ਇਹ ਦਵਾਈ ਇੰਜੈੱਕਸ਼ਨ ਦੇ ਜ਼ਰੀਏ ਨੱਸ ਵਿੱਚ ਪਾਈ ਜਾਂਦੀ ਹੈ
ਅਮਰੀਕਾ ਦੇ ਕੈਲੀਫੋਨਿਆ (California) ਦੀ ਬਾਈ ਟੈੱਕ ਕੰਪਨੀ ਦਾ ਕਹਿਣਾ ਹੈ ਕੀ ਉਸ ਦੀ ਬਣਾਈ ਗਈ ਦਵਾਈ ਰੇਮੇਡੀਸਿਵਿਰ ਨੂੰ ਕੋਵਿਡ- 19 (Covid-19) ਦੇ ਮਾਮੂਲੀ ਤੌਰ ‘ਤੇ ਬਿਮਾਰ,ਹਸਪਤਾਲ ਵਿੱਚ ਭਰਤੀ ਮਰੀਜ਼ਾਂ ਨੂੰ ਪੰਜ
ਦਿਨਾਂ ਤੱਕ ਦੇਣ ‘ਤੇ ਸੁਧਾਰ ਵੇਖਣ ਨੂੰ ਮਿਲਦਾ ਹੈ
ਇਹ ਦਵਾਈ ਇੰਜੈੱਕਸ਼ਨ ਦੇ ਜ਼ਰੀਏ ਨੱਸ ਵਿੱਚ ਪਾਈ ਜਾਂਦੀ ਹੈ, ਜਾਪਾਨ ਨੇ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਦੇ ਲਈ ਇਸ ਨੂੰ ਮਨਜ਼ੂਰੀ ਦਿੱਤੀ ਹੈ, ਅਮਰੀਕਾ ਵਿੱਚ ਵੀ ਇਸ ਨਾਲ ਕੁੱਝ ਮਰੀਜ਼ਾਂ ਨੂੰ ਐਮਰਜੈਂਸੀ ਹਾਲਾਤ ਵਿੱਚ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ
ਗਿਲੇਡ ਸਾਇੰਸੇਜ਼ ( Gilead Sciences) ਨੇ ਸੋਮਵਾਰ ਨੂੰ ਦੱਸਿਆ ਕਿ ਇਸ ਦੇ ਨਤੀਜੇ ਜਲਦ ਮੈਡੀਕਲ ਜਨਰਲ ਵਿੱਚ ਛਾਪੇ ਜਾਣਗੇ ਰੇਮੇਡੀਸਿਵਿਰ ਇੱਕ ਅਜਿਹੀ ਦਵਾਈ ਦੇ ਰੂਪ ਵਿੱਚ ਉੱਭਰੀ ਹੈ ਜਿਸ ਨਾਲ ਕੋਰੋਨਾ ਵਾਇਰਸ ਦੀ ਲਾ-ਇਲਾਜ ਬਿਮਾਰੀ ਨਾਲ ਲ ੜ ਨ ਵਿੱਚ ਮਦਦ ਦੀ ਉਮੀਦ ਜਗੀ ਹੈ
ਕੌਮੀ ਸਿਹਤ ਸੰਸਥਾਨ ਦੀ ਅਗਵਾਈ ਵਿੱਚ ਇਸ ‘ਤੇ ਵੱਡੀ ਰਿਸਰਚ ਕੀਤੀ ਗਈ ਹੈ ਜਿਸ ਵਿੱਚ ਸਾਹਮਣੇ ਆਇਆ ਹੈ ਕੀ ਇਹ ਦਵਾਈ ਗੰ ਭੀ ਰ ਤੌਰ ‘ਤੇ ਬਿਮਾਰ ਮਰੀਜ਼ਾਂ ਦੇ ਠੀਕ ਹੋਣ ਦੇ ਦਿਨਾਂ ਨੂੰ ਘਟਾਉਂਦੀ ਹੈ,ਇਹ ਦਵਾਈ ਠੀਕ ਹੋਣ ਦੇ ਦਿਨ 15 ਤੋਂ 11 ਦਿਨ ਕਰਦੀ ਹੈ
ਕੰਪਨੀ ਦੀ ਅਗਵਾਈ ਵਿੱਚ ਤਕਰੀਬਨ 600 ਮਰੀਜ਼ਾਂ ‘ਤੇ ਇਸ ਦੀ ਰਿਸਰਚ ਹੋਈ ਹੈ ਉਨ੍ਹਾਂ ਨੂੰ ਮਾਮੂਲੀ ਨਿਮੋਨਿਆ ਸੀ ਪਰ ਉਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਪਈ, ਸਾਰੇ ਮਰੀਜ਼ਾਂ ਨੂੰ 5 ਤੋਂ 10 ਦਿਨਾਂ ਤੱਕ ਦਵਾਈ ਦਿੱਤੀ ਗਈ ਅਤੇ ਪੂਰੀ ਦੇਖ-ਰੇਖ ਵੀ ਕੀਤੀ ਗਈ
ਗਿਲੇਡ ਨੇ ਕਿਹਾ ਰਿਸਰਚ ਵਿੱਚ 11 ਵੇਂ ਦਿਨ ਜਿਨ੍ਹਾਂ ਮਰੀਜ਼ਾਂ ਨੂੰ 5 ਦਿਨ ਤੱਕ ਰੇਮੇਡੀਸਿਵਰ ਦਿੱਤੀ ਗਈ ਸੀ ਉਨ੍ਹਾਂ ਦੇ 7 ਪੈਮਾਨਿਆਂ ‘ਤੇ 1-1 ਸੁਧਾਰ ਵੇਖਣ ਨੂੰ ਮਿਲਿਆ,ਸੁਧਾਰ ਦੀ ਸੰਭਾਵਨਾ 65 ਫ਼ੀਸਦੀ ਵਧ ਸੀ, ਇਸ ਵਿੱਚ ਇਲਾਜ ਦੀ ਜ਼ਰੂਰਤ ਅਤੇ ਸਾਹ ਲੈਣ ਦੀ ਮਸ਼ੀਨ ਵਰਗੇ ਉਪਚਾਰ ਸ਼ਾਮਲ ਸਨ
5 ਦਿਨ ਤੱਕ ਦਵਾਈ ਦੇਣ ਵਾਲੇ ਕਿਸੇ ਦੀ ਮੌਤ ਨਹੀਂ ਹੋਈ ਜਦਕਿ 10 ਦਿਨ ਦਵਾਈ ਦੇਣ ਵਾਲਿਆਂ ਵਿੱਚੋਂ 2 ਦੀ ਜਦਕਿ ਮਨੁੱਖੀ ਦੇਖਭਾਲ ਵਾਲਿਆਂ ਵਿੱਚੋਂ 4 ਮੌਤਾਂ ਹੋਇਆ, ਇਸ ਦਵਾਈ ਨੂੰ ਲੈਣ ਵਾਲਿਆਂ ਵਿੱਚ ਹਾਲਾਂਕਿ ਸਿਰਦਰਦ ਦੀ ਸ਼ਿਕਾਇਤ ਕੁੱਝ ਜ਼ਿਆਦਾ ਸੀ

ਤਾਜਾ ਜਾਣਕਾਰੀ