ਮਸ਼ਹੂਰ ਬੋਲੀਵੁਡ ਐਕਟਰ ਦੇ ਘਰੇ ਪਿਆ ਸੋਗ
ਮਸ਼ਹੂਰ ਬੋਲੀਵੁਡ ਅਤੇ ਟੀ ਵੀ ਆਰਟਿਸਟ ਸ਼ੇਫਾਲੀ ਜਰੀਵਾਲਾ ਦੇ ਪਤੀ ਟੀ. ਵੀ. ਉਦਯੋਗ ਦੇ ਮਸ਼ਹੂਰ ਐਕਟਰ ਪਰਾਗ ਤਿਆਗੀ ਦੇ ਘਰੇ ਸੋਗ ਦੀ ਲਹਿਰ ਦੌੜ ਗਈ ਹੈ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਫੇਮ ਸ਼ੇਫਾਲੀ ਜਰੀਵਾਲਾ ਦੇ ਪਤੀ ਟੀ. ਵੀ. ਉਦਯੋਗ ਦੇ ਮਸ਼ਹੂਰ ਐਕਟਰ ਪਰਾਗ ਤਿਆਗੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਿਤਾ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਜਿਵੇਂ ਹੀ ਇਸ ਗੱਲ ਦਾ ਪਤਾ ਪਰਾਗ ਤਿਆਗੀ ਨੂੰ ਲੱਗਾ, ਉਹ ਜਲਦ ਹੀ ਪਤਨੀ ਸ਼ੇਫਾਲੀ ਨਾਲ ਮੁੰਬਈ ਤੋਂ ਦਿੱਲੀ ਫਲਾਈਟ ਲੈ ਕੇ ਘਰ ਪਹੁੰਚੇ।
ਦੱਸ ਦਈਏ ਕਿ ਪਰਾਗ ਦਾ ਪਰਿਵਾਰ ਗਾਜ਼ਿਆਬਾਦ ਦੇ ਮੋਦੀਨਗਰ ਇਲਾਕੇ ‘ਚ ਰਹਿੰਦਾ ਹੈ। ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਕਾਫੀ ਦਿਨਾਂ ਤੋਂ ਬੀਮਾਰ ਸਨ। ਇਸ ਸਮੇਂ ਪਰਾਗ ਤਿਆਗੀ ਆਪਣੇ ਘਰ ‘ਚ ਹੈ ਅਤੇ ਇਸ ਮੁਸ਼ਕਿਲ ਘੜੀ ‘ਚ ਉਹ ਆਪਣੇ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।
ਖਬਰਾਂ ਦੀ ਮੰਨੀਏ ਤਾਂ ਤਾਲਾਬੰਦੀ ਦੇ ਚੱਲਦਿਆਂ ਆਸਟਰੇਲੀਆ ‘ਚ ਰਹਿਣ ਵਾਲੇ ਪਰਾਗ ਦੇ ਵੱਡੇ ਭਰਾ ਅਨੁਰਾਗ ਤਿਆਗੀ ਇਸ ਸਮੇਂ ਸਫਰ ਨਹੀਂ ਕਰ ਸਕਦੇ। ਅਜਿਹੇ ‘ਚ ਇਸ ਸਮੇਂ ਸਾਰੀਆਂ ਜ਼ਿੰਮੇਦਾਰੀਆਂ ਪਰਾਗ ਤਿਆਗੀ ਉੱਪਰ ਹਨ। ਇੰਡੀਆ ਫੋਰਸ ਨਾਲ ਗੱਲ ਕਰਦਿਆਂ ਪਰਾਗ ਤਿਆਗੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ, ”ਹਾਂ ਇਹ ਗੱਲ ਸਹੀ ਹੈ, ਪਿਤਾ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਠੀਕ ਨਹੀਂ ਸੀ। ਉਨ੍ਹਾਂ ਦਾ ਦਿਹਾਂਤ ਸੋਮਵਾਰ ਹੋਇਆ ਸੀ।”
ਦੱਸਣਯੋਗ ਹੈ ਕਿ ਪਰਾਗ ਤਿਆਗੀ ‘ਪਵਿੱਤਰ ਰਿਸ਼ਤਾ’ ਤੋਂ ਇਲਾਵਾ ‘ਕਾਲਾ ਟੀਕਾ’ ਅਤੇ ‘ਅਘੋਰੀ’ ਵਰਗੇ ਕਈ ਲੋਕਪ੍ਰਿਯ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ। ਟੀ. ਵੀ. ਸ਼ੋਅਜ਼ ਤੋਂ ਇਲਾਵਾ ਪਰਾਗ ‘ਏ ਵੈਡਨੇਸਡੇ’, ‘ਸਰਕਾਰ 3’ ਅਤੇ ‘ਰੂਲਰ’ ਵਰਗੀਆਂ ਕਈ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੇ ਹਨ।
ਤਾਜਾ ਜਾਣਕਾਰੀ