ਇਸ ਵੇਲੇ ਦੀ ਵੱਡੀ ਖਬਰ ਇੰਡੀਆ ਤੋਂ ਆ ਰਹੀ ਹੈ। ਜਿਥੇ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਇਹਨਾਂ ਹਜਾਰਾਂ ਲੋਕਾਂ ਨੂੰ 10 ਸਾਲ ਲਈ ਬੈਨ ਕਰ ਦਿਤਾ ਹੈ।
ਨਵੀਂ ਦਿੱਲੀ – ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਦੇਸ਼ ਵਿਆਪੀ ਲਾਕਡਾਊਨ ਦੌਰਾਨ ਭਾਰਤ ‘ਚ ਠਹਿਰੇ ਤਬਲੀਗੀ ਜਮਾਤ ਦੇ 2,550 ਵਿਦੇਸ਼ੀ ਮੈਬਰਾਂ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ ਕਾਲੀ ਸੂਚੀ ‘ਚ ਪਾ ਦਿੱਤਾ ਹੈ। ਉਨ੍ਹਾਂ ਨੂੰ 10 ਸਾਲ ਤੱਕ ਦੇਸ਼ ‘ਚ ਪ੍ਰਵੇਸ਼ ਕਰਣ ਦੀ ਵੀ ਮਨਜ਼ੂਰੀ ਨਹੀਂ ਹੋਵੇਗੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵੱਖ-ਵੱਖ ਸੂਬਾ ਸਰਕਾਰਾਂ ਨੇ ਮਸਜਿਦਾਂ ਅਤੇ ਮਦਰਸਿਆਂ ‘ਚ ਵਿਦੇਸ਼ੀਆਂ ਦੇ ਗ਼ੈਰ-ਕਾਨੂੰਨੀ ਰੂਪ ਨਾਲ ਠਹਿਰੇ ਹੋਣ ਦਾ ਵੇਰਵਾ ਉਪਲੱਬਧ ਕਰਾਇਆ, ਜਿਸ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਇਹ ਕਾਰਵਾਈ ਕੀਤੀ ਹੈ।
ਗ੍ਰਹਿ ਮੰਤਰਾਲਾ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮੰਤਰਾਲਾ ਨੇ ਤਬਲੀਗੀ ਜਮਾਤ ਦੇ 2,550 ਮੈਬਰਾਂ ਨੂੰ ਕਾਲੀ ਸੂਚੀ ‘ਚ ਪਾ ਦਿੱਤਾ ਹੈ ਅਤੇ ਭਾਰਤ ‘ਚ ਉਨ੍ਹਾਂ ਦੇ 10 ਸਾਲ ਤੱਕ ਪ੍ਰਵੇਸ਼ ‘ਤੇ ਰੋਕ ਲਗਾ ਦਿੱਤੀ ਹੈ। ਇਸ ਇਸਲਾਮੀ ਸੰਗਠਨ ਨਾਲ ਜੁਡ਼ੇ 250 ਵਿਦੇਸ਼ੀਆਂ ਸਮੇਤ 2,300 ਲੋਕਾਂ ਖਿਲਾਫ ਕਾਰਵਾਈ ਕੀਤੇ ਜਾਣ ਤੋਂ ਬਾਅਦ ਤਬਲੀਗੀ ਜਮਾਤ ਦੇ ਵਿਦੇਸ਼ੀ ਮੈਬਰਾਂ ਖਿਲਾਫ ਪਹਿਲੀ ਵਾਰ ਕਾਰਵਾਈ ਕੀਤੀ ਗਈ ਸੀ।
ਤਬਲੀਗੀ ਜਮਾਤ ਦੇ ਲੋਕ ਮਾਰਚ ‘ਚ ਦੇਸ਼ ਵਿਆਪੀ ਲਾਕਡਾਊਨ ਦੇ ਐਲਾਨ ਤੋਂ ਬਾਅਦ ਦੱਖਣੀ ਦਿੱਲੀ ਦੇ ਨਿਜ਼ਾਮੁਦੀਨ ਇਲਾਕੇ ‘ਚ ਤਬਲੀਗੀ ਜਮਾਤ ਦੇ ਮਰਕਜ਼ ‘ਚ ਠਹਿਰੇ ਹੋਏ ਸਨ। ਇਨ੍ਹਾਂ ‘ਚੋਂ ਕਈ ਲੋਕਾਂ ਦੀ ਕੋਵਿਡ-19 ਜਾਂਚ ‘ਚ ਉਨ੍ਹਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਮਾਰਚ ਤੋਂ ਦੇਸ਼ ਵਿਆਪੀ ਲਾਕਡਾਊਨ ਦਾ ਐਲਾਨ ਕੀਤਾ ਸੀ।
Home ਤਾਜਾ ਜਾਣਕਾਰੀ ਇਹ ਲੋਕ ਹੁਣ 10 ਸਾਲ ਤੱਕ ਨਹੀਂ ਆ ਸਕਦੇ ਇੰਡੀਆ, ਸਰਕਾਰ ਨੇ ਕਰਤਾ ਵੱਡਾ ਐਲਾਨ – ਇਸ ਵੇਲੇ ਦੀ ਵੱਡੀ ਖਬਰ
ਤਾਜਾ ਜਾਣਕਾਰੀ