BREAKING NEWS
Search

ਕਰੋਨਾ ਵਾਇਰਸ ਬਾਰੇ ਇਸ ਦੇਸ਼ ਨੇ ਕਰਤਾ ਅਜਿਹਾ ਕੰਮ ਸਾਰੀ ਦੁਨੀਆਂ ਤੇ ਹੋ ਰਹੀ ਤੋਆ ਤੋਆ

ਇਸ ਦੇਸ਼ ਨੇ ਕਰਤਾ ਅਜਿਹਾ ਕੰਮ

ਬ੍ਰਾਸੀਲੀਆ – ਬ੍ਰਾਜ਼ੀਲ ਨੇ ਕੋਰੋਨਾਵਾਇਰਸ ਦੇ ਮਾਮਲਿਆਂ ਦੇ ਅੰਕੜਿਆਂ ਨੂੰ ਸਰਕਾਰੀ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ਇਹ ਫੈਸਲਾ ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੀ ਨਿੰਦਾ ਵਿਚਾਲੇ ਲਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ, ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹੁਣ ਸਿਰਫ ਪਿਛਲੇ 24 ਘੰਟਿਆਂ ਦੇ ਅੰਦਰ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਅਤੇ ਮਾਮਲਿਆਂ ਨੂੰ ਦਰਜ ਕੀਤਾ ਜਾ ਰਿਹਾ ਹੈ। ਕੁਲ ਮਾਮਲਿਆਂ ਅਤੇ ਮੌਤਾਂ ਦਾ ਅੰਕੜਾ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹੈ।

ਰਾਸ਼ਟਰਪਤੀ ਬੋਲਸੋਨਾਰੋ ਨੇ ਕਿਹਾ ਕਿ ਲਗਾਤਾਰ ਵੱਧਦੇ ਮਾਮਲੇ ਮੌਜੂਦਾ ਹਾਲਾਤ ਨੂੰ ਬਿਆਨ ਨਹੀਂ ਕਰਦੇ ਹਨ। ਸਰਕਾਰ ਦੇ ਇਸ ਫੈਸਲੇ ਦੀ ਮੀਡੀਆ ਅਤੇ ਸੰਸਦ ਦੇ ਦੂਜੇ ਨੇਤਾ ਕਾਫੀ ਨਿੰਦਾ ਕਰ ਰਹੇ ਹਨ। ਬ੍ਰਾਜ਼ੀਲ ਵੱਲੋਂ ਇਹ ਫੈਸਲਾ ਅਜਿਹੇ ਵੇਲੇ ਵਿਚ ਕੀਤਾ ਗਿਆ ਹੈ ਜਦ ਇਥੇ ਲਗਾਤਾਰ ਚੌਥੇ ਦਿਨ ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਬ੍ਰਾਜ਼ੀਲ ਕੋਰੋਨਾਵਾਇਰਸ ਮਾਮਲਿਆਂ ਵਿਚ ਦੁਨੀਆ ਭਰ ਵਿਚ ਦੂਜੇ ਨੰਬਰ ‘ਤੇ ਹੈ।

ਉਥੇ, ਅਮਰੀਕਾ ਅਤੇ ਬਿ੍ਰਟੇਨ ਤੋਂ ਬਾਅਦ ਇਥੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਥੇ ਕਰੀਬ ਹਰ ਮਿੰਟ ਵਿਅਕਤੀ ਦੀ ਮੌਤ ਹੋ ਰਹੀ ਹੈ। ਲੈਟਿਨ ਅਮਰੀਕਾ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਬ੍ਰਾਜ਼ੀਲ ਅਤੇ ਮੈਕਸੀਕੋ ਵਿਚ ਵਾਇਰਸ ਦੀ ਦਰ ਸਭ ਤੋਂ ਜ਼ਿਆਦਾ ਹੈ। ਉਥੇ ਹੀ ਸਿਰਫ 23 ਦਿਨਾਂ ਵਿਚ ਹੀ ਇਹ ਗਿਣਤੀ 3 ਲੱਖ ਤੋਂ 4 ਲੱਖ ਤੱਕ ਪਹੁੰਚ ਗਈ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਵਾਇਰਸ ਦਾ ਸੈਂਟਰ ਬਣ ਚੁੱਕਿਆ ਹੈ।

ਬ੍ਰਾਜ਼ੀਲ ਵਿਚ 6.77 ਲੱਖ ਤੋਂ ਜ਼ਿਆਦਾ ਕੋਰੋਨਾ ਮਰੀਜ਼ ਹਨ ਅਤੇ ਅਮਰੀਕਾ, ਬਿ੍ਰਟੇਨ ਤੋਂ ਬਾਅਦ ਬ੍ਰਾਜ਼ੀਲ ਵਿਚ 36 ਹਜ਼ਾਰ ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਹਨ। ਮੀਡੀਆ ਰਿਪੋਰਟ ਮੁਤਾਬਕ, ਕੁਲ ਪ੍ਰਭਾਵਿਤਾਂ ਮਾਮਲਿਆਂ ਵਿਚ ਕਰੀਬ 30 ਫੀਸਦੀ ਮਤਲਬ 20 ਲੱਕ ਮਾਮਲੇ ਸਿਰਫ ਅਮਰੀਕਾ ਵਿਚ ਹਨ ਉਥੇ ਹੀ ਲੈਟਿਨ ਅਮਰੀਕਾ ਵਿਚ ਕਰੀਬ 15 ਫੀਸਦੀ ਕੋਰੋਨਾ ਦੇ ਮਰੀਜ਼ ਹਨ।



error: Content is protected !!