ਸਿੱਧੂ ਆਖਰ 28 ਤਰੀਕ ਨੂੰ ਕਰਨ ਲਗਾ ਇਹ ਕੰਮ
ਨਵੀਂ ਦਿੱਲੀ/ਚੰਡੀਗੜ੍ਹ : ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਚੁੱਪ ਧਾਰੀ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਕਾਂਗਰਸ ਦੇ ਮੰਚ ‘ਤੇ ਗਰਜਦੇ ਨਜ਼ਰ ਆਉਣਗੇ। ਜੀ ਹਾਂ, ਪਿਛਲੇ ਲੰਮੇ ਸਮੇਂ ਤੋਂ ਵੱਟੀ ਚੁੱਪ ਨਵਜੋਤ ਸਿੱਧੂ 28 ਤਾਰੀਖ ਨੂੰ ਤੋੜਨ ਜਾ ਰਹੇ ਹਨ।
ਦਰਅਸਲ ਕੇਂਦਰ ਸਰਕਾਰ ਖਿਲਾਫ ਕਾਂਗਰਸ ਵਲੋਂ ‘ਸਪੀਕ ਅੱਪ ਇੰਡੀਆ’ ਨਾਂ ਦੀ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਨਵਜੋਤ ਸਿੱਧੂ 28 ਤਾਰੀਖ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਕਾਂਗਰਸ ਦੇ ਐੱਨ. ਆਰ. ਆਈ. ਵਿੰਗ ਵਲੋਂ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੇ ਨਵਜੋਤ ਸਿੱਧੂ ਦੇ ਕਾਂਗਰਸ ਛੱਡਣ ਦੀਆਂ ਅਟਕਲਾਂ ‘ਤੇ ਵੀ ਫਿਲਹਾਲ ਵਿਰ੍ਹਾਮ ਲੱਗ ਗਿਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਨਵਜੋਤ ਸਿੱਧੂ ਕਾਂਗਰਸ ਤੋਂ ਵੱਖ ਹੋ ਕੇ ਚੱਲਦੇ ਨਜ਼ਰ ਆ ਰਹੇ ਸਨ। ਨਾ ਤਾਂ ਸਿੱਧੂ ਪਾਰਟੀ ਦੀ ਕਿਸੇ ਮੀਟਿੰਗ ਵਿਚ ਹਿੱਸਾ ਲੈ ਰਹੇ ਸਨ ਅਤੇ ਨਾ ਹੀ ਉਨ੍ਹਾਂ ਦੀ ਸਰਕਾਰ ਨਾਲ ਕਿਸੇ ਤਰ੍ਹਾਂ ਦੀ ਗੱਲ ਹੋ ਰਹੀ ਸੀ। ਇਥੇ ਹੀ ਬਸ ਨਹੀਂ ਨਵਜੋਤ ਸਿੱਧੂ ਵਲੋਂ ਵਿਧਾਨ ਸਭਾ ਦੀ ਕਾਰਵਾਈ ਵਿਚ ਵੀ ਸ਼ਮੂਲੀਅਤ ਨਹੀਂ ਕਰ ਰਹੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸਿੱਧੂ ਕਾਂਗਰਸ ਦੇ ਮੰਚ ‘ਤੇ ਕੇਂਦਰ ਖਿਲਾਫ ਬੋਲਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਚਾਰ ਮਹੀਨੇ ਦੀ ਬੱਚੀ, ਪਿਤਾ ਤੇ ਦਾਦੀ ਨੇ ਕੋਰੋਨਾ ਨੂੰ ਦਿੱਤੀ ਮਾਤ
ਲੁਧਿਆਣਾ (ਰਾਜ) : ਮਦਰ ਐਂਡ ਚਾਈਲਡ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਮਿਲ ਗਈ ਹੈ। ਠੀਕ ਹੋਣ ਵਾਲਿਆਂ ਵਿਚ ਕਪਿਲ, ਉਸ ਦੀ ਮਾਂ ਸੁਨੀਤਾ ਅਤੇ ਕਪਿਲ ਦੀ ਚਾਰ ਮਹੀਨੇ ਦੀ ਬੱਚੀ ਗੁਰਮਨ ਹੈ। ਇਸ ਦੌਰਾਨ ਚਾਰ ਮਹੀਨੇ ਦੀ ਬੱਚੀ ਦੀ ਦੇਖ-ਰੇਖ ਲਈ ਉਸ ਦੀ ਮਾਂ ਵੀ ਨਾਲ ਰਹੀ। ਡਾਕਟਰ ਨੇ ਸਾਰਿਆਂ ਨੂੰ 14 ਦਿਨਾਂ ਲਈ ਹੋਮ ਕੁਆਰੰਟਾਈਨ ਰਹਿਣ ਲਈ ਕਿਹਾ ਹੈ। ਐੱਸ. ਐੱਮ. ਓ. ਡਾ. ਅਮਿਤਾ ਜੈਨ ਨੇ ਦੱਸਿਆ ਕਿ ਇਹ ਪਰਿਵਾਰ ਸਮਰਾਲਾ ਦਾ ਹੈ। ਕਪਿਲ ਦਿੱਲੀ ਤੋਂ ਆਇਆ ਸੀ ਜਿਸ ਤੋਂ ਬਾਅਦ ਟੈਸਟ ਦੌਰਾਨ ਪਾਜ਼ੇਟਿਵ ਪਾਇਆ ਗਿਆ ਸੀ।
ਪਰਿਵਾਰ ਵਿਚ ਉਸ ਦੀ ਮਾਂ, ਚਾਰ ਮਹੀਨੇ ਦੀ ਬੇਟੀ ਵੀ ਪਾਜ਼ੇਟਿਵ ਪਾਈ ਗਈ ਸੀ ਪਰ ਉਸ ਦੀ ਪਤਨੀ ਦਾ ਟੈਸਟ ਨੈਗੇਟਿਵ ਆਇਆ ਸੀ। ਇਸ ਤੋਂ ਬਾਅਦ ਚਾਰ ਮਹੀਨੇ ਦੀ ਬੇਟੀ ਸਮੇਤ ਕਪਿਲ ਅਤੇ ਉਸ ਦੀ ਮਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਸੀ। ਹੁਣ ਸਾਰੇ ਠੀਕ ਹਨ। ਡਾ. ਅਮਿਤਾ ਦਾ ਕਹਿਣਾ ਹੈ ਕਿ 14 ਦਿਨਾਂ ਲਈ ਸਾਰਿਆਂ ਨੂੰ ਹੋਮ ਕੁਆਰੰਟਾਈਨ ਰਹਿਣ ਲਈ ਕਿਹਾ ਗਿਆ ਹੈ। 14 ਦਿਨਾਂ ਬਾਅਦ ਬੱਚੀ ਦੀ ਮਾਂ ਦਾ ਟੈਸਟ ਉਹ ਕਰਵਾ ਸਕਦੇ ਹਨ।

ਤਾਜਾ ਜਾਣਕਾਰੀ