ਵੈਕਸੀਨ ਬਾਰੇ ਦਿੱਤੀ ਇਹ ਵੱਡੀ ਖੁਸ਼ਖਬਰੀ
ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਲੱਭਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਿਚ ਹੁਣ ਇਕ ਹੋਰ ਕੰਪਨੀ ਨੇ ਦੁਨੀਆ ਵਿਚ ਆਸ ਪੈਦਾ ਕੀਤੀ ਹੈ। ਵੀਆਾਗਰਾ ਜਿਹੀਆਂ ਦਵਾਈਆਂ ਦੀ ਖੋਜ ਕਰਨ ਵਾਲੀ ਅਮੇਰਿਕਨ ਫਾਰਮਾਸੂਟੀਕਲ ਕੰਪਨੀ Pfizer ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਅਕਤੂਬਰ ਦੇ ਅਖੀਰ ਤੱਕ ਉਹਨਾਂ ਦੀ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ।
Pfizer ਦੇ ਸੀ.ਈ.ਓ. ਦੇ ਅਲਬਰਟ ਬੁਰਲਾ ਨੇ ‘ਦੀ ਟਾਈਮਜ਼ ਆਫ ਇਜ਼ਰਾਈਲ’ ਦੇ ਹਵਾਲੇ ਨਾਲ ਦੱਸਿਆ,”ਜੇਕਰ ਸਭ ਕੁਝ ਠੀਕ ਚੱਲਦਾ ਰਿਹਾ ਅਤੇ ਸਾਨੂੰ ਕਿਸਮਤ ਦਾ ਸਾਥ ਮਿਲਿਆ ਤਾਂ ਅਕਤੂਬਰ ਦੇ ਅਖੀਰ ਤੱਕ ਵੈਕਸੀਨ ਹੋਵੇਗੀ। ਇਕ ਗੁਣਕਾਰੀ ਅਤੇ ਸੁਰੱਖਿਅਤ ਵੈਕਸੀਨ ਲਈ ਅਸੀਂ ਭਰਪੂਰ ਕੋਸ਼ਿਸ਼ ਕਰ ਰਹੇ ਹਾਂ।” ਕੰਪਨੀ ਦੇ ਸੀ.ਈ.ਓ. ਨੇ ਰਿਪੋਰਟ ਵਿਚ ਦੱਸਿਆ ਕਿ Pfizer ਜਰਮਨੀ ਦੀ ਫਰਮ ਬਾਯੋਨਟੇਕ ਦੇ ਨਾਲ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਕਈ ਸੰਭਾਵਿਤ ਵੈਕਸੀਨ ਨੂੰ ਲੈ ਕੇ ਕੰਮ ਕਰ ਰਿਹਾ ਹੈ।
ਇਸ ਦੇ ਇਲਾਵਾ ਐਸਟ੍ਰਾਜੇਨੇਕਾ ਨਾਮ ਦੀ ਇਕ ਹੋਰ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਦੇ ਅਖੀਰ ਤੱਕ ਇਕ ਜਾਂ ਇਕ ਤੋਂ ਵਧੇਰੇ ਵੈਕਸੀਨ ਤਿਆਰ ਹੋ ਸਕਦੀਆਂ ਹਨ। ਇੱਥੇ ਦੱਸ ਦਈਏ ਕਿ ਐਸਟ੍ਰਾਜੇਨੇਕਾ ਫਿਲਹਾਲ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਵੈਕਸੀਨ ‘ਤੇ ਕੰਮ ਕਰ ਰਹੀ ਹੈ। ਜਿਸ ਵਿਚ ਇਕ ਵੈਕਸੀਨ ‘ਤੇ ਕੰਮ ਇਸ ਸਾਲ ਦੇ ਅਖੀਰ ਤੱਕ ਖਤਮ ਹੋ ਸਕਦਾ ਹੈ। ਐਸਟ੍ਰਾਜੇਨੇਕਾ ਦੇ ਪ੍ਰਮੁੱਖ ਪਾਸਕਲ ਸੋਰੀਏਟਸ ਨੇ ਕਿਹਾ,”ਸਾਡੀ ਵੈਕਸੀਨ ਨਾਲ ਕਈ ਲੋਕਾਂ ਦੀ ਆਸ ਜਾਗੀ ਹੈ। ਜੇਕਰ ਸਾਰੇ ਪੜਾਆਂ ਵਿਚ ਸਫਲਤਾ ਮਿਲੀ ਤਾਂ ਇਸ ਸਾਲ ਦੇ ਅਖੀਰ ਤੱਕ ਸਾਡੇ ਕੋਲ ਵੈਕਸੀਨ ਹੋਵੇਗੀ।”
ਉਹਨਾਂ ਨੇ ਕਿਹਾ ਕਿ ਅਸੀਂ ਸਮੇਂ ਦੇ ਉਲਟ ਚੱਲ ਰਹੇ ਹਾਂ। ਪੂਰੀ ਦੁਨੀਆ ਵਿਚ ਹੁਣ ਤੱਕ 50 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਅਤੇ ਸਾਢੇ 3 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਿਪਰੋਟ ਵਿਚ ਮਾਹਰਾਂ ਦੀ ਚਿਤਾਵਨੀ ਨੂੰ ਰੇਖਾਂਕਿਤ ਕਰਦਿਆਂ ਕਿਹਾ ਗਿਆ ਹੈਕਿ ਆਉਣ ਵਾਲੇ ਸਮੇਂ ਵਿਚ ਚੁਣੌਤੀ ਹੋਰ ਵੀ ਮੁਸ਼ਕਲ ਹੋ ਸਕਦੀ ਹੈ। ਇਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਾਨੂੰ 1500 ਕਰੋੜ (15 ਬਿਲੀਅਨ) ਖੁਰਾਕਾਂ ਤਿਆਰ ਕਰਨੀਆਂ ਪੈਣਗੀਆਂ। ਸੋਰਿਏਟਸ ਨੇ ਦੱਸਿਆ ਕਿ ਪੂਰੀ ਦੁਨੀਆ ਵਿਚ ਤਕਰੀਬਨ 100 ਲੈਬਸ ਵਿਚ ਕੋਰੋਨਾਵਾਇਰਸ ਦੀ ਵੈਕਸੀਨ ‘ਤੇ ਕੰਮ ਕੀਤਾ ਜਾ ਰਿਹਾ ਹੈ ਪਰ ਹੁਣ ਤਕ ਸਿਰਫ 10 ਹੀ ਕਲੀਨਿਕਲ ਟ੍ਰਾਇਲਜ਼ ਤੱਕ ਪਹੁੰਚ ਪਾਏ ਹਨ।
ਤਾਜਾ ਜਾਣਕਾਰੀ