ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਚਾਇਤੀ ਚੋਣਾਂ ਤੋਂ ਕੈਬਨਿਟ ਮੰਤਰੀ ਦੀ ਵਿਵਾਦਿਤ ਵੀਡੀਓ ਆਈ ਸਾਹਮਣੇ..
ਪੰਚਾਇਤੀ ਚੋਣਾਂ ਦੇ ਪ੍ਰਚਾਰ ਚ ਜੁਟੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਵਿਵਾਦਿਤ ਬਿਆਨ ਵਾਲੀ ਵੀਡੀਓ ਆਈ ਸਾਹਮਣੇ ਆਈ ਹੈ। ਪੈਸਿਆਂ ਨਾਲ ਸਾਥੀ ਦੀ ਪੰਚਾਇਤੀ ਚੋਣਾਂ ਚ ਮਦਦ ਕਰਨ ਦੀ ਕਰਨ ਦੀ ਗੱਲ ਕਰ ਰਹੇ ਹਨ।
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਉਹ ਆਪਣੇ ਇੱਕ ਸਾਥੀ ਦੀ ਪੰਚਾਇਤੀ ਚੋਣਾਂ ਵਿੱਚ ਮਦਦ ਕਰਨ ਦੀ ਅਪੀਲ ਕਰ ਰਹੇ ਹਨ। ਸਰਪੰਚ ਅਹੁਦੇ ਦੇ ਉਮੀਦਵਾਰ ਲਈ ਆਪਣੇ ਸਾਥੀ ਲਈ ਸਮਰਥਨ ਦੀ ਅਪੀਲ ਕਰਨ ਤੋਂ ਬਾਅਦ ਧਰਮਸੋਤ ਵੀਡੀਓ ਨੂੰ ਬੰਦ ਕਰਨਾ ਭੁੱਲ ਗਏ।
ਜਿਸ ਵਿੱਚ ਉਹ ਅਪੀਲ ਕਰਨ ਤੋਂ ਬਾਅਦ ਹਲਕੇ ਮੂਡ ਵਿੱਚ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਉਹ ਸਰਪੰਚ ਅਹੁਦੇ ਦੇ ਉਮੀਦਵਾਰ ਨੂੰ ਕਹਿ ਰਹੇ ਨੇ ਕਿ ਅਪੀਲ ਕਰ ਦਿੱਤੀ ਹੈ। ਹੁਣ ਪੈਸੇ ਲਾ ਦੇਵੀਂ…..ਹਲਾਂਕਿ ਚੋਣ ਕਮਿਸ਼ਨ ਵੱਲੋਂ ਸਰਪੰਚ ਅਹੁਦੇ ਦੇ ਉਮੀਦਵਾਰ ਲਈ 30 ਹਜ਼ਾਰ ਦੀ ਖਰਚ ਹੱਦ ਤੈਅ ਕੀਤੀ ਗਈ ਹੈ
ਪਰ ਮੰਤਰੀ ਸਾਹਿਬ ਸਰਪੰਚ ਨੂੰ ਕਹਿ ਰਹੇ ਨੇ ਕਿ ਤਕੜਾ ਹੋ ਕੇ ਪੈਸਾ ਲਾ ਦੇਵੀਂ ਹਲਾਂਕਿ ਕਿੰਨਾ ਲਾ ਦੇਵੀਂ ਇਸ ਬਾਰੇ ਕੁਝ ਸਪੱਸ਼ਟ ਨਹੀਂ ਹੈ ਪਰ ਤਕੜਾ ਹੋ ਕੇ ਪੈਸਾ ਲਾਉਣ ਦੀ ਗੱਲ ਕਾਫੀ ਕੁਝ ਸਾਫ ਕਰਦੀ ਹੈ।ਸ਼ਾਇਦ ਮੰਤਰੀ ਸਾਹਿਬ ਵੀ ਜਾਣਦੇ ਨੇ ਕਿ ਚੋਣਾਂ ਚ ਪੈਸੇ ਦਾ ਕੀ ਮਹੱਤਵ ਹੈ।
ਤਾਜਾ ਜਾਣਕਾਰੀ