂ ਦਾ ਸਫਰ ਸੁਗਮ ਹੋਵੇਗਾ। ਮਹਿਮਾਨ ਘਰ ਤੋਂ ਉਨ੍ਹਾਂ ਦੇ ਮਜ਼ਿੰਲ ਸਥਾਨ ਤੱਕ ਸਮਾਨ ਨੂੰ ਸੁਰੱਖਿਅਤ ਪਹੁੰਚਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ‘ਤੇ ਕਾਬੂ ਪਾਉਣ ਲਈ ਸਰਕਾਰ ਨੇ 25 ਮਾਰਚ ਤੋਂ ਦੇਸ਼ ਵਿਚ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੇ ਸੰਚਾਲਨ ‘ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ 2 ਮਹੀਨਿਆਂ ਤੱਕ ਬੰਦ ਰਹਿਣ ਦੇ ਬਾਅਦ 25 ਮਈ ਤੋਂ ਦੁਬਾਰਾ ਘਰੇਲੂ ਉਡਾਣਾਂ ਸ਼ੁਰੂ ਹੋਈਆਂ ਹਨ ਪਰ ਕੌਮਾਂਤਰੀ ਉਡਾਣਾਂ ਦਾ ਸੰਚਾਲਨ 22 ਮਾਰਚ ਤੋਂ ਹੀ ਬੰਦ ਹੈ।


ਤਾਜਾ ਜਾਣਕਾਰੀ
ਹੁਣ ਹਵਾਈ ਸਫ਼ਰ ਕਰਨ ਵਾਲਿਆਂ ਦੀ ਮੁਕੀ ਇਹ ਚਿੰਤਾ ,ਸ਼ੁਰੂ ਹੋਈ ਨਵੀਂ ਯੋਜਨਾ
ByadminJune 18, 2020Comments Off on ਹੁਣ ਹਵਾਈ ਸਫ਼ਰ ਕਰਨ ਵਾਲਿਆਂ ਦੀ ਮੁਕੀ ਇਹ ਚਿੰਤਾ ,ਸ਼ੁਰੂ ਹੋਈ ਨਵੀਂ ਯੋਜਨਾ
Previous Postਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸੁਸ਼ਾਂਤ ਰਾਜਪੂਤ ਦਾ ਕਰਕੇ ਕੀਤਾ ਇਹ ਕੰਮ
Next Postਹੁਣੇ ਕਨੇਡਾ ਤੋਂ ਆਈ ਵੱਡੀ ਮਾੜੀ ਖਬਰ ਸਾਰੇ ਦੇਸ਼ ਚ ਛਾਇਆ ਸੋਗ