BREAKING NEWS
Search

ਸਾਰੀ ਉਮਰ ਸਿਰ ਅਤੇ ਦਾੜ੍ਹੀ ਦਾ ਕੋਈ ਵੀ ਵਾਲ ਨਹੀਂ ਹੋਵੇਗਾ ਸਫੈਦ ਇਸ ਘਰੇਲੂ ਨੁਸਖੇ ਨਾਲ

ਸਫੈਦ ਵਾਲਾਂ ਦੀ ਸਮੱਸਿਆ ਅੱਜ ਕੱਲ੍ਹ ਬਹੁਤ ਹੀ ਆਮ ਹੋ ਗਈ ਹੈ । ਪਹਿਲਾਂ ਲੋਕਾਂ ਦੇ ਵਾਲ ਇੱਕ ਉਮਰ ਤੋਂ ਬਾਅਦ ਸਫ਼ੈਦ ਹੋਣੇ ਸ਼ੁਰੂ ਹੁੰਦੇ ਸੀ ਪ੍ਰੰਤੂ ਅੱਜ ਕੱਲ੍ਹ ਇਹ ਸਮੱਸਿਆ ਇੰਨੀ ਜ਼ਿਆਦਾ ਵੱਧ ਗਈ ਹੈ ਕਿ । ਬਹੁਤ ਸਾਰੇ ਲੋਕਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਸਫੈਦ ਹੋਣ ਲੱਗ ਜਾਂਦੇ ਹਨ ਨੌਜਵਾਨਾਂ ਨੂੰ ਛੱਡੋ ਇੱਥੋਂ ਤੱਕ ਕਿ ਬੱਚਿਆਂ ਵਿੱਚ ਵੀ ਇਹ ਪ੍ਰਾਬਲਮ ਆਮ ਪਾਈ ਜਾਂਦੀ ਹੈ ।
ਅਸਲ ਵਿੱਚ ਅਜਿਹਾ ਫਾਸਟ ਫੂਡ ਜੰਕ ਫੂਡ ਅਤੇ ਹੈਲਥੀ ਖਾਣਾ ਨਾ ਖਾਣ ਦੇ ਕਾਰਨ ਹੋ ਰਿਹਾ ਹੈ । ਅੱਜ ਕੱਲ੍ਹ ਤਕਰੀਬਨ ਹਰ ਚੀਜ਼ ਵਿੱਚ ਹੀ ਮਿਲਾਵਟ ਪਾਈ ਜਾ ਰਹੀ ਹੈ ਜਿਸ ਕਾਰਨ ਸਾਨੂੰ ਜੋ ਜ਼ਰੂਰੀ ਤੱਤ ਚਾਹੀਦੇ ਹਨ ਉਹ ਪੂਰਨ ਰੂਪ ਵਿੱਚ ਪ੍ਰਾਪਤ ਨਹੀਂ ਹੋ ਰਹੇ । ਇਸ ਤੋਂ ਇਲਾਵਾ ਅਸੀਂ ਬਾਜ਼ਾਰ ਤੋਂ ਲਿਆਂਦੀਆਂ ਕਈ ਅਜਿਹੀਆਂ ਚੀਜ਼ਾਂ ਵਰਤਦੇ ਹਾਂ ਜਿਨ੍ਹਾਂ ਵਿਚ ਕਈ ਤਰ੍ਹਾਂ ਦੇ ਕੈਮੀਕਲਸ ਹੁੰਦੇ ਹਨ ਜੋ ਕਿ ਸਾਡੀ ਵਾਲਾਂ ਦੀ ਸਮੱਸਿਆ ਦਾ ਅਹਿਮ ਕਾਰਨ ਹੁੰਦੇ ਹਨ ਇਹੀ ਕਾਰਨ ਹਨ ਕਿ ਸਾਡੇ ਵਾਲ ਸਮੇਂ ਤੋਂ ਪਹਿਲਾਂ ਸਫੈਦ ਹੋਣ ਲੱਗ ਜਾਂਦੇ ਹਨ ਜਾਂ ਫਿਰ ਝੜਨੇ ਸ਼ੁਰੂ ਹੋ ਜਾਂਦੇ ਹਨ ।

ਸੋ ਜੇਕਰ ਤੁਸੀਂ ਵੀ ਵਾਲਾਂ ਦੀ ਕਿਸੇ ਸਮੱਸਿਆ ਵਿੱਚੋਂ ਗੁਜ਼ਰ ਰਹੇ ਹੋ ਤੁਹਾਡੇ ਵਾਲ ਸਫੈਦ ਹਨ ਜਾਂ ਵਾਲ ਝੜ ਰਹੇ ਹਨ ਤਾਂ ਅੱਜ ਅਸੀਂ ਤੁਹਾਨੂੰ ਅਜਿਹਾ ਸ਼ਾਨਦਾਰ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਵਾਲ ਵੀ ਕਾਲੇ ਹੋ ਜਾਣਗੇ ਅਤੇ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਵੇਗਾ ।

ਵਾਲਾਂ ਨੂੰ ਕਾਲਾ ਬਣਾਉਣ ਲਈ ਘਰ ਵਿਚ ਹੀ ਬਣਾਓ ਇਹ ਖਾਸ ਤੇਲ
ਅੱਜ ਦੇ ਇਸ ਨੁਸਖੇ ਵਿੱਚ ਅਸੀਂ ਤੁਹਾਨੂੰ ਵਾਲਾਂ ਲਈ ਇੱਕ ਖਾਸ ਤੇਲ ਬਣਾਉਣ ਦੇ ਬਾਰੇ ਵਿੱਚ ਦੱਸਾਂਗੇ । ਇਸ ਵਿੱਚ ਅਸੀਂ ਆਮਲੇ ਭਾਵ ਆਉਲੇ ਦਾ ਇਸਤੇਮਾਲ ਕਰਾਂਗੇ । ਅਕਸਰ ਹੀ ਅਸੀਂ ਬਾਜ਼ਾਰ ਵਿੱਚੋਂ ਆਉਲੇ ਦਾ ਤੇਲ ਲੈ ਕੇ ਆਉਂਦੇ ਹਾਂ ਜੋ ਕਿ ਪੂਰੀ ਤਰ੍ਹਾਂ ਨਾਲ ਸ਼ੁੱਧ ਨਹੀਂ ਹੁੰਦਾ ਅਤੇ ਇਸ ਵਿੱਚ ਕਈ ਤਰ੍ਹਾਂ ਦੇ ਕੈਮੀਕਲਸ ਵੀ ਮਿਲੇ ਹੋਏ ਹੁੰਦੇ ਹਨ | ਇਸ ਤੋਂ ਇਲਾਵਾ ਇਸ ਤੇਲ ਵਿੱਚ ਆਂਵਲੇ ਦਾ ਇਸਤੇਮਾਲ ਵੀ ਘੱਟ ਕੀਤਾ ਹੋਇਆ ਹੁੰਦਾ ਹੈ ਜਿਸ ਕਾਰਨ ਤੁਹਾਨੂੰ ਬਾਜ਼ਾਰ ਵਿੱਚੋਂ ਲਿਆਂਦੇ ਹੋਏ ਆਉਲੇ ਦੇ ਤੇਲ ਨਾਲ ਕੋਈ ਖਾਸ ਲਾਭ ਨਹੀਂ ਮਿਲਦਾ|

ਇਸ ਲਈ ਅੱਜ ਅਸੀਂ ਤੁਹਾਨੂੰ ਘਰ ਵਿਚ ਹੀ ਸ਼ੁੱਧ ਆਂਵਲੇ ਦਾ ਤੇਲ ਬਣਾਉਣਾ ਸਿਖਾਵਾਂਗੇ। ਇਸ ਤੇਲ ਨੂੰ ਬਣਾਉਣ ਲਈ ਬਾਜ਼ਾਰ ਵਿੱਚੋਂ ਕੁਝ ਆਂਵਲੇ ਲੈ ਕੇ ਆਓ ਅਤੇ ਇਨ੍ਹਾਂ ਦੇ ਛੋਟੇ ਛੋਟੇ ਟੁਕੜੇ ਕਰ ਲਵੋ । ਇਸ ਤੋਂ ਇਲਾਵਾ ਇਸ ਦੇ ਨਾਲ ਤੁਸੀਂ ਨਾਰੀਅਲ ਦਾ ਸ਼ੁੱਧ ਤੇਲ ਲਵੋ ਜੋ ਕਿ ਤੁਸੀਂ ਕਿਤਿਉਂ ਵੀ ਖਰੀਦ ਸਕਦੇ ਹੋ । ਇਨ੍ਹਾਂ ਦੋਨਾਂ ਚੀਜ਼ਾਂ ਤੋਂ ਬਾਅਦ ਤੁਸੀਂ ਇੱਕ ਲੋਹੇ ਦੀ ਕੜਾਹੀ ਲੈਣੀ ਹੈ ਤੇ ਦੋਨਾਂ ਨੂੰ ਹੀ ਇਸ ਕੜਾਹੀ ਵਿੱਚ ਮਿਲਾ ਦੇਣਾ ਹੈ ।

ਅਸੀਂ ਇੱਥੇ ਲੋਹੇ ਦੀ ਕੜਾਹੀ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਲੋਹੇ ਦੀ ਕੜਾਹੀ ਵਿੱਚ ਨਾਰੀਅਲ ਦਾ ਤੇਲ ਚੱਲੇਗਾ ਨਹੀਂ ਅਤੇ ਆਂਵਲੇ ਦੇ ਸਾਰੇ ਗੁਣ ਇਸ ਤੇਲ ਵਿੱਚ ਮਿਕਸ ਹੋ ਜਾਣਗੇ । ਧਿਆਨ ਰਹੇ ਕਿ ਕੜਾ ਹੀ ਮੋਟੇ ਥੱਲੇ ਵਾਲੀ ਹੋਵੇ ਜਿਸ ਵਿੱਚ ਤੇਲ ਜ਼ਿਆਦਾ ਸੜੇ ਨਾ ।ਕੜਾਹੀ ਵਿੱਚ ਕੱਟੇ ਹੋਏ ਆਂਵਲੇ ਅਤੇ ਨਾਰੀਅਲ ਦਾ ਤੇਲ ਪਾਓ । ਇਸ ਤੋਂ ਬਾਅਦ ਕੜਾਹੀ ਨੂੰ ਅੱਗ ਉੱਪਰ ਰੱਖੋ ਅਤੇ ਕਰੀਬ 25 ਮਿੰਟ ਤੱਕ ਧੀਮੀ ਅੱਗ ਉੱਪਰ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਪਕਾਓ। ਆਂਵਲੇ ਅਤੇ ਨਾਰੀਅਲ ਦੇ ਤੇਲ ਨੂੰ ਅੱਗ ਉੱਪਰ ਪਕਾਉਂਦੇ ਸਮੇਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਚਮਚ ਨਾਲ ਹਿਲਾਉਂਦੇ ਰਹੋ ।

ਤਕਰੀਬਨ ਪੱਚੀ ਮਿੰਟ ਬਾਅਦ ਤੁਸੀਂ ਦੇਖੋਗੇ ਕਿ ਆਂਵਲੇ ਦੇ ਟੁਕੜਿਆਂ ਦਾ ਰੰਗ ਭੂਰਾ ਹੋ ਗਿਆ ਹੈ ਅਤੇ ਤੇਲ ਦਾ ਰੰਗ ਵੀ ਪਹਿਲਾਂ ਨਾਲੋਂ ਬਦਲ ਗਿਆ ਹੈ । ਇਸ ਤੋਂ ਬਾਅਦ ਅੱਗ ਬੰਦ ਕਰ ਦਵੋ ਤੇ ਇਸ ਤੇਲ ਨੂੰ ਰੱਖ ਕੇ ਠੰਡਾ ਕਰ ਲਵੋ । ਠੰਡਾ ਹੋਣ ਤੋਂ ਬਾਅਦ ਇਸ ਤੇਲ ਨੂੰ ਲੋਹੇ ਦੀ ਛਾਨਣੀ ਨਾਲ ਪੁਣ ਲਵੋ ਅਤੇ ਇੱਕ ਬੋਤਲ ਵਿੱਚ ਭਰ ਲਵੋ । ਪੁਣਨ ਤੋਂ ਬਾਅਦ ਤੁਹਾਡੇ ਕੇ ਕੋਲ ਸ਼ੁੱਧ ਆਂਵਲੇ ਦਾ ਤੇਲ ਆ ਜਾਵੇਗਾ ਅਤੇ ਆਵਲੇ ਦੇ ਬਚੇ ਹੋਏ ਟੁਕੜੇ ਇਸ ਨਾਲੋਂ ਵੱਖ ਹੋ ਜਾਣਗੇ ।

ਤੇਲ ਦਾ ਇਸਤੇਮਾਲ
ਇਸ ਤੇਲ ਨੂੰ ਆਪਣੇ ਵਾਲਾਂ ਵਿੱਚ ਰਾਤ ਸੌਣ ਤੋਂ ਬਾਅਦ ਲਗਾਓ ਅਤੇ ਸਵੇਰੇ ਉੱਠ ਕੇ ਸਿਰ ਨੂੰ ਸ਼ੈਂਪੂ ਨਾਲ ਧੋ ਲਵੋ । ਆਪਣੇ ਵਾਲਾਂ ਵਿੱਚ ਇਹ ਤੇਲ ਇੱਕ ਦਿਨ ਛੱਡ ਕੇ ਲਗਾਓ । ਭਾਵ ਇੱਕ ਦਿਨ ਰਾਤ ਸੌਣ ਦੇ ਸਮੇਂ ਸਿਰ ਤੇ ਇਹ ਤੇਲ ਲਗਾਓ ਅਤੇ ਅਗਲੇ ਦਿਨ ਇੱਕ ਦਿਨ ਨਾ ਲਗਾਓ । ਇਸ ਤਰ੍ਹਾਂ ਤਕਰੀਬਨ ਇੱਕ ਮਹੀਨਾ ਲਗਾਤਾਰ ਕਰਨ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਚੜ੍ਹਦੇ ਹੋਏ ਵਾਲ ਝੜਨੋਂ ਹੱਟ ਜਾਣਗੇ ਅਤੇ ਹੌਲੀ ਹੌਲੀ ਤੁਹਾਡੇ ਸਫੈਦ ਵਾਲ ਵੀ ਕਾਲੇ ਹੋਣੇ ਸ਼ੁਰੂ ਹੋ ਜਾਣ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!